Headlines

ਕਥਾਵਾਚਕ ਭਾਈ ਖਜ਼ਾਨ ਸਿੰਘ ਕੈਨੇਡਾ ਦੌਰੇ ਤੇ ਪੁੱਜੇ

ਵੈਨਕੂਵਰ,  (ਮਲਕੀਤ ਸਿੰਘ)-ਸ਼੍ਰੋਮਣੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਨਾਲ ਸਬੰਧਿਤ ਉੱਘੇ ਕਥਾਵਾਚਕ ਭਾਈ ਖ਼ਜ਼ਾਨ ਸਿੰਘ ਢੱਡੇ ਕੈਨੇਡਾ ਫੇਰੀ ਦੌਰਾਨ ਵੈਨਕੂਵਰ ਕੌਮਾਂਤਰੀ ਹਵਾਈ ਅੱਡੇ ‘ਤੇ ਪਹੁੰਚੇ, ਜਿੱਥੇ ਕੁਝ ਪਤਵੰਤਿਆਂ ਵੱਲੋਂ ਉਨ੍ਹਾਂ ਦਾ ਨਿੱਘਾ ਸਵਾਗਤ ਕੀਤਾ ਗਿਆ। ਜਿਕਰਯੋਗ ਹੈ ਕਿ ਭਾਈ ਖ਼ਜ਼ਾਨ ਸਿੰਘ ਢੱਡੇ ਆਪਣੀ ਫੇਰੀ ਦੌਰਾਨ ਵੈਨਕੂਵਰ ਸਥਿਤ ਗੁਰਦੁਆਰਾ ਖਾਲਸਾ ਦਰਬਾਰ  ਵਿਖੇ ਆਪਣੇ ਤਹਿਸ਼ੁਦਾ ਪ੍ਰੋਗਰਾਮ ਤਹਿਤ  ਗੁਰ ਇਤਿਹਾਸ ਨਾਲ ਸੰਗਤਾਂ ਨੂੰ ਜੋੜਨਗੇ।ਉਨ੍ਹਾਂ ਦਾ ਸਵਾਗਤ ਕਰਨ ਵਾਲਿਆਂ ‘ਚ ਪ੍ਰਧਾਨ ਭਾਈ ਅਮਰਜੀਤ ਸਿੰਘ, ਵਾਇਸ ਪ੍ਰਧਾਨ ਭਾਈ ਸਰਦੂਲ ਸਿੰਘ, ਹੈੱਡ ਗ੍ਰੰਥੀ ਗਿ: ਸੁਖਵੰਤ ਸਿੰਘ ਆਦਿ ਦੇ ਨਾਮ ਵਰਨਣਯੋਗ ਹਨ।