Headlines

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਮਾਣ ਵਿਚ ਸਮਾਗਮ 22 ਅਗਸਤ ਨੂੰ

ਵੈਨਕੂਵਰ, 20 ਅਗਸਤ (ਮਲਕੀਤ ਸਿੰਘ)-‘ਫਰੈਂਡਜ਼ ਆਫ਼ ਕੈਨੇਡਾ-ਇੰਡੀਆ ਫਾਊਂਡੇਸ਼ਨ’ ਵੱਲੋਂ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬ ਤੋਂ ਕੈਨੇਡਾ ਦੌਰੇ ਤੇ ਆਏ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦੇ ਮਾਣ ਵਿਚ ਇਕ ਸਮਾਗਮ ਸਰੀ ਸਥਿਤ ਅਲਟੀਮੇਟ ਬੈਂਕੁਇੰਟ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ।
ਫਾਊਡੇਸ਼ਨ ਦੇ ਆਗੂ ਅਤੇ ‘ਰੇਡੀਉ ਇੰਡੀਆ’ ਦੇ ਸੰਚਾਲਕ ਸ. ਮਨਿੰਦਰ ਸਿੰਘ ਗਿੱਲ ਨੇ ਉਕਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ 22 ਅਗਸਤ ਦਿਨ ਵੀਰਵਾਰ ਸ਼ਾਮੀਂ 7 ਵਜੇ ਤੋਂ ਰਾਤੀਂ 9 ਵਜੇ ਤੀਕ ਆਯੋਜਿਤ ਕਰਵਾਏ ਜਾਣ ਵਾਲੇ ਇਸ ਸਮਾਗਮ ‘ਚ ਪੰਜਾਬੀ ਭਾਈਚਾਰੇ ਦੀਆਂ ਪ੍ਰਮੁੱਖ ਸਖਸ਼ੀਅਤਾਂ  ਹਾਜ਼ਰੀ ਭਰਨਗੀਆਂ।