Headlines

30 ਅਗਸਤ ਨੂੰ ਸਿਨੇਮਾ ਘਰਾਂ ਵਿਚ ਰੀਲੀਜ਼ ਹੋਵੇਗੀ ਇਤਿਹਾਸਕ ਫਿਲਮ ਬੀਬੀ ਰਜਨੀ

ਫਿਲਮ ਦੇ ਮੁੱਖ ਕਲਾਕਾਰ ਰੂਪੀ ਗਿੱਲ ਤੇ ਯੋਗਰਾਜ ਸਿੰਘ ਪੱਤਰਕਾਰਾਂ ਦੇ ਰੂਬਰੂ ਹੋਏ- ਗੁਰੁਦੁਆਰਾ ਖਾਲਸਾ ਦੀਵਾਨ ਸੁਸਾਇਟੀ ਵਿਖੇ ਮੱਥਾ ਟੇਕਿਆ-

ਵੈਨਕੂਵਰ/ਸਰੀ ( ਮਾਂਗਟ ) ਬੀਬੀ ਰਜਨੀ ਦਾ ਨਾਂ ਸਿੱਖ ਇਤਿਹਾਸ ਵਿੱਚ ਬਹੁਤ ਹੀ ਸ਼ਰਧਾਵਾਨ ਅਤੇ ਧੰਨ ਧੰਨ ਸਾਹਿਬ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਉੱਤੇ ਪੂਰਨ ਵਿਸ਼ਵਾਸ ਕਰਨ ਵਾਲੀ ਵਜੋਂ ਜਾਣਿਆ ਜਾਂਦਾ ਹੈ । ਸਭ ਨੇ ਬੀਬੀ ਰਜਨੀ ਦੀ ਕਹਾਣੀ ਸੁਣੀ ਹੋਈ ਹੋਵੇਗੀ ਹੁਣ ਬੀਬੀ ਰਜਨੀ ਦੀ ਕਹਾਣੀ ਨੂੰ ਨਿਰਮਾਤਾ ਦੇ ਤੌਰ ਤੇ ਅਮਰ ਆਡੀਓ ਦੇ ਮਾਲਿਕ  ਪਿੰਕੀ ਧਾਲੀਵਾਲ ਨੇ ਫਿਲਮ ਦੇ ਤੌਰ ਤੇ ਦਰਸ਼ਕਾਂ ਦੇ ਸਾਹਮਣੇ ਲਿਆਂਦਾ ਹੈ ।
ਇਸ ਫ਼ਿਲਮ ਵਿੱਚ ਬੀਬੀ ਰਜਨੀ ਦਾ ਮੁੱਖ ਰੋਲ ਰੂਪੀ ਗਿੱਲ ਨੇ ਨਿਭਾਇਆ ਹੈ ਜਦੋਂਕਿ ਬੀਬੀ ਰਜਨੀ ਦੇ ਪਿਤਾ ਰਾਜਾ ਦੁਨੀ ਚੰਦਾ ਦਾ ਰੋਲ ਯੋਗਰਾਜ ਸਿੰਘ ਨੇ ਅਤੇ ਹੋਰ ਵੀ ਬਹੁਤ ਮਸ਼ਹੂਰ ਅਦਾਕਾਰਾਂ ਨੇ ਇਸ ਫਿਲਮ ਵਿੱਚ ਅਦਾਕਾਰੀ ਕੀਤੀ ਹੈ । 30 ਅਗਸਤ ਨੂੰ ਸਿਨੇਮਾ ਘਰਾਂ ਵਿਚ ਰੀਲੀਜ਼ ਹੋਣ ਜਾ ਰਹੀ ਇਸ ਫਿਲਮ ਦੀ ਪ੍ਰੋਮੋਸ਼ਨ ਲਈ ਬੀਤੇ ਦਿਨ ਫਿਲਮ ਦੀ ਸਟਾਰ ਕਾਸਟ ਸਰੀ ਵਿਖੇ ਪੰਜਾਬੀ ਪੱਤਰਕਾਰਾਂ ਦੇ ਰੂਬਰੂ ਹੋਈ ਤੇ ਫਿਲਮ ਬਾਰੇ ਵਿਸਥਾਰ ਜਾਣਕਾਰੀ ਦਿੱਤੀ। ਯੋਗਰਾਜ ਸਿੰਘ ਤੇ ਰੂਪੀ ਗਿੱਲ ਨੇ ਫਿਲਮ ਸਬੰਧੀ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ।
-ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਵਿਖੇ ਮੱਥਾ ਟੇਕਿਆ- ਇਸੇ ਫਿਲਮ ਲਈ ਆਪਣਾ ਸੁਨੇਹਾ ਦੇਣ ਲਈ ਬੀਬੀ ਰਜਨੀ ਫਿਲਮ ਦੇ ਅਦਾਕਾਰ ਯੋਗਰਾਜ ਸਿੰਘ ਅਤੇ ਰੂਪੀ ਗਿੱਲ, ਰੌਸ ਗੁਰੂਦਵਾਰਾ ਸਾਹਿਬ ਪਹੁੰਚੇ ਜਿਥੇ ਉਹਨਾਂ ਨੇ ਗੁਰੂ ਮਹਾਰਾਜ ਅੱਗੇ ਮੱਥਾ ਟੇਕਿਆ ਤੇ ਥੋੜ੍ਹਾ ਸਮਾਂ ਲੰਗਰ ਵਿਚ  ਸੇਵਾ ਵਿੱਚ ਸੇਵਾ ਕੀਤੀ, ਲੰਗਰ ਵੀ ਛਕਿਆ ਅਤੇ ਆਪਣੀ ਫਿਲਮ ਬਾਰੇ ਵੀ ਦੱਸਿਆ l ਉਹਨਾਂ ਦੇ ਨਾਲ ਪ੍ਰਮੋਟਰ ਪਿੰਕੀ ਧਾਲੀਵਾਲ ਦੇ ਬੇਟੇ ਕਰਨ ਧਾਲੀਵਾਲ ਅਤੇ ਐਡਮਿੰਟਨ ਤੋਂ ਪ੍ਰੋਮੋਟਰ ਸੈਮ ਝੱਜ ਅਤੇ ਲੋਕਲ ਪ੍ਰਮੋਟਰ ਜਗਰਾਜ ਗਰਚਾ ਵੀ ਹਾਜ਼ਰ ਸਨ l
ਗੁਰੂਦਵਾਰਾ ਪ੍ਰਬੰਧਕ ਕਮੇਟੀ ਨੇ ਸਾਰਿਆਂ ਦਾ ਸਵਾਗਤ ਕੀਤਾ ਅਤੇ ਫਿਲਮ ਬਾਰੇ ਜਾਣਕਾਰੀ ਵੀ ਲਈ । ਫਿਲਮ ਦੇ ਕਲਾਕਾਰਾਂ ਵੱਲੋਂ ਸੰਗਤ ਨੂੰ ਇਹ ਫਿਲਮ ਵੇਖਣ ਦੀ ਬੇਨਤੀ ਵੀ ਕੀਤੀ ਗਈ ।-ਤਸਵੀਰਾਂ- ਸੰਤੋਖ ਸਿੰਘ ਮੰਡੇਰ।