Headlines

ਉਘੇ ਸਿਆਸੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਦਾ ਸਰੀ ਵਿਚ ਸ਼ਾਨਦਾਰ ਸਵਾਗਤ

ਸਰੀ ( ਦੇ ਪ੍ਰ ਬਿ)- ਬੀਤੇ ਦਿਨ ਅੰਮ੍ਰਿਤਸਰ, ਪੰਜਾਬ ਤੋਂ ਉਘੇ ਸਿਆਸੀ ਆਗੂ ਗੁਰਪ੍ਰਤਾਪ ਸਿੰਘ ਟਿੱਕਾ ਦੇ ਕੈਨੇਡਾ ਦੌਰੇ ਦੌਰਾਨ ਉਹਨਾਂ ਦੇ ਸਰੀ ਪੁੱਜਣ ਤੇ ਉਹਨਾਂ ਦੇ ਦੋਸਤਾਂ-ਮਿੱਤਰਾਂ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਗੁਰਪ੍ਰੀਤ ਸਿੰਘ ਸਰਪੰਚ ਤੇ ਰਾਜ ਬੰਗਾ ਵਲੋਂ ਕੀਤੇ ਗਏ ਵਿਸ਼ੇਸ਼ ਸਦਕਾ ਵਿਲੇਜ ਕਰੀ ਰੈਸਟੋਰੈਂਟ ਵਿਖੇ ਇਕ ਵਿਸ਼ੇਸ਼ ਬੈਠਕ ਦਾ ਆਯੋਜਿਨ ਕੀਤਾ ਗਿਆ ਜਿਥੇ ਮਿੱਤਰ ਮਿਲਣੀ ਦੌਰਾਨ ਗੁਰਪ੍ਰਤਾਪ ਸਿੰਘ ਟਿੱਕਾ ਨੇ ਦੋਸਤਾਂ ਨਾਲ ਯਾਦਾਂ ਸਾਂਝੀਆਂ ਕੀਤੀਆਂ। ਉਹਨਾਂ ਪੰਜਾਬ ਅਤੇ ਭਾਰਤ ਦੇ ਸਿਆਸੀ ਹਾਲਾਤ ਤੇ ਚਰਚਾ ਕਰਦਿਆਂ ਪਰਵਾਸੀ ਪੰਜਾਬੀਆਂ ਦੇ ਪੰਜਾਬ ਦੇ ਵਿਕਾਸ ਅਤੇ ਤਰੱਕੀ ਵਿਚ ਯੋਗਦਾਨ ਦੀ ਸ਼ਲਾਘਾ ਕੀਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਜਗਦੀਪ ਸੰਧੂ, ਦੀਪ ਰੰਧਾਵਾ, ਡਾ ਨਿਰਮਲ ਰੰਧਾਵਾ, ਗੁਰਪ੍ਰੀਤ ਮਾਨ, ਰੂਪ ਢਿੱਲੋਂ, ਰੂਪ ਭੁੱਲਰ, ਬਲਜਿੰਦਰ ਢਿੱਲੋਂ, ਗੁਰਮਿੰਦਰ ਪਰਹਾਰ,  ਕੰਵਲ ਧਾਲੀਵਾਲ, ਲਾਡੀ ਸੰਧੂ , ਇੰਦਰਜੀਤ ਪੱਪਾ, ਲਾਲੀ ਛੀਨਾ, ਯਾਦ ਪੰਨੂ, ਅੰਮ੍ਰਿਤਜੀਤ ਸਰਾ, ਵਿਕਰਮ ਰਾਏ, ਗੁਰਪਾਲ ਗਿੱਲ, ਲਖਬੀਰ ਲੱਧੜ ਤੇ ਹੋਰ ਦੋਸਤ ਹਾਜ਼ਰ ਸਨ।