Headlines

ਪ੍ਰਸਿਧ ਸਾਰੰਗੀਵਾਦਕ ਚਮਕੌਰ ਸਿੰਘ ਸੇਖੋਂ ਭੋਤਨਾ  ਦੀ ਕਿਤਾਬ “ਕਲੀਆਂ ਹੀਰ ਦੀਆਂ” ਰਿਲੀਜ

ਟੋਰਾਂਟੋ (ਬਲਜਿੰਦਰ ਸੇਖਾ ) -ਬੀਤੇ ਦਿਨੀਂ ਸ. ਚਮਕੌਰ ਸਿੰਘ ਸੇਖੋ ਭੋਤਨਾ ਜੋ  ਉੱਚ ਕੋਟੀ ਦੇ ਸਾਰੰਗੀ  ਦੇ ਉਸਤਾਦ ਹਨ । ਉਹਨਾਂ ਦੀ ਕਿਤਾਬ “ਕਲੀਆਂ ਹੀਰ ਦੀਆਂ ਟੋਰਾਂਟੋ ਵਿੱਚ ਭਾਰਤ ਦੇ ਸਾਬਕਾ ਕੇਂਦਰੀ ਮੰਤਰੀ ਸ. ਬਲਵੰਤ ਸਿੰਘ ਰਾਮੂੰਵਾਲੀਆ ਅਤੇ ਸ. ਸਤਿੰਦਰ ਪਾਲ ਸਿੰਘ ਪ੍ਰੋਡਿਊਸਰ ਸਤਿੰਦਰ ਪਾਲ ਸਿੰਘ ਸਿੱਧਵਾਂ ਨੇ ਪ੍ਰਭਾਵਸ਼ਾਲੀ ਸਮਾਗਮ ਵਿੱਚ ਰੀਲੀਜ ਕੀਤੀ। ਇਸ ਸਮੇਂ ਨਵਦੀਪ ਸਿੰਘ ਮੰਡੀ ਕਲਾਂ , ਗੁਰਬਿੰਦਰ ਸਿੰਘ , ਮਨੀ ਸਿੰਘ , ਬਲਤੇਜ ਸਿੰਘ ਬਰਾੜ , ਦਰਬਾਰਾ ਸਿੰਘ ਤੇ ਹੋਰ ਪਤਵੰਤੇ ਸੱਜਣ ਹਜ਼ਾਰ ਸਨ “ਕਲੀਆਂ ਹੀਰ ਦੀਆਂ “ਦਾ ਮੁੱਖ ਬੰਦ ਡਾ. ਗੁਰਭਜਨ ਗਿੱਲ ਚੇਅਰਮੈਨ ਲੋਕ ਵਿਰਾਸਤ ਅਕੈਡਮੀ ਨੇ ਲਿਖਿਆ ਹੈ । ਇਸ ਵਿੱਚ 180 ਕਲੀਆਂ ਵਿੱਚ ਹੀਰ ਰਾਂਝਾ ਦੀ ਪ੍ਰੇਮ ਕਹਾਣੀ ਦਾ ਪੂਰਾ ਬਿਰਤਾਂਤ ਹੈ । ਸ. ਰਮੂੰਵਾਲ਼ੀਆਂ ਅਤੇ ਸ. ਸਿੱਧਵਾਂ ਨੇ ਚਮਕੌਰ ਸਿੰਘ ਸੇਖੋਂ ਦੇ ਉੱਦਮ ਦੀ ਸ਼ਲਾਘਾ ਕੀਤੀ। ਵਰਨਣਯੋਗ ਹੈ ਕਿ ਸਾਰੰਗੀ ਮਾਸਟਰ ਚਮਕੌਰ ਸਿੰਘ ਸੇਖੋਂ ਸ੍ਰੋਮਣੀ ਕਵੀਸ਼ਰ ਬਾਪੂ ਕਰਨੈਲ ਸਿੰਘ ਪਾਰਸ਼ ਰਾਮੂਵਾਲੀਆ ਤੇ ਨਾਮਵਿਰ ਸ੍ਰੋਮਣੀ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਦੇ ਲੰਮਾ ਸਮਾਂ ਸਾਥੀ ਰਹੇ ਹਨ।