Headlines

ਅਕਾਲੀ ਆਗੂ ਰਾਣਾ ਕੁਲਥਮ ਨੂੰ ਸਦਮਾ- ਨੌਜਵਾਨ ਪੁੱਤਰ ਦਾ ਦੁਖਦਾਈ ਵਿਛੋੜਾ

ਸਸਕਾਰ ਤੇ ਅੰਤਿਮ ਅਰਦਾਸ 25 ਅਗਸਤ ਨੂੰ-

ਸਰੀ ( ਦੇ ਪ੍ਰ ਬਿ)- ਸਥਾਨਕ ਅਕਾਲੀ ਆਗੂ ਤੇ ਸਮਾਜਿਕ ਕਾਰਕੁੰਨ ਸ ਮਨਜਿੰਦਰ ਸਿੰਘ ਰਾਣਾ ਕੁਲਥਮ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦਾ 23-24 ਸਾਲ ਦਾ ਭਰ ਜਵਾਨ ਸਪੁੱਤਰ ਜਸਨੂਰਪਾਲ ਸਿੰਘ ਅਚਾਨਕ ਸਦੀਵੀ ਵਿਛੋੜਾ ਦੇ ਗਿਆ।  ਮ੍ਰਿਤਕ ਦਾ ਅੰਤਿਮ ਸੰਸਕਾਰ 25 ਅਗਸਤ ਦਿਨ ਐਤਵਾਰ ਨੂੰ 12.45 ਵਜੇ ਫਰੇਜ਼ਰ ਰਿਵਰ ਫਿਊਨਰਲ ਹੋਮ 2061 ਰਿਵਰਸਾਈਡ ਰੋ਼ਡ ਐਬਸਫੋਰਡ ਵਿਖੇ ਹੋਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਦੁਪਹਿਰ 1 ਤੋਂ 2.30 ਵਜੇ ਤੱਕ ਗੁਰਦੁਆਰਾ ਕਲਗੀਧਰ ਦਰਬਾਰ 30640 ਬਲਿਊਰਿਜ ਡਰਾਈਵ ਐਬਸਫੋਰਡ ਵਿਖੇ ਹੋਵੇਗੀ।