ਬਰੈਂਪਟਨ – ਉਘੇ ਸਾਹਿਤਕਾਰ ਬਲਬੀਰ ਸਿੰਘ ਮੋਮੀ ਬੀਤੇ ਦਿਨੀਂ ਸਦੀਵੀ ਵਿਛੋੜਾ ਦੇ ਗਏ। 20 ਨਵੰਬਰ 1935 ਨੂੰ ਜਨਮੇ ਪ੍ਰਸਿੱਧ ਸਾਹਿਤਕਾਰ , ਕਹਾਣੀਕਾਰ , ਗਲਪਕਾਰ ਸ. ਬਲਬੀਰ ਸਿੰਘ ਮੋਮੀ ਪੰਜਾਬੀਅਤ ਵਿੱਚ ਗੜੂੰਦ ਮਹਾਨ ਸ਼ਖਸੀਅਤ ਸਨ। ਉਹ ਲੰਬੇ ਸਮੇਂ ਤੋਂ ਕੈਨੇਡਾ ਰਹਿ ਕੇ ਪੰਜਾਬੀ ਅਖਬਾਰਾਂ , ਰੇਡੀਓ ਟੀਵੀ ਨਾਲ ਜੁੜੇ ਰਹੇ। ਬਲਬੀਰ ਸਿੰਘ ਮੋਮੀ ਤੇ ਉਸਦਾ ਰਚਨਾਵਲੀ , ਉੱਨਾਂ ਦੀ ਵੱਡੇ ਆਕਾਰ ਦੀ ਪੁਸਤਕ ਹੈ । ਮੋਮੀ ਨੇ ਸ਼ਰੋਮਣੀ ਕਵੀਸ਼ਰ ਰਣਜੀਤ ਸਿੰਘ ਸਿੱਧਵਾਂ ਅਤੇ ਸਤਿੰਦਰ ਪਾਲ ਸਿੰਘ ਸਿੱਧਵਾਂ ਦਾ ਵੀ ਵਿਸਥਾਰ ਰੇਖਾ ਚਿੱਤਰ ਲਿਖਿਆ ਸੀ। ਉਹਨਾਂ ਰਚਿਤ ਪੁਸਤਕਾਂ ਵਿਚ ਸ਼ਾਮਿਲ ਹਨ-
ਮਸਾਲੇ ਵਾਲਾ ਘੋੜਾ (1959, 1973), ਜੇ ਮੈਂ ਮਰ ਜਾਵਾਂ (1965), ਸ਼ੀਸ਼ੇ ਦਾ ਸਮੁੰਦਰ (1968) ਫੁੱਲ ਖਿੜੇ ਹਨ (ਸੰਪਾਦਨ, 1971), ਸਰ ਦਾ ਬੂਝਾ (1973) ਨਾਵਲ ਜੀਜਾ ਜੀ (1961), ਪੀਲਾ ਗੁਲਾਬ (1975), ਇਕ ਫੁੱਲ ਮੇਰਾ ਵੀ (1986), ਅਲਵਿਦਾ ਹਿੰਦੋਸਤਾਨ, ਨਾਟਕ-ਨੌਕਰੀਆਂ ਹੀ ਨੌਕਰੀਆਂ (1960), ਲੌਢਾ ਵੇਲਾ (1961)
ਸਸਕਾਰ ਤੇ ਅੰਤਿਮ ਅਰਦਾਸ 26 ਅਗਸਤ ਨੂੰ-
ਮੋਮੀ ਜੀ ਦੀ ਮ੍ਰਿਤਕ ਦੇ ਦਾ ਅੰਤਿਮ ਸੰਸਕਾਰ 26 ਅਗਸਤ ਦਿਨ ਸੋਮਵਾਰ ਨੂੰ ਬਰੈਂਪਟਨ ਕਰੀਮੇਸ਼ਨ ਸੈਂਟਰ 30 ਬਰੈਂਪਟਨ ਕੌਰਟ ਵਿਖੇ ਸ਼ਾਮ 4 ਵਜੇ ਹੋਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰੂ ਨਾਨਕ ਸਿੱਖ ਸੈਂਟਰ ਬਰੈਂਪਟਨ ਵਿਖੇ ਸ਼ਾਮ 6.30 ਵਜੇ ਹੋਵੇਗੀ।