Headlines

ਗੁ ਕਲਗੀਧਰ ਦਰਬਾਰ ਐਬਸਫੋਰਡ ਵਿਖੇ ਇਤਿਹਾਸਕ ਪ੍ਰਦਰਸ਼ਨੀ 31 ਅਗਸਤ ਨੂੰ

ਐਬਸਫੋਰਡ- ਗੁਰਦੁਆਰਾ ਕਲਗੀਧਰ ਦਰਬਾਰ ਐਬਸਫੋਰਡ ਦੇ ਸੀਨੀਅਰ ਅਹੁਦੇਦਾਰ ਸ ਜਸਵੀਰ ਸਿੰਘ ਪੰਨੂੰ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਗੁਰਦੁਆਰਾ ਸਾਹਿਬ ਵਿਖੇ ਇਤਿਹਾਸਕ ਪ੍ਰਦਰਸ਼ਨੀ ਜਿਸ ਵਿਚ ਖਾਲਸਾ ਪੰਥ ਦੇ ਬੇਸ਼ਕੀਮਤੀ ਪੁਰਾਤਨ ਹਥਲਿਖਤ ਗਰੰਥ, ਨਾਨਕਸ਼ਾਹੀ ਤੇ ਗੋਬਿੰਦਸ਼ਾਹੀ ਸਿੱਕੇ, ਸਿੱਖ ਰਾਜ ਦੀਆਂ ਅਖਬਾਰਾਂ, ਰਾਜੇ ਮਹਾਰਾਜਿਆਂ ਦੇ ਸਿੱਕੇ ਤੇ ਹੋਰ ਇਤਿਹਾਸਕ ਨਿਸ਼ਾਨੀਆਂ ਸ਼ਾਮਿਲ ਹਨ, ਸੰਗਤਾਂ ਨੂੰ ਦਿਖਾਏ ਜਾਣਗੇ। ਇਹ ਪ੍ਰਦਰਸ਼ਨੀ 31 ਅਗਸਤ ਦਿਨ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਰਾਤ 9  ਵਜੇ ਤੱਕ ਲੱਗੇਗੀ।