Headlines

ਖਾਲਸਾ ਕੈਂਪ 2024 ਚੜ੍ਹਦੀ ਕਲ੍ਹਾ ਦੇ ਜੈਕਾਰਿਆਂ ਦੀ ਗੂੰਜ ਨਾਲ ਹੋਇਆ ਸਮਾਪਤ

 ਰੋਮ ਇਟਲੀ( ਗੁਰਸ਼ਰਨ ਸਿੰਘ ਸੋਨੀ) -ਰਾਜਧਾਨੀ ਰੋਮ ਤੇ ਲਾਸੀਓ ਸੂਬੇ ਪ੍ਰਸਿੱਧ ਸ਼ਹਿਰ ਲਵੀਨੀਓ ਦੇ ਸਭ ਤੋ ਪੁਰਾਤਨ ਤੇ ਵੱਡੇ ਗੁਰੂਦਵਾਰਾ ਗੋਬਿੰਦਸਰ ਸਾਹਿਬ ਵਿਖੇ ਪਿਛਲੇ ਸਾਲ ਦੀ ਤਰ੍ਹਾ ਇਸ ਸਾਲ ਵੀ ਖਾਲਸਾ ਕੈਂਪ 2024 ਦਾ ਆਯੋਜਿਤ ਕੀਤਾ ਗਿਆ । ਇਹ ਕੈਂਪ ਦੋ ਹਫਤਿਆਂ ਤੋ ਸ਼ੁਰੂ ਹੋ ਕੇ ਬੀਤੇ ਐਤਵਾਰ ਨੂੰ ਸੰਪੰਨ ਹੋਇਆ। ਜਿਸ ਵਿਚ ਇਲਾਕੇ ਦੇ ਬਹੁਗਿਣਤੀ ਬੱਚਿਆਂ ਨੇ ਹਿੱਸਾ ਲਿਆ। ਤੇ ਸਮਾਪਤੀ ਦੇ ਸਮੇ ਕੈਂਪ ਦੇ ਸਿਖਅਤ ਬੱਚਿਆਂ ਵੱਲੋ ਕੀਰਤਨ, ਕਵੀਸ਼ਰੀ, ਕਵਿਤਾਂਵਾਂ ਸ਼ਬਦ ਗਾਇਣ ਕਰਕੇ ਸੰਗਤਾ ਨੂੰ ਨਿਹਾਲ ਕੀਤਾ। ਇਸ ਖਾਲਸਾ ਕੈਂਪ ਵਿੱਚ ਇੰਡੀਆਂ ਤੋ ਵਿਸ਼ੇਸ਼ ਤੌਰ ਤੇ ਪੁੱਜੇ ਪ੍ਰੋਫੈਸਰ ਗਿਆਨੀ ਭਾਈ ਸੰਤੋਖ ਸਿੰਘ ਜੀ (ਲਖਨਊ) ਵਾਲਿਆਂ ਵੱਲੋ ਬੱਚਿਆਂ ਨੂੰ ਕੀਰਤਨ ਸਿਖਾਊਣ ਦੀ ਵੱਡ ਮੁੱਲੀ ਸੇਵਾ ਕੀਤੀ ਗਈ। ਸਾਰੇ ਇਲਾਕੇ ਦੀਆਂ ਸੰਗਤਾਂ ਤੇ ਸਮੂਹ ਪ੍ਰਬੰਧਕ ਸੇਵਾਦਾਰਾਂ ਨੌਜਵਾਨ ਵੀਰਾਂ ਭੈਣਾ ਵੱਲੋ ਇਸ ਕੈਂਪ ਵਿੱਚ ਵੱਡਮੁੱਲੇ ਯੋਗਦਾਨ ਪਾਏ ਗਏ। ਭਾਈ ਬਲਕਾਰ ਸਿੰਘ ਜੀ ਸਟੇਜ ਸੈਕਟਰੀ ਤੇ ਉਹਨਾ ਦੇ ਪਰਿਵਾਰ ਵੱਲੋ ਸਾਰੇ ਕੈਂਪ ਸਮਾਗਮ ਨੂੰ ਵੱਡੀ ਜਿਮ੍ਹੇਵਾਰੀ ਨਾਲ ਨਿਭਾਇਆਂ । ਇਸ ਮੌਕੇ ਇਸ ਖਾਲਸਾ ਕੈਂਪ ਵਿੱਚ ਭਾਗ ਲੈਣ ਵਾਲੇ ਸਾਰੇ ਬੱਚਿਆਂ ਦੇ ਮਾਪਿਆਂ ਤੇ ਸੰਗਤਾਂ ਵੱਲੋ ਇਹਨਾ ਉਪਰਾਲਿਆਂ ਦੀ ਬਹੁਤ ਵੱਡੀ ਸ਼ਾਲਾਘਾ ਹੋ ਰਹੀ ਹੈ । ਪੂਰੇ ਯੂਰਪ ਤੇ ਸੰਸਾਰ ਭਰ ਦੇ ਗੁਰੂਦੁਆਰਾ ਸੇਵਾਦਾਰ ਪ੍ਰਬੰਧਕ ਕਮੇਟੀਆਂ ਨੂੰ ਇਸ ਤਰ੍ਹਾਂ ਦੇ ਕੈਂਪ ਲਾਜਮੀ ਬਣਾਉਣੇ ਚਾਹੀਦੇ ਹਨ ।ਤਾਂ ਜੋ ਵਿਦੇਸ਼ੀ ਧਰਤੀ ਤੇ ਬੱਚਿਆਂ ਨੂੰ ਗੁਰਬਾਣੀ ਤੇ ਧਰਮ ਪ੍ਰਤੀ ਜਾਣਕਾਰੀ ਤੇ ਗਿਆਨ ਹਾਸ਼ਲ ਹੋ ਸਕੇ। ਗੁਰੂਦੁਆਰਾ ਪ੍ਰਬੰਧਕ ਕਮੇਟੀ ਵਲੋ ਬੱਚਿਆਂ ਯਾਦਗਾਰੀ ਪ੍ਰਣਾਮ ਪੱਤਰ ਦੇ ਕੇ ਨਿਭਾਜਿਆਂ ਗਿਆ। ਇਸ ਮੌਕੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਦੱਸਣਯੋਗ ਹੈ ਕਿ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਤੇ ਸੰਤ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਦੀ ਨਿੱਘੀ ਯਾਦ ਸਮਰਪਿਤ ਤਿੰਨ ਰੋਜਾ ਸਮਾਗਮ ਵੀ ਕਰਵਾਇਆਂ ਗਿਆ। ਇਸ ਸਮਾਗਮ ਵਿੱਚ ਦੂਰੋ ਨੇੜਿਆਂ ਸੰਗਤਾਂ ਨੇ ਗੁਰੂਦੁਆਰਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰਬਾਣੀ ਸਰਵਣ ਕੀਤੀ ਤੇ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਮੌਕੇ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਕੀਰਤਨ ਦਰਬਾਰ ਸਜਾਏ ਗਏ।

Leave a Reply

Your email address will not be published. Required fields are marked *