Headlines

ਪ੍ਰੀਮੀਅਰ ਡੇਵਿਡ ਈਬੀ ਵਲੋਂ ਲੰਗਾਰਾ ਹਲਕੇ ਤੋਂ ਸੁਨੀਤਾ ਧੀਰ ਦੇ ਹੱਕ ਵਿਚ ਪ੍ਰਚਾਰ

ਵੈਨਕੂਵਰ ( ਜੋਗਿੰਦਰ ਸੁੰਨੜ)- ਬੀਤੇ ਦਿਨ ਬੀ ਸੀ ਦੇ ਪ੍ਰੀਮੀਅਰ ਡੇਵਿਡ ਈਬੀ ਨੇ ਲੰਗਾਰਾ ਵਿਧਾਨ ਸਭਾ ਹਲਕੇ ਤੋਂ ਐਨ ਡੀ ਪੀ ਉਮੀਦਵਾਰ ਸੁਨੀਤਾ ਧੀਰ ਦੇ ਹੱਕ ਵਿਚ ਚੋਣ ਪ੍ਰਚਾਰ ਕੀਤਾ। ਉਹਨਾਂ ਨੇ ਹਲਕੇ ਦੇ ਲੋਕਾਂ ਨੂੰ ਮਿਲਦਿਆਂ ਸਰਕਾਰ ਵਲੋਂ ਕੀਤੇ ਜਾ ਰਹੇ ਕੰਮਾਂ ਦੀ ਜਾਣਕਾਰੀ ਦਿੰਦਿਆਂ ਪਾਰਟੀ ਉਮੀਦਵਾਰ ਲਈ ਸਮਰਥਨ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸੁਨੀਤਾ ਧੀਰ ਇਕ ਅਜਿਹੇ ਉਮੀਦਵਾਰ ਹਨ ਜੋ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਸਮਝਦੇ ਹਨ। ਉਹ ਵਧੀਆ ਢੰਗ ਨਾਲ ਵਿਕੋਟੋਰੀਆ ਵਿਚ ਹਲਕੇ ਦੀ ਪ੍ਰਤੀਨਿਧਤਾ ਕਰ ਸਕਦੇ ਹਨ। ਉਹਨਾਂ ਫਰੇਜਰ ਵਿਊ ਹਲਕੇ ਤੋਂ ਐਨ ਡੀਪੀ ਉਮੀਦਵਾਰ ਜੌਰਜ ਚਾਓ ਲਈ ਵੋਟਾਂ ਦੀ ਅਪੀਲ ਕੀਤੀ।

ਇਸ ਮੌਕੇ ਉਹਨਾਂ ਨਾਲ ਖਾਲਸਾ ਦੀਵਾਨ ਸੁਸਾਇਟੀ ਦੇ ਪ੍ਰਧਾਨ ਕੁਲਦੀਪ ਸਿੰਘ ਥਾਂਦੀ, ਜੋਗਿੰਦਰ ਸਿੰਘ ਸੁੰਨੜ, ਮੇਜਰ ਸਿੰਘ ਸਿੱਧੂ ਤੇ ਹੋਰ ਕਈ ਸਮਰਥਕ ਹਾਜ਼ਰ ਸਨ।

Leave a Reply

Your email address will not be published. Required fields are marked *