Headlines

ਲੱਖਾ – ਨਾਜ਼ (ਜੋੜੀ ਨੰ:1) ਦੇ ਨਵੇਂ ਗੀਤ ਦੀ ਸ਼ੂਟਿੰਗ ਕੈਨੇਡਾ ਵਿੱਚ ਮੁਕੰਮਲ

ਸਰੀ-ਪੰਜਾਬ ਦੀ ਇੰਟਰਨੈਸ਼ਨਲ ਦੋਗਾਣਾਂ ਗਾਇਕ ਜੋੜੀ ਲਖਬੀਰ ਲੱਖਾ ਤੇ ਗੁਰਿੰਦਰ ਨਾਜ਼ ਪਿਛਲੇ ਕੁਝ ਮਹੀਨਿਆਂ ਤੋਂ ਕੈਨੇਡਾ ਦੀ ਫੇਰੀ ਤੇ ਹਨ ਜੋ ਕਿ ਕੈਨੇਡਾ ਚ ਵੈਨਕੂਵਰ, ਅਡਮਿੰਟਿਨ, ਕੈਲਗਰੀ, ਤੇ ਹੋਰ ਕਈ ਸ਼ਹਿਰਾਂ ਵਿੱਚ ਆਪਣੀ ਕਲਾ ਦੀ ਪੇਸ਼ਕਾਰੀ ਦੇ ਚੁੱਕੇ ਹਨ। ਦਰਸ਼ਕਾਂ ਵਲੋਂ ਲੱਖਾ ਤੇ ਨਾਜ਼ ਦੀ ਜੋੜੀ ਨੂੰ ਬੇਹੱਦ ਪਸੰਦ ਕੀਤਾ ਜਾ ਰਿਹਾ ਹੈ ਤੇ ਮਣਾਂਮੂੰਹੀ ਪਿਆਰ ਦਿੱਤਾ ਜਾ ਰਿਹਾ ਹੈ। ਜਿੱਥੇ ਇਹ ਜੋੜੀ ਪ੍ਰੋਗਰਾਮ ਕਰਕੇ ਕੈਨੇਡਾ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਰਹੀ ਹੈ ਉੱਥੇ ਨਾਲ ਹੀ ਆਪਣੇ ਆਉਣ ਵਾਲੇ ਗੀਤਾਂ ਦਾ ਫਿਲਮਾਂਕਣ ਵੀ ਕਰ ਰਹੀ ਹੈ। ਉਨ੍ਹਾਂ ਦੱਸਿਆ ਆਉਣ ਵਾਲੇ ਨਵੇਂ ਗੀਤ ਦਾ ਸੰਗੀਤ ਕੈਸ਼ ਟ੍ਰੈਕਸ ਦਾ ਹੈ, ਲਿਖਿਆ ਪ੍ਰਸਿੱਧ ਗੀਤਕਾਰ ਨੰਜੀ ਧਾਲੀਵਾਲ ਨੇ ਅਤੇ ਫਿਲਮਾਇਆ ਵੀਡੀਓ ਡਰੈਕਟਰ ਵਿੱਕੀ ਜੇ ਨੇ ਜਿਸ ਵਿੱਚ ਬਤੌਰ ਕਲਾਕਾਰ ਜਿੱਕੀ ਔਲਖ ਅਤੇ ਕੇਤਕੀ ਕਾਲੀਆ ਨੇ ਭੂਮੀਕਾ ਨਿਭਾਈ ਹੈ। ਇਸ ਗੀਤ ਨੂੰ ਪੂਰਾ ਕਰਨ ਵਿੱਚ ਇੰਦਰਜੀਤ ਔਲਖ, ਗੁਰਮੇਲ ਧਾਮੀ, ਕੁਲਦੀਪ ਮਿਨਹਾਸ, ਸੁਰਿੰਦਰ ਕੌਰ ਮਿਨਹਾਸ, ਮੇਜਰ ਸਿੱਧੂ, ਜਸਵਿੰਦਰ ਕੌਰ ਥਿਆੜਾ (ਏ ਐੰਡ ਟੀ ਇੰਸ਼ੋਰੈਂਸ), ਸੈਮ ਸਿੱਧੂ ਅਤੇ ਕੋਹੇਨੂਰ ਫੋਕ ਆਰਟਸ ਕਲੱਬ (ਸਰੀ) ਦਾ ਵਿਸ਼ੇਸ਼ ਯੋਗਦਾਨ ਰਿਹਾ।

Leave a Reply

Your email address will not be published. Required fields are marked *