Headlines

ਬੀਸੀ ਦੇ ਸਕੂਲਾਂ ਵਿੱਚ ਸੈਲਫ਼ੋਨ ਪਾਬੰਦੀਆਂ ਲਾਗੂ

ਵੈਨਕੂਵਰ – ਬੱਚਿਆਂ ਨੂੰ ਸੁਰੱਖਿਅਤ ਅਤੇ ਸਿਹਤਮੰਦ ਰੱਖਣ ਲਈ ਕਾਰਵਾਈਆਂ ਦੀ ਇੱਕ ਲੜੀ ਦੇ ਹਿੱਸੇ ਵਜੋਂ ਅਗਲੇ ਹਫ਼ਤੇ ਜਦੋਂ ਵਿਦਿਆਰਥੀ ਸਕੂਲ ਵਾਪਸ ਆਉਣਗੇ, ਤਾਂ ਬੀ.ਸੀ. ਦੇ ਸਕੂਲਾਂ ਵਿੱਚ ਸੈਲਫ਼ੋਨ ਅਤੇ ਹੋਰ ਡਿਜੀਟਲ ਉਪਕਰਨਾਂ ਤੇ ਪਾਬੰਦੀ ਹੋਵੇਗੀ। ਬ੍ਰਿਟਿਸ਼ ਕੋਲੰਬੀਆ ਵਿੱਚ ਹਰ ਬੱਚੇ ਨੂੰ ਅਗਲੇ ਹਫ਼ਤੇ ਸਕੂਲ ਵਾਪਸ ਜਾਣ 'ਤੇ ਸੁਰੱਖਿਅਤ, ਉਤਸ਼ਾਹਪੂਰਨ ਅਤੇ ਸ਼ਮੂਲੀਅਤ ਦੀ ਭਾਵਨਾ ਮਹਿਸੂਸ ਹੋਣੀ ਚਾਹੀਦੀ ਹੈ,” ਪ੍ਰੀਮੀਅਰ ਡੇਵਿਡ ਈਬੀ ਨੇ ਕਿਹਾ। ਕਲਾਸਰੂਮਾਂ ਵਿੱਚ ਸੈਲਫ਼ੋਨਾਂ ਤੇ ਪਾਬੰਦੀ ਲਗਾ ਕੇ, ਪ੍ਰਦਰਸ਼ਨਕਾਰੀਆਂ ਨੂੰ ਸਕੂਲ ਦੇ ਮੈਦਾਨਾਂ ਤੋਂ ਦੂਰ ਰੱਖ ਕੇ, ਅਤੇ ਇਹ ਸੁਨਿਸ਼ਚਿਤ ਕਰ ਕੇ ਕਿ ਬੱਚਿਆਂ ਲਈ ਭੋਜਨ ਉਪਲਬਧ ਹੈ ਅਤੇ ਉਹ ਸਿੱਖਣ ਲਈ ਤਿਆਰ ਹਨ, ਸਾਡੀ
ਸਰਕਾਰ ਇਹ ਯਕੀਨੀ ਬਣਾ ਰਹੀ ਹੈ ਕਿ ਬੱਚੇ ਆਪਣੀ ਪੂਰੀ ਸਮਰੱਥਾ ਤੱਕ ਪਹੁੰਚ ਸਕਣ। ਸਾਰੇ ਸਕੂਲ ਡਿਸਟ੍ਰਿਕਟਾਂ ਵਿੱਚ ਹੁਣ ਸਕੂਲ ਵਿੱਚ ਸੈਲਫ਼ੋਨ ਦੀ ਵਰਤੋਂ ਨੂੰ ਸੀਮਤ ਕਰਨ ਲਈ ਨੀਤੀਆਂ ਹਨ। ਇਹ ਨੀਤੀਆਂ ਉਹ ਸਮੇਂ ਨਿਰਧਾਰਤ ਕਰਦੀਆਂ ਹਨ ਜਦੋਂ ਵਿਦਿਆਰਥੀ ਸਕੂਲ ਵਿੱਚ ਸੈਲਫ਼ੋਨ ਦੀ ਵਰਤੋਂ ਕਰ ਸਕਦੇ ਹਨ, ਅਤੇ ਨਾਲ ਹੀ ਪਹੁੰਚਯੋਗਤਾ ਅਤੇ ਡਾਕਟਰੀ ਲੋੜਾਂ ਲਈ ਡਿਵਾਈਸਾਂ ਦੀ ਵਰਤੋਂ ਨੂੰ ਵੀ ਧਿਆਨ ਵਿੱਚ ਰੱਖਦੀਆਂ ਹਨ। ਸਕੂਲ ਡਿਸਟ੍ਰਿਕਟਾਂ ਅਤੇ ਵੱਖ-ਵੱਖ ਉਮਰ ਦੇ ਬੱਚਿਆਂ ਦੇ ਗਰੁੱਪਾਂ ਲਈ
ਨੀਤੀਆਂ ਵੱਖਰੀਆਂ ਹੋ ਸਕਦੀਆਂ ਹਨ।
ਅਸੀਂ ਇਹ ਯਕੀਨੀ ਬਣਾਉਣਾ ਚਾਹੁੰਦੇ ਹਾਂ ਕਿ ਜਦੋਂ ਬੱਚੇ ਕਲਾਸਰੂਮ ਵਿੱਚ ਹੁੰਦੇ ਹਨ, ਤਾਂ ਉਹ ਬਿਨਾਂ ਉਨ੍ਹਾਂ ਰੁਕਾਵਟਾਂ ਦੇ ਸਿੱਖ ਸਕਣ, ਜੋ
ਉਹਨਾਂ ਦੀ ਸਕੂਲ ਵਿੱਚ ਵਧਣ-ਫੁੱਲਣ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦੀਆਂ ਹਨ। ਸਿੱਖਿਆ ਅਤੇ ਬਾਲ-ਸੰਭਾਲ ਮੰਤਰੀ, ਰਚਨਾ ਸਿੰਘ ਨੇ
ਕਿਹਾ। ਇਹ ਕੰਮ ਉਨ੍ਹਾਂ ਵਿੱਚੋਂ ਧਿਆਨ ਭਟਕਾਉਣ ਵਾਲੀਆਂ ਰੁਕਾਵਟਾਂ ਨੂੰ ਘੱਟ ਕਰਨ ਵਿੱਚ ਮਦਦ ਕਰੇਗਾ ਤਾਂ ਜੋ ਅਸੀਂ ਵਿਦਿਆਰਥੀਆਂ ਨੂੰ
ਸਫਲਤਾ ਦੇ ਰਾਹ ‘ਤੇ ਪਾ ਸਕੀਏ, ਅਤੇ ਫਿਰ ਅਸੀਂ ਤਕਨਾਲੋਜੀ ਅਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਸਮੇਂ ਵਿਦਿਆਰਥੀਆਂ ਨੂੰ ਸੁਰੱਖਿਅਤ,
ਜਾਣਕਾਰੀ ਨਾਲ ਭਰਪੂਰ, ਸਿਹਤਮੰਦ ਆਦਤਾਂ ਵਿਕਸਿਤ ਕਰਨ ਲਈ ਸਮਰੱਥ ਕਰਨ ਤੇ ਧਿਆਨ ਦੇ ਸਕਦੇ ਹਾਂ।
‘ਸੇਫ ਐਕਸੈਸ ਟੂ ਸਕੂਲਜ਼ ਐਕਟ’  ਸੂਬੇ ਨੂੰ ਕਨੂੰਨੀ ਅਧਿਕਾਰ ਦਿੰਦਾ ਹੈ ਕਿ ਉਹ ਲੋਕਾਂ ਨੂੰ ਸਕੂਲ ਦੇ ਮੈਦਾਨਾਂ ਤੱਕ ਸੁਰੱਖਿਅਤ ਪਹੁੰਚ ਵਿੱਚ ਦਖਲ ਦੇਣ ਤੋਂ ਰੋਕ ਸਕਣ। K-12 ਸਕੂਲਾਂ ਵਿੱਚ ‘ਐਕਸੈਸ ਜ਼ੋਨ’ ਬਣਾਏ ਗਏ ਹਨ, ਅਤੇ ਪੁਲਿਸ ਕਿਸੇ ਵੀ ਉਸ ਵਿਅਕਤੀ ਨੂੰ ਗ੍ਰਿਫਤਾਰ ਕਰ ਸਕਦੀ ਹੈ ਜਾਂ ਟਿਕਟਾਂ ਜਾਰੀ ਕਰ ਸਕਦੀ ਹੈ ਜੋ ਪਹੁੰਚ ਵਿੱਚ ਰੁਕਾਵਟ ਪਾਉਂਦਾ ਹੈ, ਵਿਦਿਅਕ ਗਤੀਵਿਧੀਆਂ ਵਿੱਚ ਵਿਘਨ ਪਾਉਂਦਾ ਹੈ, ਜਾਂ ਸਕੂਲ ਦੀ ਪ੍ਰੌਪਰਟੀ ਦੇ 20 ਮੀਟਰ (66 ਫੁੱਟ) ਦੇ ਅੰਦਰ ਕਿਸੇ ਵਿਅਕਤੀ ਨੂੰ ਡਰਾਉਣ ਦੀ ਕੋਸ਼ਿਸ਼
ਕਰਦਾ ਹੈ। ਇਹ ਜ਼ੋਨ ਸਕੂਲ ਦੇ ਦਿਨਾਂ ਵਿੱਚ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ, ਅਤੇ ਸੀਮਤ ਛੋਟਾਂ ਦੇ ਨਾਲ, ਬੀ.ਸੀ. ਦੇ K-12 ਪਬਲਿਕ ਅਤੇ
ਇੰਡੀਪੈਨਡੈਂਟ ਸਕੂਲਾਂ ਵਿੱਚ ਪਾਠਕ੍ਰਮ ਤੋਂ ਬਾਹਰ ਦੀਆਂ ਸਕੂਲੀ ਗਤੀਵਿਧੀਆਂ ਦੌਰਾਨ ਲਾਗੂ ਹੋਣਗੇ।

ਸੂਬਾ ਵਿਦਿਆਰਥੀਆਂ ਅਤੇ ਮਾਪਿਆਂ ਲਈ ਡਿਜੀਟਲ ਸਾਖਰਤਾ ਸਿਖਲਾਈ ਵੀ ਪ੍ਰਦਾਨ ਕਰ ਰਿਹਾ ਹੈ, ਤਾਂਕਿ ਉਹਨਾਂ ਕੋਲ ਔਨਲਾਈਨ ਨੁਕਸਾਨਾਂ ਤੋਂ ਸੁਰੱਖਿਅਤ ਰਹਿਣ, ਚੰਗੇ ਡਿਜੀਟਲ ਨਾਗਰਿਕ ਬਣਨ ਅਤੇ ਤਕਨਾਲੋਜੀ ਦੇ ਨਾਲ ਸਿਹਤਮੰਦ ਸੰਬੰਧ ਵਿਕਸਿਤ ਕਰਨ ਲਈ ਲੋੜੀਂਦੇ ਗਿਆਨ ਅਤੇ ਸਾਧਨ ਹੋਣ।