Headlines

ਪੰਜਾਬ ਦੇ ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਐਡਮਿੰਟਨ ਵਿਚ ਸਵਾਗਤ

ਅਲਬਰਟਾ ਦੇ ਖੇਤੀ ਪਾਰਲੀਮਾਨੀ ਸੈਕਟਰੀ ਗਰਾਂਟ ਹੰਟਰ ਤੇ ਸਲਾਹਕਾਰ ਹੈਪੀ ਮਾਨ ਨਾਲ ਮੁਲਾਕਾਤ-

ਐਡਮਿੰਟਨ ( ਗੁਰਪ੍ਰੀਤ ਸਿੰਘ)- ਬੀਤੇ ਦਿਨ ਪੰਜਾਬ ਦੇ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਦਾ ਇਥੇ ਪੁੱਜਣ ਤੇ ਉਘੇ ਬਿਜਨੈਸਮੈਨ ਕੁਲਵਿੰਦਰ ਸਿੰਘ ਤੂਰ ਤੇ ਹੋਰਾਂ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਦੌਰਾਨ ਸ ਖੁੱਡੀਆਂ ਨੇ ਅਲਬਰਟਾ ਦੇ ਖੇਤੀ ਖੁਰਾਕ ਵਿਕਾਸ ਬਾਰੇ ਪਾਰਲੀਮਾਨੀ ਸੈਕਟਰੀ ਗਰਾਂਟ ਹੰਟਰ ਨਾਲ ਵਿਸ਼ੇਸ਼ ਮੁਲਾਕਾਤ ਕੀਤੀ । ਦੋਵਾਂ ਆਗੂਆਂ ਨੇ ਪੰਜਾਬ ਅਤੇ ਅਲਬਲਟਾ ਵਿਚਾਲੇ ਖੇਤੀ ਖੇਤਰ ਵਿਚ ਸਹਿਯੋਗ ਲਈ ਸੰਭਾਵਨਾਵਾਂ ਤੇ ਚਰਚਾ ਕੀਤੀ। ਇਸ ਮੌਕੇ ਅਲਬਰਟਾ ਪ੍ਰੀਮੀਅਰ ਡੈਨੀਅਲ ਸਮਿਥ ਦੇ ਸਲਾਹਕਾਰ ਹਰਦਿਆਲ ਸਿੰਘ ਹੈਪੀ ਮਾਨ ਵੀ ਹਾਜ਼ਰ ਸਨ।

Leave a Reply

Your email address will not be published. Required fields are marked *