Headlines

ਸੁਰਜੀਤ ਹਾਕੀ ਦੇ ਜਨਰਲ ਸਕੱਤਰ ਸੁਰਿੰਦਰ ਸਿੰਘ ਭਾਪਾ ਦਾ ਗਾਖਲ ਗਰੁੱਪ ਯੂ ਐਸ ਏ ਵਲੋਂ ਸਨਮਾਨ

ਸੁਰਿੰਦਰ ਸਿੰਘ ਭਾਪਾ ਤੇ ਕੌਸਲਰ ਹਰਸ਼ਰਨ ਕੌਰ ਹੈਪੀ ਗਾਖਲ ਗਰੁੱਪ ਦੇ ਦਫ਼ਤਰ ਪੁੱਜੇ-

ਵਾਟਸਨਵਿਲ, ਕੈਲੀਫ਼ੋਰਨੀਆ ( ਦੇ ਪ੍ਰ ਬਿ )- ਕੌਮਾਂਤਰੀ ਪ੍ਰਸਿਧੀ ਪ੍ਰਾਪਤ ਸੁਰਜੀਤ ਹਾਕੀ ਸੁਸਾਇਟੀ ਜਲੰਧਰ ਦੇ ਫਾਊਂਡਰ ਮੈਂਬਰ ਤੇ ਮੌਜੂਦਾ ਜਨਰਲ ਸਕੱਤਰ ਸ  ਸੁਰਿੰਦਰ ਸਿੰਘ ਭਾਪਾ  ਆਪਣੀ ਪਤਨੀ ਸਰਦਾਰਨੀ ਹਰਸ਼ਰਨ ਕੌਰ ਕੌਂਸਲਰ ਨਾਲ ਇਨੀਂ ਦਿਨੀ ਅਮਰੀਕਾ ਦੇ ਨਿੱਜੀ ਦੌਰੇ ’ਤੇ ਹਨ। ਇਸ ਦੌਰਾਨ ਉਹ ਗਾਖਲ ਗਰੁੱਪ ਯੂ.ਐੱਸ.ਏ ਦੇ ਹੈੱਡਕੁਆਰਟਰ ਵਾਟਸਨਵਿੱਲ ਪਹੁੰਚੇ।ਇਸ ਮੌਕੇ ਗਾਖਲ ਪਰਿਵਾਰ  ਵਲੋਂ ਸ ਅਮੋਲਕ ਸਿੰਘ ਗਾਖਲ, ਇਕਬਾਲ ਸਿੰਘ ਗਾਖਲ ਅਤੇ ਪਲਵਿੰਦਰ ਸਿੰਘ ਗਾਖਲ ਨੇ ਉਹਨਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਸ੍ਰ. ਸੁਰਿੰਦਰ ਸਿੰਘ ਭਾਪਾ ਨੇ ਦੱਸਿਆ ਕਿ ਗਾਖਲ ਗਰੁੱਪ ਯੂ.ਐੱਸ.ਏ ਅਤੇ ਗਾਖ਼ਲ ਪਰਿਵਾਰ ਵਲੋਂ ਲਗਭਗ ਇਕ ਦਹਾਕੇ ਤੋਂ ਸੁਰਜੀਤ ਹਾਕੀ ਸੁਸਾਇਟੀ ਦੇ ਸਲਾਨਾ ਟੂਰਨਾਮੈਂਟ ਦਾ ਪਹਿਲਾ 5 ਲੱਖ 50 ਹਜ਼ਾਰ ਰੁਪਏ ਰੁਪਏ ਇਨਾਮ ਦਿੱਤਾ ਜਾ ਰਿਹਾ ਹੈ ਜਿਸ ਲਈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ। ਅਮੋਲਕ ਸਿੰਘ ਗਾਖਲ ਦੀ ਅਗਵਾਈ ’ਚ ਗਾਖਲ ਗਰੁੱਪ ਅੰਤਰਰਾਸ਼ਟਰੀ ਪੱਧਰ ਤੇ ਖੇਡਾਂ ਵਿਚ ਵੱਡਮੁੱਲਾ ਯੋਗਦਾਨ ਪਾ ਰਿਹਾ ਹੈ। ਅਮੋਲਕ ਸਿੰਘ ਗਾਖਲ ਚੇਅਰਮੈਨ ਗਾਖਲ ਗਰੁੱਪ ਨੇ ਕਿਹਾ ਕਿ ਅਸੀਂ ਗੁਰੂ ਨਾਨਕ ਦੇਵ ਜੀ ਦੀ ਕ੍ਰਿਪਾ ਨਾਲ ਹਮੇਸ਼ਾ ਹੀ ਖੇਡਾਂ ਦੀ ਚੜ੍ਹਦੀ ਕਲਾ ਲਈ ਇਸੇ ਤਰ੍ਹਾਂ ਸੇਵਾ ਕਰਦੇ ਰਹਾਂਗੇ।ਇਸ ਮੌਕੇ ਗਾਖਲ ਗਰੁੱਪ ਵਲੋਂ ਸ੍ਰ. ਸੁਰਿੰਦਰ ਸਿੰਘ ਭਾਪਾ ਅਤੇ ਉਹਨਾਂ ਦੀ ਪਤਨੀ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

Leave a Reply

Your email address will not be published. Required fields are marked *