Headlines

ਕਾਂਗਰਸੀ ਐਮ ਪੀ ਗੁਰਜੀਤ ਸਿੰਘ ਔਜਲਾ ਦਾ ਕੈਲਗਰੀ ਵਿਚ ਭਰਵਾਂ ਸਵਾਗਤ

​ਐਨ ਆਰ ਆਈ ਦੀਆਂ ਸਮੱਸਿਆਵਾਂ ਨੂੰ ਸੁਣਿਆ
ਕੈਲਗਰੀ (ਦਲਵੀਰ  ਜੱਲੋਵਾਲੀਆ )-​ਬੀਤੇ ਦਿਨ ਅੰਮ੍ਰਿਤਸਰ ਤੋਂ ਕਾਂਗਰ​ਸੀ ਐਮ.ਪੀ ਗੁਰਜੀਤ ​ਸਿੰਘ ਔਜਲਾ​ ਦਾ ਕੈਲਗਰੀ ਵਿਖੇ ਪੁੱਜਣ ਦੇ ਭਰਵਾਂ ਸਵਾਗਤ ਕੀਤਾ ਗਿਆ। ਉਨ੍ਹਾਂ ਦੇ ​ਮਾਣ ਵਿਚ ਕਰਵਾਏ ਗਏ ਇਕ ਸਮਾਗਮ ਦੌਰਾਨ ਸ਼ਹਿਰ ਦੀਆਂ ਉਘੀਆਂ ਹਸਤੀਆਂ ਤੇ ਵੱਡੀ ਗਿਣਤੀ ਵਿਚ ਕੈਲਗਰੀ ਵਾਸੀਆਂ ਨੇ ਭਾਗ ਲਿਆ। ਉਘੇ ਰੇਡੀਓ ਹੋਸਟ ਡਾ. ਹਰਭਜਨ ਸਿੰਘ ਢਿੱਲੋਂ ​ਵਲੋਂ ਮੰਚ ਸੰਚਾਲਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੂੰ ਮੰਚ ਤੇ ਆਉਣ ਦਾ ਸੱਦਾ ਦਿੱਤਾ।
​ਮੁੱਖ ਬੁਲਾਰਿਆਂ ਵਿਚ ਸ਼ਾਮਿਲ ਸਰਪੰਚ ਜਤਿੰਦਰ ਔਲਖ, ਪਰਮਵੀਰ ਸਿੰਘ ਬਾਠ (ਪ੍ਰਾਈਮ ਏਸ਼ੀਆ) , ਗੁਰਜੀਤ ਸਿੱਧੂ ਚੇਅਰਮੈਨ, ਪ੍ਰਭ ਗਿੱਲ (​ਸਾਬਕਾ ਐਮ.ਐਲ.ਏ) ​ਤੇ ਅਮਨਜੋਤ ਪੰਨੂ​ ( ਸੈਨੇਟਰ) ਨੇ ਗੁਰਜੀਤ ਸਿੰਘ ਔਜਲਾ ਦਾ ਸ​ਵਾਗਤ ਕਰਦਿਆਂ ਪਰਵਾਸੀ ਪੰਜਾਬੀਆਂ ਨੂੰ  ਇੰਡੀਆ ਜਾਣ ਸਮੇਂ ਆਉਣ ਵਾਲੀਆਂ ਮੁਸ਼ਕਲਾਂ ​ਅਤੇ ਹੋਰ ਪਰਵਾਸੀ ਸਮੱਸਿਆਵਾਂ ਤੋਂ ਜਾਣੂ ਕਰਵਾਇਆ​ ਮੰਗ ਕੀਤੀ ਗਈ ਕਿ  ਕੈਲਗਰੀ ਤੋਂ ਅੰਮ੍ਰਿਤਸਰ ਸਿੱਧੀ ਫਲਾਈਟ ​ਸ਼ੁਰੂ ਕਰਵਾਈ ਜਾਵੇ। ​ਐਮ ਪੀ ਗੁਰਜੀਤ ਸਿੰਘ ਔਜਲਾ ਨੇ ਸਾਰਿਆਂ ਦੇ ਮਸਲੇ ਸੁਣੇ ਤੇ ਵਿਸ਼ਵਾਸ ਦਵਾਇਆ ਕਿ ਅਸੀਂ ਆਉਣ ਵਾਲੀਆਂ ਮੁਸ਼ਕਿਲਾ ਦਾ ਜਲਦੀ ਤੋਂ ਜਲਦੀ ਹੱਲ ਕਰਾਂਗੇ। ਉਨ੍ਹਾਂ ਨੇ ਕੈਲਗਰੀ ਤੋਂ ਅੰਮ੍ਰਿਤਸਰ ਸਿੱਧੀ ਫਲਾਈਟ ਨੇ ਹੋਣ ਦੇ ਸਵਾਲ ਦੇ ਜਵਾਬ ਵਿਚ ਕਿਹਾ ਕਿ ਇਸ ਬਾਰੇ ਕੈਨੇਡਾ ਦੀ ਸਰਕਾਰ ਨੂੰ ਵੀ ਯਤਨ ਕਰਨਾ ਚਾਹੀਦਾ ਹੈ ਅਤੇ ਅਸੀ ਵੀ ਇਸਦੇ ਨਾਲ ਬਣਦਾ ਸਹਿਯੋਗ ਦੇਵਾਂਗੇ।​ ਪਿਛਲੇ ਦਿਨੀਂ ਅੰਮ੍ਰਿਤਸਰ​ ਸ਼ਹਿਰ ਵਿਚ​ ਇਕ  ਐਨ.ਆਰ.ਆਈ ਦੇ ਘਰ​ ਉਪਰ ਗੋਲੀਬਾਰੀ ਦੀ ਹੋ​ਈ ਘਟਨਾ ਬਾਰੇ ਦੱਸਿਆ ਕਿ ਇਹ ਇਕ  ਨਿੱਜੀ ਰੰਜਸ਼ ​ਕਾਰਣ ਉਪਜੀ ਘਟਨਾ ਸੀ। ਮੀਡੀਆ ਨੂੰ ਸਹੀ ਤੇ ਪੁਖਤਾ ਜਾਣਕਾਰੀ ਲੈਕੇ ਹੀ ਅਜਿਹੀਆਂ ਖਬਰਾਂ ਨਸ਼ਰ ਕਰਨੀਆਂ ਚਾਹੀਦੀਆਂ ਹਨ।  ਉਨ੍ਹਾਂ ​ਪੰਜਾਬ ਵਿਚ ਕਿਸੇ ਐਨ ਆਰ ਆਈ ਨੂੰ ਸਮੱਸਿਆ ਦੇ ਸਬੰਧ ਵਿਚ ਉਹਨਾਂ ਨਾਲ  ਸੰਪਰਕ ਕਰ​ਨ ਲਈ ਕਿਹਾ । ਉਨ੍ਹਾਂ ​ਪੰਜਾਬ ਦੀ ਸਿਆਸਤ ਦਾ ਗੱਲ ਕਰਦਿਆਂ ਆਗਾਮੀ ਸਰਕਾਰ ਕਾਂਗਰਸ ਪਾਰਟੀ ਦੀ ਅਗਵਾਈ ਹੇਠ ਬਣਨ ਦੀ ਪੇਸ਼ੀਨਗੋਈ ਕੀਤੀ। ਇਸ ਸਮਾਗਮ ਵਿਚ ਹੋਰਨਾਂ ਤੋਂ ਇਲਾਵਾ ਅਰਸ਼ਪ੍ਰਤਾਪ ਸਿੰਘ ਔਲਖ, ਹਰਮਿੰਦਰ ਸਿੰਘ ਸੰਧੂ (ਐਸ.ਐਸ.ਐਸ.ਐਸ. ਇਮੀਗ੍ਰੇਸ਼ਨ) ਗੁਰਪ੍ਰੀਤ ਸੰਧਾਵਾਲੀਆ, ਰਮਨ ਭੰਗੂ (ਰੀਐਲਟਰ) ਸੁਖਵੀਰ ਸੰਧੂ, ਅਵਨੀਤ ਤੇਜਾ, ਹਰਬੰਸ ਬੁੱਟਰ (ਪੰਜਾਬੀ ਅਖ਼ਬਾਰ), ਅੰਮ੍ਰਿਤ ਵਿਰਦੀ (ਪੰਜਾਬੀ ਪੋਸਟ) ਤੋਂ ਹਾਜ਼ਰ ਸਨ। ਇਸ ਮੌਕੇ ਆਏ ਮਹਿਮਾਨਾਂ ਲਈ ਚਾਹ-ਪਾਣੀ ਅਤੇ ਸਨੈਕਸ ਦਾ ਪ੍ਰਬੰਧ ਵੀ ਕੀਤਾ ਗਿਆ ਸੀ।