Headlines

ਕੈਲਗਰੀ ਵਿਚ ਕੈਬਨਿਟ ਮੰਤਰੀ ਖੁੱਡੀਆਂ ਦਾ ਗੋਲਡ ਮੈਡਲ ਨਾਲ ਸਨਮਾਨ

ਕੈਲਗਰੀ ( ਦਲਬੀਰ ਜੱਲੋਵਾਲੀਆ)-ਪੰਜਾਬ ਦੇ ਕੈਬਨਿਟ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਦੀ ਅਲਬਰਟਾ ਫੇਰੀ ਦੌਰਾਨ ਉਹਨਾਂ ਦੇ ਮਾਣ ਵਿਚ ਕੈਲਗਰੀ ਵਿਖੇ ਇਕ ਸ਼ਾਨਦਾਰ ਸਮਾਗਮ ਕੀਤਾ ਗਿਆ। ਇਸ ਮੌਕੇ ਬੋਲਦਿਆਂ ਉਹਨਾਂ ਪਰਵਾਸੀ ਪੰਜਾਬੀਆਂ ਵਲੋਂ ਉਹਨਾਂ ਪ੍ਰਤੀ ਵਿਖਾਏ ਗਏ ਪਿਆਰ ਤੇ ਸਤਿਕਾਰ ਲਈ ਧੰਨਵਾਦ ਕੀਤਾ। ਉਹਨਾਂ ਕਿਹਾ ਕਿ ਮੇਰੇ ਲਈ ਇਹ ਵੱਡੇ ਮਾਣ ਵਾਲੀ ਗੱਲ ਹੈ ਕਿ ਤੁਸੀਂ ਲੋਕਾਂ ਨੇ ਮੈਨੂੰ ਲੰਬੀ ਵਰਗੇ ਹਲਕੇ ਤੋਂ ਇਕ ਘਾਗ ਸਿਆਸਤਦਾਨ ਦੇ ਸਾਹਮਣੇ ਵੱਡੀ ਲੀਡ ਨਾਲ ਜਿਤਾਕੇ ਵਜੀਰ ਦੀ ਕੁਰਸੀ ਤੱਕ ਪਹੁੰਚਾਇਆ। ਖੁੱਡੀਆਂ ਪਰਿਵਾਰ ਇਸ ਲਈ ਲੋਕਾਂ ਦਾ ਹਮੇਸ਼ਾ ਕਰਜ਼ਦਾਰ ਰਹੇਗਾ। ਉਹਨਾਂ ਹੋਰ ਕਿਹਾ ਕਿ ਮੈਂ ਇਕ ਕਿਸਾਨ ਦਾ ਪੁੱਤਰ ਅਤੇ ਕਿਸਾਨ ਪਰਿਵਾਰ ਨਾਲ ਸਬੰਧਿਤ ਹੋਣ ਕਾਰਣ ਕਿਸਾਨਾਂ ਦੀਆਂ ਮੁਸ਼ਕਲਾਂ ਤੋਂ ਜਾਣੂ ਹਾਂ। ਖੇਤੀਬਾੜੀ ਮੰਤਰੀ ਹੋਣ ਦੇ ਨਾਤੇ ਮੇਰੀ ਇਹ ਹਮੇਸ਼ਾ ਕੋਸ਼ਿਸ਼ ਰਹੀ ਹੈ ਕਿ ਕਿਸਾਨਾਂ ਨੂੰ ਵਧ ਤੋਂ ਵਧ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਸਕਣ।

ਇਸ ਮੌਕੇ ਕੈਲਗਰੀ ਦੇ ਪਰਵਾਸੀ ਪੰਜਾਬੀਆਂ ਵਲੋਂ ਸ ਖੁੱਡੀਆਂ ਦਾ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਹ ਗੋਲਡ ਮੈਡਲ ਉਹਨਾਂ ਦੇ ਗਲੇ ਵਿਚ ਉਘੇ ਬਿਜਨਸਮੈਨ ਜਸਪਾਲ ਸਿੰਘ ਭੰਡਾਲ ਵਲੋਂ ਪਹਿਨਾਇਆ ਗਿਆ। ਇਸ ਮੌਕੇ ਉਹਨਾਂ ਨਾਲ  ਅਮਨਪ੍ਰੀਤ ਸਿੰਘ ਗਿੱਲ, ਮੇਜਰ ਸਿੰਘ ਬਰਾੜ, ਹਰਦਿਆਲ ਸਿੰਘ ਹੈਪੀ ਮਾਨ, ਬਲਜਿੰਦਰ ਸਿੰਘ ਗਿੱਲ ਤੇ ਹੋਰ ਮੌਜੂਦ ਸਨ। ਸਮਾਗਮ ਵਿਚ ਹੋਰਨਾਂ ਤੋ ਇਲਾਵਾ ਪ੍ਰਮੁੱਖ ਸ਼ਖਸੀਅਤਾਂ ਵਿਚ ਸਾਬਕਾ ਮਨਿਸਟਰ ਰਾਜਨ ਸਾਹਨੀ, ਐਮ ਪੀ ਜੌਰਜ ਚਾਹਲ,ਐਮ ਪੀ ਜਸਰਾਜ ਸਿੰਘ ਹੱਲਣ , ਕੌਂਸਲਰ ਰਾਜ ਧਾਲੀਵਾਲ , ਨਮਜੀਤ ਸਿੰਘ ਰੰਧਾਵਾ, ਗੁਰਲਾਲ ਸਿੰਘ ਮਾਣੂਕੇ, ਰਣਵੀਰ ਸਿੰਘ ਪਰਮਾਰ, ਗੁਰਵਰਿੰਦਰ ਧਾਲੀਵਾਲ, ਜੱਗਾ ਰਾਉਕੇ,  ਪ੍ਰਾਈਮ ਏਸ਼ੀਆ ਦੇ ਹੋਸਟ ਪਰਮਵੀਰ ਬਾਠ, ਗੁਰਪ੍ਰੀਤ ਸੰਧਾਵਾਲੀਆ,   ਰੋਮੀ ਸਿੱਧੂ,  ਕਰਮਪਾਲ ਲੰਡੇ ਕੇ ਤੇ ਹੋਰ ਮੋਹਤਬਰ ਸੱਜਣ ਸ਼ਾਮਿਲ ਸਨ।

Leave a Reply

Your email address will not be published. Required fields are marked *