ਐਡਮਿੰਟਨ ਵਿਚ ਜਥੇ. ਸਕੱਤਰ ਸਿੰਘ ਸੰਧੂ ਤੇ ਸਾਥੀਆਂ ਵਲੋਂ ਖੁੱਡੀਆਂ ਦੇ ਮਾਣ ਵਿਚ ਸਮਾਗਮ-
ਐਡਮਿੰਟਨ ( ਗੁਰਪ੍ਰੀਤ ਸਿੰਘ)-ਬੀਤੇ ਦਿਨ ਪੰਜਾਬ ਦੇ ਖੇਤੀਬਾੜੀ ਮੰਤਰੀ ਸ ਗੁਰਮੀਤ ਸਿੰਘ ਖੁੱਡੀਆਂ ਦੇ ਐਡਮਿੰਟਨ ਵਿਖੇ ਪੁੱਜਣ ਤੇ ਉਹਨਾਂ ਦੇ ਮਾਣ ਵਿਚ ਆਪ ਆਗੂ ਜਥੇਦਾਰ ਸਕੱਤਰ ਸਿੰਘ ਸੰਧੂ ਤੇ ਸਾਥੀਆਂ ਵਲੋਂ ਇਕ ਜਨਤਕ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਜਥੇਦਾਰ ਸਕੱਤਰ ਸਿੰਘ ਸੰਧੂ ਨੇ ਕੈਬਨਿਟ ਮੰਤਰੀ ਖੁੱਡੀਆਂ ਦਾ ਸਵਾਗਤ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਲੋਕਾਂ ਦੇ ਹਰਮਨਪਿਆਰੇ ਆਗੂ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਇਕ ਇਮਾਨਦਾਰ ਤੇ ਲੋਕਾਂ ਨੂੰ ਇਕ ਵਧੀਆ ਪ੍ਰਸ਼ਾਸਨ ਦੇਣ ਵਾਲੀ ਸਰਕਾਰ ਚੱਲ ਰਹੀ ਹੈ। ਇਸ ਸਰਕਾਰ ਵਿਚ ਸ ਗੁਰਮੀਤ ਸਿੰਘ ਖੁੱਡੀਆਂ ਖੇਤੀਬਾੜੀ ਮੰਤਰੀ ਵਜੋਂ ਸ਼ਾਨਦਾਰ ਸੇਵਾਵਾਂ ਨਿਭਾਅ ਰਹੇ ਹਨ। ਉਹ ਇਕ ਅਜਿਹੇ ਮੰਤਰੀ ਹਨ ਜਿਹਨਾਂ ਕੋਲ ਖੇਤੀਬਾੜੀ ਮਹਿਕਮੇ ਜਾਂ ਕਿਸੇ ਵੀ ਹੋਰ ਕੰਮ ਵਾਸਤੇ ਜਾਣ ਵਾਲਾ ਹਰ ਆਮ ਵਿਅਕਤੀ ਮਾਣ ਮਹਿਸੂਸ ਕਰਦਾ ਹੈ । ਉਹਨਾਂ ਦੱਸਿਆ ਕਿ ਉਹ ਖੁਦ ਖਡੂਰ ਸਾਹਿਬ ਹਲਕੇ ਤੋਂ ਐਮ ਪੀ ਲਈ ਟਿਕਟ ਦੇ ਦਾਅਵੇਦਾਰ ਸਨ। ਪਾਰਟੀ ਟਿਕਟ ਸਬੰਧੀ ਕੋਈ ਵੀ ਫੈਸਲਾ ਹਾਈਕਮਾਨ ਨੇ ਮੈਰਿਟ ਦੇ ਆਧਾਰ ਤੇ ਕਰਨਾ ਹੁੰਦਾ ਹੈ। ਉਹਨਾਂ ਨੇ ਲੋਕ ਸਭਾ ਚੋਣਾਂ ਦੌਰਾਨ ਇਕ ਪਾਰਟੀ ਵਰਕਰ ਵਜੋਂ ਕੰਮ ਕੀਤਾ ਤੇ ਕਰ ਰਹੇ ਹਨ। ਉਹਨਾਂ ਨੂੰ ਮਾਣ ਹੈ ਕਿ ਭਗਵੰਤ ਮਾਨ ਦੀ ਸਰਕਾਰ ਲੋਕਾਂ ਦੀਆਂ ਇਛਾਵਾਂ ਮੁਤਾਬਿਕ ਕੰਮ ਰਹੀ ਹੈ। ਉਹਨਾਂ ਨੂੰ ਇਹ ਵੀ ਮਾਣ ਹੈ ਕਿ ਉਸ ਸਰਕਾਰ ਵਿਚ ਖੁੱਡੀਆਂ ਵਰਗੇ ਇਮਾਨਦਾਰ ਮੰਤਰੀ ਕੰਮ ਕਰ ਰਹੇ ਹਨ।
ਇਸ ਮੌਕੇ ਕੈਬਨਿਟ ਮੰਤਰੀ ਖੁੱਡੀਆਂ ਨੇ ਉਹਨਾਂ ਦੇ ਮਾਣ ਵਿਚ ਕੀਤੇ ਗਏ ਸਮਾਗਮ ਲਈ ਧੰਨਵਾਦ ਕੀਤਾ ਤੇ ਕਿਹਾ ਕਿ ਇਸ ਫੇਰੀ ਦੌਰਾਨ ਕੈਨੇਡੀਅਨ ਪੰਜਾਬੀਆਂ ਨੇ ਉਹਨਾਂ ਨੂੰ ਜੋ ਮਾਣ ਸਤਿਕਾਰ ਦਿੱਤਾ ਹੈ , ਉਸ ਸਦਾ ਉਸਦੇ ਰਿਣੀ ਰਹਿਣਗੇ। ਉਹਨਾਂ ਪੰਜਾਬ ਵਿਚ ਪਰਵਾਸੀ ਪੰਜਾਬੀਆਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਤੇ ਹੱਲ ਕਰਨ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਯਤਨਾਂ ਦਾ ਵੇਰਵਾ ਦਿੱਤਾ। ਖੇਤੀਬਾੜੀ ਮਹਿਕਮੇ ਵਲੋਂ ਕਿਸਾਨਾਂ ਦੀ ਮਾਲੀ ਹਾਲਤ ਵਿਚ ਸੁਧਾਰ ਲਈ ਕੀਤੇ ਜਾ ਰਹੇ ਉਪਰਾਲਿਆਂ ਬਾਰੇ ਵੀ ਦੱਸਿਆ। ਉਹਨਾਂ ਦੱਸਿਆ ਕਿ ਪੰਜਾਬ ਦੇ ਇਤਿਹਾਸ ਵਿਚ ਪਹਿਲੀ ਵਾਰ ਹੈ ਕਿ ਮਾਨ ਸਰਕਾਰ ਵਲੋਂ ਮਾਲਵਾ ਖੇਤਰ ਦੇ ਕਿਸਾਨਾਂ ਦੀ ਪਾਣੀ ਦੀ ਸਮੱਸਿਆ ਦਾ ਪੱਕਾ ਹੱਲ ਕਰਨ ਲਈ ਮਾਲਵਾ ਨਹਿਰ ਉਸਾਰੀ ਜਾ ਰਹੀ ਹੈ। ਉਹਨਾਂ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਪੰਜਾਬ ਨੂੰ ਮੁੜ ਰੰਗਲਾ ਪੰਜਾਬ ਬਣਾਉਣ ਦੇ ਸੱਦੇ ਨਾਲ ਪਰਵਾਸੀ ਪੰਜਾਬੀਆਂ ਨੂੰ ਪੰਜਾਬ ਪਰਤਣ ਅਤੇ ਉਥੇ ਆਪਣੇ ਕਾਰੋਬਾਰ ਸਥਾਪਿਤ ਕਰਨ ਦਾ ਸੱਦਾ ਦਿੱਤਾ।
ਇਸ ਮੌਕੇ ਐਡਮਿੰਟਨ ਵਾਸੀਆਂ ਵਲੋਂ ਸ ਖੁੱਡੀਆਂ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਵੱਖ-ਵੱਖ ਗੁਰਦੁਆਰਾ ਸਾਹਿਬਾਨ ਦੀਆਂ ਕਮੇਟੀਆਂ ਦੇ ਪ੍ਰਧਾਨ ਅਤੇ ਅਹੁਦੇਦਾਰ ਵੀ ਹਾਜ਼ਰ ਸਨ। ਹੋਰਨਾਂ ਤੋ ਇਲਾਵਾ ਐਮ ਐਲ ਏ ਜਸਵੀਰ ਸਿੰਘ ਦਿਓਲ, ਸਾਬਕਾ ਮੰਤਰੀ ਨਰੇਸ਼ ਭਾਰਦਵਾਜ, ਰੇਸ਼ਮ ਮੁੰਡੀ, ਹਰਮੇਲ ਸਿੰਘ ਤੂਰ, ਅਮਰਪਾਲ ਸਿੰਘ ਹੁੰਦਲ, ਦਰਸ਼ਨ ਸਿੰਘ ਗਿੱਲ, ਬਿਟੂ ਦਿਓਲ, ਜੋਗਾ ਸਿੰਘ ਖਹਿਰਾ, ਉਪਿੰਦਰ ਸਿੰਘ ਮਠਾੜੂ, ਅਵਤਾਰ ਗਿੱਲ, ਬਲਦੇਵ ਹੁੰਦਲ, ਰਣਜੀਤ ਰੰਧਾਵਾ, ਪ੍ਰਮਿੰਦਰ ਬਾਸੀ, ਸਿੱਖ ਫੈਡਰੇਸ਼ਨ ਐਡਮਿੰਟਨ ਦੇ ਪ੍ਰਧਾਨ ਕਰਨੈਲ ਸਿੰਘ ਦਿਓਲ, ਨਿਸ਼ਾਨ ਸਿੰਘ ਸੰਧੂ ਪ੍ਰਧਾਨ ਗੁਰਦੁਆਰਾ ਕਮੇਟੀ ਰੈਡਡੀਅਰ, ਵਰਿੰਦਰ ਗਰੇਵਾਲ, ਬਲਕਰਨ ਸਿੱਧੂ, ਰਣਜੀਤ ਪਵਾਰ, ਪੌਲ ਸੇਖੋਂ, ਬਲਦੇਵ ਧਾਲੀਵਾਲ, ਸੀਤਲ ਸਿੰਘ ਨੰਨੂਆ, ਮਾਝਾ ਐਸੋਸੀਏਸ਼ਨ ਦੇ ਮਿੰਟੂ ਕਾਹਲੋਂ, ਫਰਿਆਦ ਪੰਨੂੰ, ਹਰਦੇਵ ਸੰਧੂ, ਅਮਰੀਕ ਹੰਜਰਾ, ਬਿਟੂ ਰਿਆੜ, ਰਛਪਾਲ ਸਿੰਘ ਖਹਿਰਾ, ਮਿਲਵੁਡਜ ਕਲਚਰ ਸੁਸਾਇਟੀ ਵਲੋਂ ਨਾਜਰ ਸਿੰਘ ਵੜੈਚ, ਮਾਸਟਰ ਮਹਿੰਦਰ ਸਿੰਘ, ਸਰਦਾਰਾ ਸਿੰਘ ਪੱਟੀ, ਨਿਸ਼ਾਨ ਪੱਟੀ ,ਦਰਸ਼ਨ ਗਿੱਲ, ਤਰਲੋਕ ਢਿੱਲੋਂ, ਮੇਜਰ ਸਿੰਘ ਕਲੇਰ, ਮਹਿਬੂਬ ਸੰਧੂ, ਕੁਲਦੀਪ ਬਰਾੜ, ਨਾਮ ਕੁਲਾਰ, ਨਿੱਪੀ ਧਾਲੀਵਾਲ, ਰਾਜਬੀਰ ,ਦਰਸ਼ਨ ਸੇਖੋਂ, ਜਗਦੀਸ਼ ਰਾਏ, ਮੀਡੀਆ ਤੋਂ ਜਰਨੈਲ ਸਿੰਘ ਬਸੋਤਾ, ਗੁਰਸ਼ਰਨ ਸਿੰਘ ਬੁੱਟਰ, ਕੁਲਮੀਤ ਸਿੰਘ ਸੰਘਾ, ਲਾਟ ਭਿੰਡਰ, ਹਰਜੀਤ ਸੰਧੂ, ਮਨਦੀਪ ਪੁਜਾਰਾ ਤੇ ਯਸ਼ਪਾਲ ਸ਼ਰਮਾ ਹਾਜ਼ਰ ਸਨ।