ਨਵੀਂ ਦਿੱਲੀ, 2 ਸਤੰਬਰ-ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਨੇ ਕਿਹਾ ਕਿ ਸਾਰੇ ਦੇਸ਼ ਵਿਚ ਲੋਕ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਕਰਕੇ ਉਤਸ਼ਾਹਿਤ ਹਨ। ਇਹ ਇਕ ਤਰ੍ਹਾਂ ਦੀ ਮੈਂਬਰਸ਼ਿਪ ਮੁਹਿੰਮ ਹੈ। ਭਾਜਪਾ ਪਹਿਲਾਂ ਹੀ ਸਭ ਤੋਂ ਵੱਡੀ ਪਾਰਟੀ ਹੈ। ਆਉਣ ਵਾਲੇ ਦਿਨਾਂ ‘ਚ ਸਾਡੀ ਪਾਰਟੀ ਦੀ ਮੈਂਬਰਸ਼ਿਪ ਹੋਰ ਵਧੇਗੀ ਅਤੇ ਅਸੀਂ ਪ੍ਰਧਾਨ ਮੰਤਰੀ ਮੋਦੀ ਦੇ ਵਿਕਾਸ ਕਾਰਜਾਂ ਨੂੰ ਦੇਸ਼ ਭਰ ‘ਚ ਅੱਗੇ ਵਧਾਵਾਂਗੇ।
ਲੋਕ ਭਾਜਪਾ ਦੀ ਮੈਂਬਰਸ਼ਿਪ ਮੁਹਿੰਮ ਕਰਕੇ ਹਨ ਭਾਰੀ ਉਤਸ਼ਾਹਿਤ – ਹਰਦੀਪ ਸਿੰਘ ਪੁਰੀ
