Headlines

ਕੈਲਗਰੀ ਕਬੱਡੀ ਕੱਪ ਸੰਦੀਪ ਨੰਗਲ ਅੰਬੀਆਂ ਕਬੱਡੀ ਕਲੱਬ ਵੈਨਕੂਵਰ ਨੇ ਜਿੱਤਿਆ

ਸੁਲਤਾਨ ਸ਼ਮਸ਼ਪੁਰ ਤੇ ਪੰਮਾ ਮੋਹਾਲੀ ਬਣੇ ਸਰਵੋਤਮ ਖਿਡਾਰੀ-
ਕੈਲਗਰੀ (ਦਲਵੀਰ ਜੱਲੋਵਾਲੀਆ)-ਅੰਬੀ ਐਂਡ ਬਿੰਦਾ ਫਰੈਂਡਜ ਸਪੋਰਟਸ ਕਬੱਡੀ ਕਲੱਬ ਕੈਲਗਰੀ  ਵਲੋਂ ਪਹਿਲੀ ਸਤੰਬਰ 2024 ਦਿਨ ਐਤਵਾਰ ਨੂੰ ਪੰਜਾਬੀਆਂ ਦੇ ਗੜ੍ਹ ਨਾਰਥ ਈਸਟ ਕੈਲਗਰੀ ਵਿਖੇ ਕਬੱਡੀ ਦਾ ਮਹਾਂਕੁੰਭ ਕਰਵਾਇਆ ਗਿਆ । ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਇਹ ਟੂਰਨਾਮੈਂਟ ਅਸੀਂ 2010 ਤੋਂ ਕਰਵਾਉਂਦੇ ਆ ਰਹੇ ਹਾਂ ਜੋ ਕਿ ਬਿਲਕੁਲ ਫ੍ਰੀ ਹੁੰਦਾ ਹੈ ਇਸਦੀ ਕੋਈ ਟਿਕਟ ਨਹੀਂ ਰੱਖੀ ਗਈ। ਇਸ ਮੌਕੇ ਕਬੱਡੀ ਕੱਪ ਦੀ ਪ੍ਰਬੰਧਕੀ ਟੀਮ ‘ਚ ਨਿਸ਼ਾਨ ਭੰਮੀਪੁਰਾ, ਸਨੀ ਪੂਨੀਆ, ਜੱਸ ਮਾਂਗਟ, ਕੁਲਦੀਪ ਸਿੰਘ ਸੰਧੂ, ਜਗਦੀਪ ਬੀਲਹਾ, ਆਜ਼ਾਦ ਮਾਂਗਟ, ਜੱਸਾ ਕਾਲੇਕੇ,  ਗਗਨ ਜੰਜੂਆ, ਗੁਰਵਿੰਦਰ ਮਹੇਸ਼ਰੀ, ਕੋਕੋ ਭੁੱਲਰ ਨੇ ਦੱਸਿਆ ਕਿ ਇਸ ਟੂਰਨਾਮੈਂਟ ਦੌਰਾਨ 6 ਟੀਮਾਂ ਦੇ ਮੈਚ ਕਰਵਾਏ ਗਏ । ਮੈਚ ਸਵੇਰੇ 11 ਵਜੇ ਤੋਂ ਸ਼ਾਮ 7 ਵਜੇ ਤੱਕ ਚੱਲਿਆ ਜਿਸ ਦੌਰਾਨ ਪ੍ਰਸਿੱਧ ਕਬੱਡੀ ਖਿਡਾਰੀ ਅਰਸ਼ ਚੋਹਲਾ ਸਾਹਿਬ , ਜੀਵਨ ਮਾਣੂਕੇ, ਸੁਲਤਾਨ ਸਮਸਪੁਰ ਤੇ ਸੱਤੂ ਖਡੂਰ ਸਾਹਿਬ ,ਬੁੱਗਾ ਮੱਲੀਆਂ ਤੇ ਹੋਰ ਖਿਡਾਰੀਆਂ ਨੇ ਕਬੱਡੀ ਦੇ ਜੌਹਰ ਵਿਖਾਏ। ਇਸ ਦੌਰਾਨ ਰੱਸਾਕਸ਼ੀ ਦੇ ਮੁਕਾਬਲੇ ਵੀ ਕਰਵਾਏ ਗਏ । ਬਾਰਬੈਂਡਰ ਕਲੱਬ ਨੂੰ ਫਸਟ ਪ੍ਰਾਈਜ਼ $700 ਡਾਲਰ ਤੇ ਫਰੈਂਡਸ ਕਲੱਬ ਨੂੰ ਦੂਜਾ ਪ੍ਰਾਈਜ਼ $500 ,ਟੂਰਨਾਮੈਂਟ ਕਮੇਟੀ ਵਲੋਂ ਕਬੱਡੀ ਖਿਡਾਰੀ ਮੰਦਰ ਗ਼ਾਲਿਬ ਅਤੇ ਕੁਲਵੀਰਾ ਛਪਾਰ ਨੂੰ ਸੋਨੇ ਦੀਆਂ ਮੈਡਲਜ਼ ਨਾਲ ਸਨਮਾਨਿਤ ਕੀਤਾ ਗਿਆ ਪ੍ਰਬੰਧਕਾਂ ਨੇ ਬੈੱਸਟ ਰੇਡਰ ਸੁਲਤਾਨ ਸਮਸ਼ਪੁਰ ਅਤੇ ਬੈੱਸਟ ਸਟੌਪਰ ਰਹਿਣ ਵਾਲੇ ਖਿਡਾਰੀ ਪੰਮਾ ਮੋਹਾਲੀ ਨੂੰ ਵੀ ਸੋਨੇ ਦੀਆਂ ਚੈਨੀਆਂ ਨਾਲ ਸਨਮਾਨਿਤ ਕੀਤਾ ।
ਟੂਰਨਾਮੈਂਟ ‘ਚ ਜੇਤੂ ਟੀਮ (ਅੰਕ 45.5 ) ਸੰਦੀਪ ਨੰਗਲ ਅੰਬੀਆ ਨੂੰ 10000 ਡਾਲਰ (ਸਿੰਡੀਕੇਟ ਟਰਾਂਸਪੋਰਟ ) ਕੁਲਦੀਪ ਸੰਧੂ ਤੇ ਸਨੀ ਪੂਨੀਆਂ ਅਤੇ ਦੂਸਰੇ ਸਥਾਨ ਤੇ ਰਹਿਣ ਵਾਲੀ ਟੀਮ ਅੰਕ 39 ) ਰਾਜਬੀਰ ਰਾਜੂ ਸਪੋਰਟਸ ਕਲੱਬ ਐਂਡ ਸ਼ਹੀਦ ਭਗਤ ਸਿੰਘ ਕਲੱਬ ਐਬਸਫੋਰਡ ਨੂੰ 8000 ਡਾਲਰ ਨਗਦ ਜੀ .ਆਰ .ਸੀ .ਟਰਾਂਸਪੋਰਟ ਵੱਲੋ ਇਨਾਮ ਦਿੱਤੇ ਗਏ ! ਗੁਰੂ ਨਾਨਕ ਫ਼ਰੀ ਕਿਚਨ ਵਾਈ ਵਾਈ ਸੀ (ਸੰਦੀਪ ਸਿੰਘ ) ਵਲੋਂ ਪਾਣੀ ਦੀ ਛਬੀਲ ਅਤੇ ਆਈਸ ਕਰੀਮ ਦਾ ਖੁੱਲ੍ਹਾ ਲੰਗਰ ਲਗਾਇਆ ਗਿਆ ।ਕੱਪ ਦੌਰਾਨ ਐਮ.ਪੀ. ਜਸਰਾਜ ਸਿੰਘ ਹੱਲਣ, ਐਮ. ਪੀ .ਟਿਮ ਉੱਪਲ , ਐਮ.ਪੀ . ਜੌਰਜ ਚਾਹਲ ਕੌਸਲਰ ਰਾਜ ਧਾਲੀਵਾਲ ,ਨਰਿੰਦਰਪਾਲ ਸਿੰਘ ਔਜ਼ਲਾ ,ਗੁਰਜੀਤ ਸਿੱਧੂ ਚੇਅਰਮੈਨ ,ਅਮਨਜੋਤ ਪੰਨੂ ,ਕੀਪਾ ਸੁਰਖਪੁਰੀਆਂ ਅਤੇ ਕਬੱਡੀ ਨਾਲ ਜੁੜੀਆਂ ਬਹੁਤ ਸਾਰੀਆਂ ਸ਼ਖਸ਼ੀਅਤਾਂ ਪੁੱਜੀਆਂ।

ਦਸ਼ਮੇਸ਼ ਕਲਚਰ ਗੁਰੂ ਘਰ ਵੱਲੋਂ ਲੰਗਰ ਲਗਾਇਆ ਗਿਆ। ਕਬੱਡੀ ਕੱਪ ਦੀ ਸ਼ੁਰੂਆਤ ਅਰਦਾਸ ਨਾਲ ਕੀਤੀ ਗਈ ,ਕੁਮੈਂਟੇਟਰ ਅਮਨ ਲੋਪੋ ,ਸੁਰਜੀਤ ਕੁਕਰਾਲੀਂ ਤੇ ਪ੍ਰਿਤਾ ਸ਼ੇਰਗੜ੍ਹ ਨੇ ਵੀ ਪੂਰਾ ਰੰਗ ਬੰਨਿਆ ।
ਟੂਰਨਾਮੈਂਟ ਦੀ ਸਫਲਤਾ ਲਈ ਪ੍ਰਬੰਧਕੀ ਟੀਮ ਨੇ ਅਣਥਕ ਯਤਨ ਕੀਤੇ।

Leave a Reply

Your email address will not be published. Required fields are marked *