Headlines

ਸਰੀ ਵਿਚ ਰਹਿੰਦੀ ਕੌਮਾਂਤਰੀ ਵਿਦਿਆਰਥਣ ਦੀ ਦਿਲ ਦਾ ਦੌਰਾ ਪੈਣ ਕਾਰਣ ਮੌਤ

ਸਰੀ ( ਮਾਂਗਟ)- ਸਰੀ ਵਿਚ ਰਹਿੰਦੀ ਇਕ ਅੰਤਰਰਾਸ਼ਟਰੀ ਵਿਦਿਆਰਥਣ ਦੀ ਦਿਲ ਦਾ ਦੌਰਾ ਪੈਣ ਕਾਰਣ ਦੁਖਦਾਈ ਮੌਤ ਦੀ ਖਬਰ ਹੈ। ਹੋਰ ਜਾਣਕਾਰੀ ਮੁਤਾਬਿਕ ਕਸਬਾ ਭਦੌੜ ਦੀ 22 ਸਾਲਾ ਲੜਕੀ ਗੁਰਮੀਤ ਕੌਰ ਪੁੱਤਰੀ ਪਰਮਜੀਤ ਸਿੰਘ ਵਾਸੀ ਪਿੰਡ ਕਰਮਗੜ੍ਹ ਹਾਲ ਅਬਾਦ ਭਦੌੜ ਨਾਲ ਸਬੰਧਿਤ ਸੀ । ਮ੍ਰਿਤਕ ਦੇ ਪਰਿਵਾਰ ਤੋਂ ਮਿਲੀ ਜਾਣਕਾਰੀ ਮੁਤਾਬਿਕ  ਗੁਰਮੀਤ ਕੌਰ ਨੇ ਆਈਲੈਟਸ ਕੀਤੀ ਹੋਈ ਸੀ ਅਤੇ ਉਸ ਤੋਂ ਬਾਅਦ ਉਸ ਦਾ ਵਿਆਹ ਲਖਵੀਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਪਿੰਡ ਥੱਮਣਗੜ੍ਹ ਜ਼ਿਲ੍ਹਾ (ਬਠਿੰਡਾ) ਨਾਲ ਹੋਇਆ ਸੀ।ਉਹ  29 ਦਸੰਬਰ 2023 ਨੂੰ ਸਰੀ (ਕੈਨੇਡਾ) ਵਿਖੇ ਸਟੱਡੀ ਵੀਜ਼ੇ ‘ਤੇ ਪੁੱਜੀ ਸੀ। ਉਸ ਦਾ ਇਕ ਸਮੈਸਟਰ ਪੂਰਾ ਹੋ ਚੁੱਕਿਆ ਸੀ ਅਤੇ ਦੂਜੇ ਸਮੈਸਟਰ ਦੀ ਫੀਸ ਅੱਠ ਹਜ਼ਾਰ ਡਾਲਰ ਪਰਿਵਾਰ ਵਲੋਂ ਭਰੀ ਗਈ ਸੀ ਪਰੰਤੂ ਪੜ੍ਹਾਈ ਦੇ ਨਾਲ ਕੰਮ ਨਾ ਮਿਲਣ ਕਾਰਨ ਉਹ ਟੈਨਸ਼ਨ ਵਿਚ ਸੀ।

Leave a Reply

Your email address will not be published. Required fields are marked *