Headlines

ਭਗਤ ਨਾਮਦੇਵ ਸੋਸਾਇਟੀ ਵੱਲੋਂ ਇਕੱਤਰਤਾ 8 ਸਤੰਬਰ ਨੂੰ

ਵੈਨਕੂਵਰ,6 ਸਤੰਬਰ (ਮਲਕੀਤ ਸਿੰਘ)—ਭਗਤ ਨਾਮਦੇਵ ਜੀ ਸੋਸਾਇਟੀ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ 8 ਸਤੰਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਤੋਂ ਸ਼ਾਮੀਂ 5 ਵਜੇ ਤੱਕ 920 ਈਵਨ ਪਾਰਕ ਨਿਊ ਵੈਸਟ ਮਨਿਸਟਰ ਵਿਖੇ ਸਮੂਹ ਭਾਈਚਾਰੇ ਦੀ ਇਕੱਤਰਤਾ ਸਬੰਧੀ ਸਲਾਨਾ ਸਮਾਗਮ ਆਯੋਜਿਤ ਕਰਵਾਇਆ ਜਾ ਰਿਹਾ ਹੈ।ਸਰੀ ਦੀ ਪ੍ਰਮੁੱਖ ਨਿਊ ਵੇਅ ਰੇਲਿੰਗ ਦੇ ਮਾਲਕ ਨਿਰਭੈ ਸਿੰਘ ਕੈਂਥ ਨੇ ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੌਕੇ ਤੇ ਸੁਸਾਇਟੀ ਨਾਲ ਸਬੰਧਿਤ ਲੋਕਾਂ ਵੱਲੋਂ ਰਲ—ਮਿਲ ਕੇ ਤਿਆਰ ਕੀਤੇ ਸਵਾਦਲੇ ਖਾਣਿਆਂ ਦਾ ਸਮੂਹਿਕ ਤੌਰ ’ਤੇ ਅਨੰਦ ਲਿਆ ਜਾਵੇਗਾ ਅਤੇ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਜਾਣਗੀਆਂ।

Leave a Reply

Your email address will not be published. Required fields are marked *