Headlines

ਐਬਟਸਫੋਰਡ ’ਚ ਕਬੱਡੀ ਕੱਪ 8 ਸਤੰਬਰ ਨੂੰ

ਵੈਨਕੂਵਰ, 6 ਸਤੰਬਰ (ਮਲਕੀਤ ਸਿੰਘ)—‘ਐਬੀ ਸਪੋਰਟਸ ਕਲੱਬ ਸੋਸਾਇਟੀ’ ਅਤੇ ‘ਨੈਸ਼ਨਲ ਕਬੱਡੀ ਐਸੋਸੀਏਸ਼ਨ ਕੈਨੇਡਾ’ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਐਬਟਸਫੋਰਡ ਸਥਿਤ ਰੋਟਰੀ ਸਟੇਡੀਅਮ ’ਚ 8 ਸਤੰਬਰ ਦਿਨ ਐਤਵਾਰ ਨੂੰ ‘ਕਬੱਡੀ ਕੱਪ—2024’ ਧੂਮ—ਧੜੱਕੇ ਨਾਲ ਕਰਵਾਇਆ ਜਾ ਰਿਹਾ ਹੈ। ਉਘੇ ਕਬੱਡੀ ਪ੍ਰੋਮੋਟਰ ਬਲਬੀਰ ਸਿੰਘ ਬੈਂਸ ਨੇ ਇਸ ਸਬੰਧੀ ਵਿਸਥਾਰਿਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਸ ਮੌਕੇ ’ਤੇ ਕਬੱਡੀ ਦੇ ਕੁਲ 6 ਮੈਚ ਕਰਵਾਏ ਜਾਣਗੇ, ਜਿਸ ਦੌਰਾਨ ਫਾਈਨਲ ਮੁਕਾਬਲੇ ’ਚੋਂ ਅਵੱਲ ਰਹਿਣ ਵਾਲੀ ਟੀਮ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਕਬੱਡੀ ਕੱਪ ਸਬੰਧੀ ਕਬੱਡੀ ਪ੍ਰੇਮੀਆਂ ਸਮੇਤ ਪੰਜਾਬੀ ਭਾਈਚਾਰੇ ਦੇ ਲੋਕਾਂ ’ਚ ਕਾਫੀ ਉਤਸ਼ਾਹ ਹੈ।

 

 

Leave a Reply

Your email address will not be published. Required fields are marked *