Headlines

ਕਾਂਗਰਸੀ ਐਮ ਪੀ ਗੁਰਜੀਤ ਸਿੰਘ ਔਜਲਾ ਤੇ ਸਰੀ ਤੇ ਮਿਸ਼ਨ ਵਿਚ ਭਰਵਾਂ ਸਵਾਗਤ

ਸਰੀ ( ਦੇ ਪ੍ਰ ਬਿ )- ਅੰਮ੍ਰਿਤਸਰ ਤੋਂ ਕਾਂਗਰਸੀ ਐਮ ਪੀ ਗੁਰਜੀਤ ਸਿੰਘ ਔਜਲਾ ਦੇ ਮਾਣ ਵਿਚ ਉਹਨਾਂ ਦੇ ਦੋਸਤਾਂ-ਮਿੱਤਰਾਂ ਤੇ ਸਮਰਥਕਾਂ ਵਲੋਂ ਇਕ ਪਾਰਟੀ ਦਾ ਆਯੋਜਨ ਸਰੀ ਦੇ ਕਰੀ ਲੌਂਜ ਰੈਸਟੋਰੈਂਟ ਵਿਖੇ ਕੀਤਾ ਗਿਆ। ਇਸ ਮੌਕੇ ਬੋਲਦਿਆਂ ਸ ਗੁਰਜੀਤ ਸਿੰਘ ਨੇ ਆਪਣੇ ਸਮਰਥਕਾਂ ਵਲੋਂ ਵਿਖਾਏ ਗਏ ਪਿਆਰ ਤੇ ਸਤਿਕਾਰ ਲਈ ਧੰਨਵਾਦ ਕਰਦਿਆਂ ਪੰਜਾਬ ਦੀ ਮੌਜੂਦਾ ਰਾਜਸੀ ਸਥਿਤੀ ਉਪਰ ਚਰਚਾ ਕੀਤੀ। ਉਹਨਾਂ ਭਗਵੰਤ ਮਾਨ ਸਰਕਾਰ ਦੀ ਗੱਲ ਕਰਦਿਆਂ ਦੱਸਿਆ ਕਿ ਇਹ ਸਰਕਾਰ ਕੇਵਲ ਗੱਲਾਂ ਦਾ ਖੱਟਿਆ ਖਾਣ ਵਾਲੀ ਹੈ। ਲੋਕ ਹੁਣ ਇਸ ਸਰਕਾਰ ਦੀ ਅਸਲੀਅਤ ਤੋਂ ਜਾਣੂ ਹੋ ਚੁੱਕੇ ਹਨ। ਪੰਜਾਬ ਦੀਆਂ ਆਉਣ ਵਾਲੀਆਂ ਜਿਮਨੀ ਚੋਣਾਂ ਵਿਚ ਭਗਵੰਤ ਮਾਨ ਸਰਕਾਰ ਨੂੰ ਲੋਕ ਉਸਦੀਆਂ ਅਸਲੀਅਤ ਵਿਖਾ ਦੇਣਗੇ। ਇਸ ਮੌਕੇ ਉਹਨਾਂ ਪਰਵਾਸੀ ਪੰਜਾਬੀਆਂ ਵਲੋਂ ਕੈਨੇਡਾ ਵਿਚ ਮਿਹਨਤ ਤੇ ਲਗਨ ਨਾਲ ਕੰਮ ਕਰਦਿਆਂ ਹਰ ਖੇਤਰ ਵਿਚ ਬਣਾਈ ਆਪਣੀ ਸਨਮਾਨਯੋਗ ਥਾਂ ਲਈ ਉਹਨਾਂ ਨੂੰ ਵਧਾਈ ਦਿੱਤੀ। ਉਹਨਾਂ ਕਿਹਾ ਕਿ ਉਹ ਪਰਵਾਸੀ ਪੰਜਾਬੀਆਂ ਵਲੋਂ ਕੈਨੇਡਾ ਤੋਂ  ਅੰਮ੍ਰਿਤਸਰ ਲਈ ਸਿੱਧੀਆਂ ਫਲਾਈਟਾਂ ਸ਼ੁਰੂ ਕਰਵਾਉਣ ਲਈ ਉਹਨਾਂ ਦੇ ਹਰ ਯਤਨ ਨਾਲ ਉਹਨਾਂ ਦਾ ਸਹਿਯੋਗ ਕਰਨਗੇ। ਇਸ ਮੌਕੇ ਹੋਰਨਾਂ ਤੋ ਇਲਾਵਾ ਰੁਪਿੰਦਰ ਸਿੰਘ ਢਿੱਲੋਂ ( ਪੀਜਾ 64), ਨਵਰੋਜ ਗੋਲਡੀ, ਗੁਰਪ੍ਰੀਤ ਸਿੰਘ ਸਰਪੰਚ, ਸੁਖਪਾਲ ਸੰਧੂ, ਇੰਦਰਜੀਤ ਗਿੱਲ ਤੇ ਹੋਰ ਹਾਜ਼ਰ ਸਨ। ਇਸਤੋਂ ਪਹਿਲਾਂ ਮਿਸ਼ਨ ਵਿਖੇ  ਇੰਦਰਜੀਤ ਸਿੰਘ ਪੱਪਾ ਗਿੱਲ ਦੇ ਗ੍ਰਹਿ ਵਿਖੇ ਇਕ ਇਕੱਠੇ ਹੋਏ ਦੋਸਤਾਂ-ਮਿੱਤਰਾਂ ਤੇ ਸਮਰਥਕਾਂ ਨੇ ਸ ਗੁਰਜੀਤ ਸਿੰਘ ਔਜਲਾ ਦੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ ਅਜਮੇਰ ਸਿੰਘ ਢਿੱਲੋਂ, ਕਬੱਡੀ ਪ੍ਰੋਮੋਟਰ ਬਲਵੀਰ ਸਿੰਘ ਬੈਂਸ,  ਗੁਰਪ੍ਰੀਤ ਸਰਪੰਚ, ਰਾਜ ਬੰਗਾ, ਹਰਮਿੰਦਰ ਸਿੰਘ ਸੰਧੂ, ਨਵਰੋਜ ਗੋਲਡੀ, ਚਮਕੌਰ ਸਿੰਘ ਗਿੱਲ, ਹਰਜਿੰਦਰ ਗਰੇਵਾਲ, ਜਤਿੰਦਰ ਧਾਲੀਵਾਲ,ਗਗਨਦੀਪ ਅਮੀਂਸ਼ਾਹ ਤੇ ਹੋਰ ਹਾਜਰ ਸਨ।

ਜਦੋਂ ਐਮ ਪੀ ਔਜਲਾ ਦਾ ਮੋਬਾਈਲ ਫੋਨ ਗੁੰਮ ਹੋਇਆ- ਮਿਸ਼ਨ ਵਿਖੇ ਪੁੱਜੇ ਐਮ ਪੀ ਗੁਰਜੀਤ ਸਿੰਘ ਔਜਲਾ ਦਾ ਮੋਬਾਈਲ ਫੋਨ ਅਚਾਨਕ ਕਿਤੇ ਗੁੰਮ ਹੋ ਗਿਆ। ਮੋਬਾਈਲ ਫੋਨ ਸਾਈਲੈਂਟ ਮੋਡ ਤੇ ਹੋਣ ਕਾਰਣ ਕਈ ਘੰਟੇ ਲਾਪਤਾ ਰਿਹਾ। ਆਖਰ ਲੰਬੀ ਜਦੋਂਜਹਿਦ ਬਾਦ ਉਹਨਾਂ ਦਾ ਮੋਬਾਈਲ ਲਗਪਗ 4 ਘੰਟੇ ਉਪਰੰਤ ਨਵਰੋਜ ਗੋਲਡੀ ਨੇ ਆਪਣੀ ਤਕਨੀਕ ਵਰਤਦਿਆਂ ਲੱਭ ਲਿਆ। ਚਾਰ ਘੰਟੇ ਬਾਦ ਮੋਬਾਈਲ ਫੋਨ ਮਿਲਣ ਉਪਰੰਤ ਐਮ ਪੀ ਸਾਹਿਬ ਦੇ ਚਿਹਰੇ ਤੇ ਪਰਤੀ ਰੌਣਕ ਵੇਖਣ ਵਾਲੀ ਸੀ। ਤਸਵੀਰ ਵਿਚ ਗੋਲਡੀ ਐਮ ਪੀ ਔਜਲਾ ਨੂੰ ਉਹਨਾਂ ਦਾ ਮੋਬਾਈਲ ਫੋਨ ਸੌਂਪਦੇ ਹੋਏ।

Leave a Reply

Your email address will not be published. Required fields are marked *