ਸਰੀ ( ਦੇ ਪ੍ਰ ਬਿ)- ਬੀਤੇ ਦਿਨੀਂ ਉਘੇ ਸਿੱਖ ਵਿਦਵਾਨ ਸ ਗੁਰਦਰਸ਼ਨ ਸਿੰਘ ਬਾਹੀਆ (ਸਾਬਕਾ ਮੀਡੀਆ ਸਲਾਹਕਾਰ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ) ਤੇ ਟੋਰਾਂਟੋ ਤੋਂ ਰੀਐਲਟਰ ਸਰਬਜੀਤ ਸਿੰਘ ਸੱਜਣ ਦਾ ਸਰੀ ਪੁੱਜਣ ਤੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਹਨਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਨੈਨੇਮੋ ਤੋਂ ਉਘੇ ਰੀਐਲਟਰ ਰਾਜ ਬੰਗਾ, ਡਾ ਸੁਖਦੀਪ ਸਿੰਘ ਗਿੱਲ, ਡਾ ਜਗਦੀਪ ਸੰਧੂ ਤੇ ਸੁਖਵਿੰਦਰ ਸਿੰਘ ਚੋਹਲਾ ਸ਼ਾਮਿਲ ਸਨ। ਇਸ ਦੌਰਾਨ ਸ ਬਾਹੀਆ ਨੇ ਆਪਣੀ ਅੰਗਰੇਜੀ ਖੋਜ ਪੁਸਤਕ ਕਾਲਾਪਾਣੀ (ਪੰਜਾਬੀਆਂ ਦਾ ਆਜਾਦੀ ਸੰਘਰਸ਼ ਵਿਚ ਯੋਗਦਾਨ) ਸ ਸੁਖਵਿੰਦਰ ਸਿੰਘ ਚੋਹਲਾ ਨੂੰ ਵਿਸ਼ੇਸ਼ ਰੂਪ ਵਿਚ ਭੇਟ ਕੀਤੀ।
ਉਘੇ ਸਿੱਖ ਵਿਦਵਾਨ ਗੁਰਦਰਸ਼ਨ ਸਿੰਘ ਬਾਹੀਆ ਦਾ ਸਰੀ ਵਿਚ ਸਵਾਗਤ
