ਐਡਮਿੰਟਨ (ਗੁਰਪ੍ਰੀਤ ਸਿੰਘ) -ਬੀਤੇ ਐਡਮਿੰਟਨ ਸ਼ਹਿਰ ਚ ਪੰਜਾਬੀ ਸਿੱਖ ਨੌਜਵਾਨ ਜਸ਼ਨਦੀਪ ਸਿੰਘ ਮਾਨ ਦੇ ਕਤਲ ਦੇ ਰੋਸ, ਇਨਸਾਫ ਦੀ ਮੰਗ ਅਤੇ ਮ੍ਰਿਤਕ ਨੂੰ ਸ਼ਰਧਾਂਜਲੀ ਦੇ ਲਈ ਸਿੱਖ ਯੂਥ ਐਡਮਿੰਟਨ ਦੇ ਸੱਦੇ ‘ਤੇ ਸਿਲਵਰਬੇਰੀ ਪਾਰਕ ਵਿੱਚ ਕੈਂਡਲ ਮਾਰਚ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ ਚ ਪੰਜਾਬੀ ਭਾਈਚਾਰੇ ਵੱਲੋਂ ਸ਼ਮੂਲੀਅਤ ਕੀਤੀ ਗਈ। ਇਸ ਮੌਕੇ ਪੁਜੇ ਮੈਂਬਰ ਪਾਰਲੀਮੈਂਟ ਟਿੱਮ ਉਪਲ ਨੇ ਕੈਨੇਡਾ ਭਰ ਚ ਇਸ ਤਰਾਂ ਦੀਆਂ ਹੋ ਰਹੀਆਂ ਘਟਨਾਵਾਂ ਤੇ ਚਿੰਤਾ ਪ੍ਰਗਟ ਕੀਤੀ ਤੇ ਇਹੋ ਜਹੀਆਂ ਘਟਨਾਵਾਂ ਲਈ ਸ਼ਖਤ ਕਾਨੂੰਨ ਬਣਾਉਣ ਦੀ ਗੱਲ ਕੀਤੀ। ਉਨ੍ਹਾਂ ਕਿਹਾ ਕਿ ਜੁਰਮ ਦੇ ਮਾਮਲਿਆਂ ਚ ਦੋਸ਼ੀ ਨੂੰ ਬਹੁਤ ਜਲਦੀ ਜਮਾਨਤ ਮਿਲ ਜਾਂਦੀ ਹੈ, ਇਹੋ ਜਿਹੇ ਕਾਨੂੰਨ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਤੋਂ ਇਲਾਵਾ ਗੁਲਜ਼ਾਰ ਸਿੰਘ ਨਿਰਮਾਣ, ਮਲਕੀਤ ਸਿੰਘ ਢੇਸੀ, ਵਰਿੰਦਰ ਭੁੱਲਰ, ਤੇਜਪਾਲ ਸਿੰਘ, ਗੁਰਪ੍ਰੀਤ ਸਿੰਘ, ਜਗਸ਼ਰਨ ਸਿੰਘ ਮਾਹਲ, ਸਰਬਜੀਤ ਸਿੰਘ ਮੰਝ ਨੇ ਵੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਜਸ਼ਨਦੀਪ ਸਿੰਘ ਮਾਨ ਨੂੰ ਸ਼ਰਧਾਂਜਲੀਆਂ ਭੇਂਟ ਕੀਤੀਆਂ।