ਐਡਮਿੰਟਨ (ਗੁਰਪ੍ਰੀਤ ਸਿੰਘ)- ਐਡਮਿੰਟਨ ਸ਼ਹਿਰ ਦੀ ਸਿਲਵਰ ਬੇਰੀ ਪਾਰਕ ਵਿੱਚ ਦਿਨ ਸ਼ਨਿਚਰਵਾਰ ਨੂੰ ਸ਼ਹੀਦ ਸਿੰਘਾਂ ਦੀ ਯਾਦ ਵਿਚ ਸਿੱਖ ਯੂਥ ਸੁਸਾਇਟੀ ਐਡਮਿੰਟਨ ਵੱਲੋਂ ਸੁੰਦਰ ਦਸਤਾਰ ਤੇ ਦੁਮਾਲਾ ਸਜਾਉਣ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੇ ਪਹਿਲੇ ਭਾਗ ਚ 10 ਸਾਲ ਤੱਕ ਦੇ ਬੱਚਿਆਂ, ਦੂਜੇ ਭਾਗ ਚ 11 ਤੋਂ 15, ਅਤੇ ਤੀਜੇ ਭਾਗ ਚ 15 ਸਾਲ ਤੋਂ ਜ਼ਿਆਦਾ ਉਮਰ ਦੇ ਬੱਚਿਆਂ ਤੇ ਨੌਜਵਾਨਾਂ ਨੇ ਭਾਗ ਲਿਆ ਤੇ ਜੇਤੂਆਂ ਨੂੰ ਇਨਾਮ ਤੇ ਸਰਟੀਫਿਕੇਟ ਦਿੱਤੇ ਗਏ। ਇਸ ਤੋਂ ਇਲਾਵਾ 8 ਤੋਂ 11 ਸਾਲ ਦੀ ਉਮਰ, 12 ਤੋਂ 15 ਅਤੇ 16 ਤੋਂ ਉਪਰ ਤੱਕ ਦੀ ਉਮਰ ਦੇ ਬੱਚਿਆ ਦੀਆਂ ਦੌੜਾਂ ਵੀ ਕਰਵਾਈਆਂ ਗਈਆਂ।
ਮੁਕਾਬਲਿਆਂ ਦੌਰਾਨ 10 ਸਾਲ ਤੱਕ ਦੇ ਸਾਰੇ ਬੱਚਿਆ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ ਗਿਆ। 11 ਤੋਂ 15 ਤੱਕ ਦੇ ਬੱਚਿਆ ਦੇ ਮੁਕਾਬਲਿਆਂ ਵਿੱਚ ਦਮਨਪ੍ਰੀਤ ਸਿੰਘ ਸਹੋਤਾ ਪਹਿਲੇ, ਯੁਵਰਾਜ ਸਿੰਘ ਬਾਸੀ ਦੂਜੇ ਅਤੇ ਅਮਿਤੋਜ ਸਿੰਘ ਤੀਸਰੇ ਸਥਾਨ ਤੇ ਰਹੇ। 15 ਸਾਲ ਤੋਂ ਉੱਪਰ ਦੇ ਵਰਗ ਵਿੱਚ ਅਮਨਦੀਪ ਸਿੰਘ ਨੇ ਪਹਿਲਾ, ਸੁਖਮਨ ਸਿੰਘ ਨੇ ਦੂਸਰਾ ਅਤੇ ਸੁਖਬੀਰ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ।
ਇਸੇ ਤਰ੍ਹਾਂ 10 ਤੋਂ 15 ਸਾਲਾਂ ਉਮਰ ਵਿਚ ਦੁਮਾਲੇ ਸਜਾਉਣ ਦੇ ਮੁਕਾਬਲੇ ਵਿਚ ਨੇ ਪਹਿਲਾ, ਹਰਸਿਮਰ ਦੀਪ ਸਿੰਘ ਨੇ ਦੂਸਰਾ ਅਤੇ ਹਰਸੀਰਤ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਲੜਕੀਆਂ ਦੇ ਦੁਮਾਲਾ ਸਜਾਉਣ ਚ ਪ੍ਰਭਸਿਮਰਤ ਕੌਰ ਨੇ ਪਹਿਲਾ ਤੇ ਅੰਸ਼ ਕੌਰ ਨੇ ਦੂਸਰਾ ਸਥਾਨ ਪ੍ਰਾਪਤ ਕੀਤਾ।
ਮੁਕਾਬਲੇ ਦੌਰਾਨ ਨਵਜੋਤ ਸਿੰਘ ਧਾਮੀ, ਹਰਕੀਰਤ ਸਿੰਘ ਭੱਠਲ ਅਤੇ ਲਵਪ੍ਰੀਤ ਸਿੰਘ ਸਿਧੂ ਨੇ ਜੱਜਾਂ ਦੀ ਭੂਮਿਕਾ ਨਿਭਾਈ।
ਮੇਲੇ ਦਾ ਰੂਪ ਧਾਰਨ ਕੀਤੇ ਸਮਾਗਮ ਦੌਰਾਨ ਢਾਡੀ ਸੁਰਜੀਤ ਸਿੰਘ ਵਾਰਿਸ ਦੇ ਢਾਡੀ ਜੱਥੇ ਨੇ ਸੰਗਤਾਂ ਨੂੰ ਜੋਸ਼ੀਲੀਆਂ ਵਾਰਾਂ ਨਾਲ ਨਿਹਾਲ ਕੀਤਾ। ਇਸ ਮੋਕੋ ਕੈਲਗਰੀ ਤੋਂ ਪੁੱਜੇ ਨੋਜਵਾਨ ਚਿਤਰਕਾਰ ਦੀਆਂ ਹੱਥੀਂ ਬਣਾਈਆਂ ਚਿਤਰਾਂ ਦੀ ਪ੍ਰਦਰਸ਼ਨੀ ਵਿਸ਼ੇਸ਼ ਤੌਰ ਤੇ ਖਿੱਚ ਦਾ ਕੇਂਦਰ ਰਹੀ।
ਇਸ ਮੋਕੇ ਵੱਖ ਵੱਖ ਕਾਰੋਬਾਰੀ ਅਦਾਰਿਆਂ ਵੱਲੋਂ ਕਈ ਪ੍ਰਕਾਰ ਦੇ ਲੰਗਰ, ਛਬੀਲਾਂ ਤੇ ਵਿਸ਼ੇਸ਼ ਸ਼ਰਦਾਈ ਦੇ ਲੰਗਰ ਲਗਾਏ ਗਏ।
ਇਸ ਮੋਕੇ ਸਿੱਖ ਯੂਥ ਐਡਮਿੰਟਨ ਦੇ ਪ੍ਰਧਾਨ ਮਲਕੀਤ ਸਿੰਘ ਢੇਸੀ, ਤੇਜਿੰਦਰ ਸਿੰਘ ਭੱਠਲ, ਗੁਲਜ਼ਾਰ ਸਿੰਘ ਨਿਰਮਾਣ, ਗੁਰਪ੍ਰੀਤ ਸਿੰਘ, ਹਰਦੀਪ ਸਿੰਘ, ਜੱਗਾ ਸਿੰਘ, ਰਾਮ ਸਿੰਘ ਸੰਧੂ, ਜਰਨੈਲ ਸਿੰਘ, ਹਰਪਿੰਦਰ ਸਿੰਘ ਬਾਠ, ਲਖਵੀਰ ਸਿੰਘ ਜੌਹਲ, ਅੰਮ੍ਰਿਤ ਸਿੰਘ, ਚਰਨਜੀਤ ਸਿੰਘ ਮਾਹਲ, ਦੀਪ ਸਿੰਘ, ਜਗੀਰ ਸਿੰਘ, ਸਿਮਰਨਜੀਤ ਸਿੰਘ ਸਮੇਤ ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਹਾਜ਼ਰ ਸਨ।