Headlines

ਵਿਕਟੋਰੀਆ ਵਿਚ ਸ਼ਹੀਦ ਭਾਈ ਜਸਵੰਤ ਸਿੰਘ ਖਾਲੜਾ ਦਾ ਸ਼ਹੀਦੀ ਸਮਾਗਮ ਮਨਾਇਆ

 ਸੈਂਕੜਿਆਂ ਦੀ ਗਿਣਤੀ ਵਿਚ ਸੰਗਤ ਪਹੁੰਚੀ –
ਮਨਪ੍ਰੀਤ ਸਿੰਘ ਡਰੋਲੀ ਵਲੋਂ ਵਿਸ਼ੇਸ਼ ਲੈਕਚਰ –
—————–
 ਵਿਕਟੋਰੀਆ : 8 ਸਤੰਬਰ 2024 ਨੂੰ ਬ੍ਰਿਟਿਸ਼ ਕੋਲੰਬੀਆ ਦੀ ਰਾਜਧਾਨੀ ਵਿਕਟੋਰੀਆ ਵਿਖੇ ਸਿੰਘ ਸਭਾ ਗੁਰਦੁਆਰਾ ਸਾਹਿਬ ਦੇ ਵਿਚ ਅਮਰ ਸ਼ਹੀਦ ਭਾਈ ਜਸਵੰਦ ਸਿੰਘ ਜੀ ਖਾਲੜਾ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਖਾਤਰ ਆਪਣੀ ਜਾਨ ਕੁਰਬਾਨ ਕੀਤੀ ਸੀ ਉਨ੍ਹਾਂ ਦੇ ਸ਼ਹੀਦੀ ਦਿਹਾੜੇ ਉੱਤੇ ਵਿਸ਼ੇਸ਼ ਸਮਾਗਮ ਰੱਖੇ ਗਏ। ਜਿਸ ਵਿੱਚ ਉਚੇਚੇ ਤੌਰ ਤੇ ਮਸ਼ਹੂਰ ਸਿੱਖ ਬੋਲਾਰੇ ਮਾਨਪ੍ਰੀਤ ਸਿੰਘ ਡਰੋਲੀ ਨੂੰ ਸਰੀ ਤੋਂ ਸੱਦਾ ਦਿੱਤਾ ਗਿਆ। ਮਨਪ੍ਰੀਤ ਸਿੰਘ ਡਰੋਲੀ ਨੂੰ ਸੁਣਨ ਲਈ ਸੈਂਕੜਿਆਂ ਦੀ ਗਿਣਤੀ ਵਿਚ ਸੰਗਤ ਪਹੁੰਚੀ। ਲੈਕਚਰ ਤੋਂ ਬਾਅਦ ਸੰਗਤਾਂ ਨਾਲ ਵਿਚਾਰ ਵੀ ਹੋਏ। ਵਿਚਾਰਾਂ ਤੋਂ ਬਾਅਦ ਕੈਨੇਡਾ ਦੇ ਜੰਮੇ ਬੱਚਿਆਂ ਨੇ ਮਨਪ੍ਰੀਤ ਸਿੰਘ ਡਰੋਲੀ ਨੂੰ ਦੱਸਿਆ ਕਿ ਉਨ੍ਹਾਂ ਨੂੰ ਆਪਣੇ ਇਸ ਸ਼ਾਨਦਾਰ ਇਤਿਹਾਸ ਬਾਰੇ ਪਤਾ ਵੀ ਨਹੀਂ ਸੀ ਅਤੇ ਇਸ ਇਤਿਹਾਸ ਨੂੰ ਸੁਣ ਕੇ ਉਨ੍ਹਾਂ ਦੇ ਰੌਂਗਟੇ ਖੜੇ ਹੋ ਗਏ। ਬਹੁਤ ਪੁਰਾਣੇ ਪਰਿਵਾਰ ਮਿਲੇ ਜਿਨ੍ਹਾਂ ਨੇ ਪੰਜਾਬ ਦੇ ਉਹ ਹਾਲਾਤ ਵੇਖੇ ਸਨ। ਮਨਪ੍ਰੀਤ ਸਿੰਘ ਨੂੰ ਮਿਲਦਿਆਂ ਉਨ੍ਹਾਂ ਦੀਆਂ ਅੱਖਾਂ ਹੰਝੂਆਂ ਨਾਲ ਭਰ ਗਈਆਂ, ਇਸ ਦੇ ਨਾਲ ਹੀ ਕੈਨੇਡਾ ਵਿੱਚ ਜੰਮੇ ਬੱਚਿਆਂ ਨੇ ਕਿਹਾ ਕਿ ਅਸੀਂ ਇਤਿਹਾਸ ਨਾਲ ਤੇ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜਾਂਗੇ ਅਤੇ ਦਾੜ੍ਹੀ- ਕੇਸ ਰੱਖਣ ਦਾ ਪ੍ਰਣ ਲਿਆ।

Leave a Reply

Your email address will not be published. Required fields are marked *