Headlines

ਪ੍ਰਸਿੱਧ ਪੰਜਾਬੀ ਸੰਗੀਤਕਾਰ ਤੇਜਵੰਤ ਕਿੱਟੂ ਨਾਲ ਇਕ ਸ਼ਾਮ ਦਾ ਆਯੋਜਨ

ਕੈਲਗਰੀ ( ਦਲਬੀਰ ਜੱਲੋਵਾਲੀਆ)-ਬੀਤੇ ਦਿਨੀਂ ਜੀਨੀਅਸ ਮਾਸਟਰਜ ਐਂਡ ਕੁਇਕ ਰੀਸਟੋਰੇਸ਼ਨ ਵਲੋਂ ਉਘੇ ਪੰਜਾਬੀ ਸੰਗੀਤਕਾਰ ਤੇ ਡਾਇਰੈਕਟਰ ਤੇਜਵੰਤ ਕਿੱਟੂ ਨਾਲ ਇਕ ਸ਼ਾਮ ਸਮੋਸਾ ਹਾਊਸ ਕੈਲਗਰੀ ਵਿਖੇ ਮਨਾਈ ਗਈ।  ਇਸ ਮੌਕੇ ਪੰਜਾਬੀ ਸੰਗੀਤ ਵਿਚ ਅਲੋਪ ਹੋ ਰਹੇ  ਸੰਗੀਤਕ ਰਸ ਦੇ ਵਿਸ਼ੇ ਉਪਰ ਵੱਖ ਵੱਖ ਬੁਲਾਰਿਆਂ ਨੇ ਚਰਚਾ ਕੀਤੀ। ਬੁਲਾਰਿਆਂ ਵਿਚ ਹੋਰਨਾਂ ਤੋ ਇਲਾਵਾ ਐਮ ਐਲ ਏ ਪਰਮੀਤ ਸਿੰਘ ਬੋਪਾਰਾਏ, ਹਰਚਰਨ ਸਿੰਘ ਪਰਿਹਾਰ, ਕੁਲਦੀਪ ਸਿੰਘ, ਸਤਵਿੰਦਰ ਸਿੰਘ ਘੋਤੜਾ ਸ਼ਾਮਿਲ ਸਨ। ਪੰਜਾਬ ਇੰਸੋਰੈਂਸ ਕੈਲਗਰੀ ਦੇ ਹਰਪਿੰਦਰ ਸਿੰਘ ਸਿੱਧੂ ਦੀ ਸੁਪਤਨੀ ਬੀਬਾ ਲਵਪ੍ਰੀਤ ਕੌਰ ਸਿੱਧੂ ਨੇ ਮੰਚ ਸੰਚਾਲਨਾ ਦੀ ਜਿੰਮੇਵਾਰੀ ਬਾਖੂਬੀ ਨਿਭਾਈ। ਅਖੀਰ ਵਿਚ ਤੇਜਵੰਤ ਕਿੱਟੂ ਨੇ ਪੰਜਾਬੀ ਸੰਗੀਤ ਦੀ ਬੁਲੰਦੀ ਦੀ ਗੱਲ ਕਰਦਿਆਂ ਹੁਣ ਤੱਕ ਹੋਏ ਜਿਕਰਯੋਗ ਕੰਮ ਅਤੇ ਸੰਗੀਤਕਾਰਾਂ ਦੀ ਦੇਣ ਦੀ ਗੱਲ ਕੀਤੀ। ਉਹਨਾਂ ਪੰਜਾਬੀ ਸੰਗੀਤ ਵਿਚ ਆਪਣੇ ਲੰਬੇ ਸਫਰ ਦੀ ਜਾਣਕਾਰੀ ਦਿੰਦਿਆਂ ਆਧੁਨਿਕ ਦੌਰ ਵਿਚ ਪੰਜਾਬੀ ਸੰਗੀਤ ਦੀ ਸਥਿਤੀ ਬਾਰੇ ਚਰਚਾ ਕੀਤੀ। ਇਸ ਮੌਕੇ ਉਹਨਾਂ  ਕੈਲਗਰੀ ਵਿਚ ਸੰਗੀਤ ਅਕੈਡਮੀ ਖੋਹਲਣ ਦਾ ਵੀ ਐਲਾਨ ਕੀਤਾ। ਅਖੀਰ ਵਿਚ ਪ੍ਰਬੰਧਕਾਂ ਵਲੋਂ ਉਹਨਾਂ ਦਾ ਸਨਮਾਨ ਕੀਤਾ ਗਿਆ।

Leave a Reply

Your email address will not be published. Required fields are marked *