ਸਰੀ ( ਦੇ ਪ੍ਰ ਬਿ)- ਸਰੀ ਦੇ ਦਿਓਲ ਪਰਿਵਾਰ ਨੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਪਰਿਵਾਰ ਦੇ ਸਤਿਕਾਰਯੋਗ ਮਾਤਾ ਦਲੀਪ ਕੌਰ ਦਿਓਲ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 90 ਸਾਲ ਦੇ ਸਨ। ਮਾਤਾ ਜੀ ਜਿਲਾ ਲੁਧਿਆਣਾ ਦੇ ਪਿੰਡ ਨੰਗਲ ਕਲਾਂ ਨਾਲ ਸਬੰਧਿਤ ਸਨ। ਮਾਤਾ ਜੀ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ 15 ਸਤੰਬਰ ਦਿਨ ਐਤਵਾਰ ਨੂੰ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਸਵੇਰੇ 11 ਵਜੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਦਸਮੇਸ਼ ਦਰਬਾਰ ਸਰੀ ਵਿਖੇ ਬਾਦ ਦੁਪਹਿਰ 1 ਵਜੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਹਰਜੀਤ ਸਿੰਘ ਦਿਓਲ ਨਾਲ ਫੋਨ ਨੰਬਰ 604-725-3000 ਤੇ ਸੰਪਰਕ ਕੀਤਾ ਜਾ ਸਕਦਾ ਹੈ। ਜਿ਼ਕਰਯੋਗ ਹੈ ਕਿ ਮਾਤਾ ਜੀ ਉਘੇ ਬਿਜਨਸਮੈਨ ਨਰਿੰਦਰ ਸਿੰਘ ਗਰੇਵਾਲ ਦੀ ਧਰਮਪਤਨੀ ਦੇ ਮਾਤਾ ਜੀ ਸਨ।