Headlines

ਟਰੂਡੋ ਵਲੋਂ ਮੁਲਕ ਦੀ ਤਰੱਕੀ ਤੇ ਮਜ਼ਬੂਤੀ ਲਈ ਸਾਥ ਦੇਣ ਦਾ ਸੱਦਾ

ਸਰੀ ਵਿਚ ਸੁੱਖ ਧਾਲੀਵਾਲ ਦੀ ਬਾਰਬੀਕਿਊ ਪਾਰਟੀ ਦੌਰਾਨ ਭਾਰੀ ਇਕੱਠ ਨੂੰ ਸੰਬੋਧਨ ਕੀਤਾ-

ਟਰੂਡੋ ਨਾਲ ਤਸਵੀਰਾਂ ਤੇ ਸੈਲਫੀਆਂ ਲਈ ਜਮਘਟਾ ਪਿਆ-

ਸਰੀ ( ਦੇ ਪ੍ਰ ਬਿ )- ਲਿਬਰਲ ਪਾਰਟੀ ਦੀ ਅਗਵਾਈ ਹੇਠ ਸਾਡੀ ਸਰਕਾਰ ਨੇ ਕੈਨੇਡਾ ਦੀ ਤਰੱਕੀ ਅਤੇ ਮਜ਼ਬੂਤੀ ਵਾਸਤੇ ਬਹੁਤ ਕੁਝ ਕੀਤਾ ਹੈ ਤੇ ਇਸਦੇ ਉਜਲ ਭਵਿਖ ਲਈ ਮਿਲਕੇ ਕੰਮ ਕਰਨ ਦੀ ਲੋੜ ਹੈ। ਇਥੇ ਸਰੀ-ਨਿਊਟਨ ਤੋਂ ਲਿਬਰਲ ਐਮ ਪੀ ਸੁਖ ਧਾਲੀਵਾਲ ਵਲੋਂ ਬੇਅਰ ਕਰੀਕ ਪਾਰਕ ਵਿਖੇ ਕੀਤੀ ਗਈ ਬਾਰਬੀਕਿਊ ਪਾਰਟੀ ਵਿਚ ਸ਼ਾਮਿਲ ਪ੍ਰਧਾਨ ਮੰਤਰੀ ਟਰੂਡੋ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਉਕਤ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਅੰਕੜੇ ਬੋਲਦੇ ਹਨ ਕਿ ਲਿਬਰਲ ਦੀ ਅਗਵਾਈ ਹੇਠ ਕੈਨੇਡਾ ਅੱਜ ਕਿਥੇ ਖੜਾ ਹੈ। ਅਸੀ ਜੀ-20 ਕੰਟਰੀ ਵਿਚ ਸਭ ਤੋਂ ਮਜ਼ਬੂਤ ਮੁਲਕ ਹਾਂ ਜਦੋਂਕਿ ਜੀ-7 ਵਿਚ ਸਭ ਤੋਂ ਘੱਟ ਕਰਜੇ ਦੇ ਬੋਝ ਵਾਲੇ ਮੁਲਕਾਂ ਚੋ ਹਾਂ।  ਪਿਛਲੇ ਸਮੇਂ ਵਿਚ ਅਸੀਂ ਲੋਕਾਂ ਤੇ ਵਿਸ਼ੇਸ਼ ਕਰਕੇ ਬਜੁਰਗਾਂ ਤੇ ਬੱਚਿਆਂ ਦੀ ਭਲਾਈ ਲਈ ਬਹੁਤ ਮਜਬੂਤ ਕਦਮ ਉਠਾਏ ਹਨ। ਮੁਲਕ ਵਿਚ ਵਿਦੇਸ਼ੀ ਨਿਵੇਸ਼ ਦਾ 60 ਪ੍ਰਤੀਸ਼ਤ ਵਾਧਾ  ਹੋਇਆ ਹੈ। ਸਾਨੂੰ ਇਸ ਮੁਲਕ ਦੇ ਉਜਲ ਭਵਿਖ ਤੇ ਮਜਬੂਤੀ ਲਈ ਮਿਲਕੇ ਕੰਮ ਕਰਨ ਦੀ ਲੋੜ ਹੈ। ਉਹਨਾਂ ਹੋਰ ਕਿਹਾ ਕਿ ਅਗਲੇ ਸਾਲ ਆਮ ਚੋਣਾਂ ਆ ਰਹੀਆਂ ਹਨ। ਮੁੱਖ ਵਿਰੋਧੀ ਪਾਰਟੀ ਕਈ ਤਰਾਂ ਦਾ ਪ੍ਰਚਾਰ ਕਰ ਰਹੀ ਹੈ ਜਦੋਂਕਿ ਅਸਲੀਅਤ ਇਹ ਹੈ ਕਿ ਕੰਸਰਵੇਟਿਵ ਕਈ ਸਹੂਲਤਾਂ ਉਪਰ ਕੱਟ ਲਗਾਉਣ ਦੀ ਗੱਲ ਕਰ ਰਹੀ ਹੈ ਜਿਸ ਨਾਲ ਮੁਲਕ ਅਤੇ ਲੋਕਾਂ ਨੂੰ ਭਾਰੀ ਨੁਕਸਾਨ ਸਹਿਣ ਕਰਨਾ ਪਵੇਗਾ। ਉਹਨਾਂ ਇਕੱਠ ਨੂੰ ਵੰਡ ਪਾਊ ਤਾਕਤਾਂ ਤੋਂ ਸੁਚੇਤ ਰਹਿਣ ਅਤੇ ਮੁਲਕ ਦੇ ਵਿਕਾਸ ਤੇ ਮਜਬੂਤੀ ਲਈ ਇਕਮੁੱਠ ਹੋਕੇ ਸਾਥ ਦੇਣ ਦਾ ਸੱਦਾ ਦਿੱਤਾ। ਉਹਨਾਂ ਕਿਹਾ ਕਿ ਅਸੀ ਮਿਲਕੇ ਹੀ ਸਟੂਡੈਂਟ, ਬਜੁਰਗਾਂ ਤੇ ਹੋਰ ਲੋਕਾਂ ਦੀ ਸਹਾਇਤਾ ਕਰ ਸਕਦੇ ਹਾਂ।

ਇਸਤੋਂ ਪਹਿਲਾਂ ਲਿਬਰਲ ਐਮ ਪੀ ਸੁੱਖ ਧਾਲੀਵਾਲ ਨੇ ਉਹਨਾਂ ਦਾ ਸਵਾਗਤ ਕੀਤਾ ਤੇ ਜਮਹੂਰੀ ਕਦਰਾਂ ਕੀਮਤਾਂ ਦੀ ਮਜਬੂਤੀ ਲਈ ਕੰਮ ਕਰਨ ਵਾਲਾ ਬੇਮਿਸਾਲ ਆਗੂ ਦੱਸਿਆ। ਕੈਨੇਡਾ ਦੀ ਮਜਬੂਤੀ ਤੇ ਤਰੱਕੀ ਲਈ ਆਗਾਮੀ ਚੋਣਾਂ ਵਿਚ ਉਹਨਾਂ ਦੇ ਹੱਥ ਮਜ਼ਬੂਤ ਕਰਨ ਦੀ ਅਪੀਲ ਕੀਤੀ। ਇਸ ਮੌਕੇ ਉਹਨਾਂ ਨਾਲ ਸਰੀ-ਸੈਂਟਰ ਤੋਂ ਐਮ ਪੀ ਰਣਦੀਪ ਸਿੰਘ ਸਰਾਏ ਵੀ ਹਾਜ਼ਰ ਸਨ। ਪ੍ਰਧਾਨ ਮੰਤਰੀ ਟਰੂਡੋ ਦਾ ਹਾਜਰ ਇਕੱਠ ਨੇ ਤਾੜੀਆਂ ਦੀ ਗੂੰਜ ਵਿਚ ਸਵਾਗਤ ਕੀਤਾ ਤੇ ਉਹਨਾਂ ਨੂੰ ਸਮਰਥਨ ਦਾ ਪੂਰਨ ਭਰੋਸਾ ਦਿੱਤਾ। ਉਹਨਾਂ ਦਾ ਭਾਸ਼ਨ ਸਮਾਪਤ ਹੁੰਦਿਆਂ ਹੀ ਲਿਬਰਲ ਸਮਰਥਕਾਂ ਨੇ ਪ੍ਰਧਾਨ ਮੰਤਰੀ ਨਾਲ ਤਸਵੀਰਾਂ ਤੇ ਸੈਲਫੀਆਂ ਲੈਣ ਲਈ ਜਮਘਟਾ ਪਾ ਲਿਆ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਐਮ ਪੀ ਜਤੀ ਸਿੱਧੂ, ਸਾਬਕਾ ਮੰਤਰੀ ਡਾ ਗੁਲਜਾਰ ਸਿੰਘ ਚੀਮਾ, ਸਰੀ ਮੇਅਰ ਬਰੈਂਡਾ ਲੌਕ, ਕੌਂਸਲਰ ਲਿੰਡਾ ਐਨਿਸ, ਸਾਬਕਾ ਚੇਅਰਮੈਨ ਅਜਮੇਰ ਸਿੰਘ ਢਿੱਲੋਂ, ਸਤਬੀਰ ਸਿੰਘ ਚੀਮਾ ਸੀਈਓ ਪਿਕਸ, ਸਕੂਲ ਟਰੱਸਟੀ ਨਿੰਮੀ ਡੌਲਾ, ਰੇਡੀਓ ਹੋਸਟ ਜਸਬੀਰ ਸਿੰਘ ਰੋਮਾਣਾ, ਰੀਐਲਟਰ ਅੰਗਰੇਜ ਸਿੰਘ ਬਰਾੜ, ਪ੍ਰਿਤਪਾਲ ਗਿੱਲ, ਉਘੇ ਕਵੀ ਜਸਵਿੰਦਰ, ਤਰਲੋਚਨ ਤਰਨਤਾਰਨ, ਗੀਤਕਾਰ ਜਸਵੀਰ ਗੁਣਾਚੌਰੀਆ, ਰਜ਼ਾ ਹੀਰ, ਉਘੀ ਦੋਗਾਣਾ ਜੋੜੀ ਲੱਖਾ ਤੇ ਨਾਜ, ਗਾਇਕਾ ਰਿੰਪੀ ਗਰੇਵਾਲ, ਬਲਬੀਰ ਸਿੰਘ ਬੈਂਸ,ਸਤਨਾਮ ਸਿੰਘ ਅਠਵਾਲ, ਪੌਲ ਗਿੱਲ, ਕੇਸਰ ਸਿੰਘ ਕੂਨਰ, ਮੋਤਾ ਸਿੰਘ ਝੀਤਾ, ਨਰਿੰਦਰ ਗਰੇਵਾਲ, ਗੁਰਦੀਪ ਸਿੰਘ ਖੁਰਾਣਾ, ਪ੍ਰਿੰਸੀਪਲ ਮਲੂਕ ਚੰਦ ਕਲੇਰ, ਡਾ ਗੁਰਵਿੰਦਰ ਸਿੰਘ, ਬਲਜਿੰਦਰ ਸਿੰਘ ਚੀਮਾ,ਪਵਨ ਗਰੋਵਰ, ਹਰਦਮ ਮਾਨ, ਮਹੇਸ਼ਇੰਦਰ ਮਾਂਗਟ, ਸ਼ੰਮੀ ਝੱਜ, ਸੰਤੋਖ ਸਿੰਘ ਮੰਡੇਰ, ਗੁਰਜੰਟ ਸਿੰਘ ਸੰਧੂ ਹਿਲਟਨ ਸੀਕਿਊਰਿਟੀ, ਅਮਰੀਕ ਸਿੰਘ ਸੰਘਾ, ਅਮਰੀਕ ਸਿੰਘ ਭੁੱਲਰ, ਕੁਲਵਿੰਦਰ ਸਿੰਘ ਢਿੱਲੋਂ, ਲੱਕੀ ਸੰਧੂ, ਗੁਰਮਿੰਦਰ ਸੇਖੋਂ, ਸੁਰਿੰਦਰ ਗਰੇਵਾਲ ਐਬਸਫੋਰਡ, ਹਰਪਾਲ ਕੰਗ ਤੇ ਹੋਰ ਕਈ ਸ਼ਖਸੀਅਤਾਂ ਸਮੇਤ ਵੱਡੀ ਗਿਣਤੀ ਵਿਚ ਲਿਬਰਲ ਸਮਰਥਕ ਹਾਜ਼ਰ ਸਨ। ਇਸ ਦੌਰਾਨ ਹਿਲਟਨ ਸੀਕਿਊਰਿਟੀ ਵਲੋਂ ਸੁਰੱਖਿਆ ਪ੍ਰਬੰਧਾਂ ਵਿਚ ਸ਼ਾਨਦਾਰ ਸਹਿਯੋਗ ਕੀਤਾ ਗਿਆ। ਹਿਲਟਨ ਸੀਕਿਊਰਿਟੀ ਦੇ ਸੀਈਓ ਗੁਰਜੰਟ ਸਿੰਘ ਸੰਧੂ, ਗੁਰਲੀਨ ਸਿੰਘ ਸੰਧੂ ਤੇ ਸਟਾਫ ਨਾਲ ਪ੍ਰਧਾਨ ਮੰਤਰੀ ਟਰੂਡੋ ਨੇ ਇਕ ਤਸਵੀਰ ਵੀ ਖਿਚਵਾਈ।

ਕੈਨੇਡੀਅਨ ਆਰਥਿਕਤਾ ਅਗਲੇ ਸਾਲ ਅਮਰੀਕੀ ਅਰਥ ਵਿਵਸਥਾ ਨਾਲੋਂ ਵੀ ਤੇਜ਼ੀ ਨਾਲ ਵਧੇਗੀ – ਟਰੂਡੋ
ਸਰੀ, (ਹਰਦਮ ਮਾਨ, ਸੰਦੀਪ ਧੰਜੂ )-‘ਕੈਨੇਡੀਅਨ ਆਰਥਿਕਤਾ ਅਗਲੇ ਸਾਲ ਅਮਰੀਕੀ ਅਰਥ ਵਿਵਸਥਾ ਨਾਲੋਂ ਤੇਜ਼ੀ ਨਾਲ ਵਧਣ ਲਈ ਸੁਰੱਖਿਅਤ ਹੈ। ਕੈਨੇਡਾ ਦਾ ਬੱਜਟ ਘਾਟਾ ਜੀ-7 ਦੇਸ਼ਾਂ ਵਿੱਚੋਂ ਸਭ ਤੋਂ ਘੱਟ ਹੈ, ਦੁਨੀਆ ਭਰ ਦੇ ਦੇਸ਼ ਅਤੇ ਕੰਪਨੀਆਂ ਕੈਨੇਡਾ ਵਿੱਚ ਨਿਵੇਸ਼ ਕਰ ਰਹੀਆਂ ਹਨ’। ਇਹ ਵਿਚਾਰ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀਤੀ ਸ਼ਾਮ ਬੇਅਰ ਕਰੀਕ ਪਾਰਕ ਸਰੀ ਵਿਖੇ ਲਿਬਰਲ ਐਮ.ਪੀ. ਸੁੱਖ ਧਾਲੀਵਾਲ ਵੱਲੋਂ ਕੀਤੀ ਬਾਰਬੀਕਿਊ ਪਾਰਟੀ ਦੌਰਾਨ ਕਹੇ। ਉਨ੍ਹਾਂ ਕਿਹਾ ਕਿ ਕੈਨੇਡਾ ਪਿਛਲੇ ਸਾਲ ਜੀ-20 ਵਿੱਚ ਪ੍ਰਤੀ ਵਿਅਕਤੀ ਵਿਦੇਸ਼ੀ ਸਿੱਧੇ ਨਿਵੇਸ਼ ਵਿੱਚ ਨੰਬਰ ਇੱਕ ਦੇਸ਼ ਰਿਹਾ ਅਤੇ ਵਿਸ਼ਵ ਵਿੱਚ ਤੀਜੇ ਨੰਬਰ ‘ਤੇ ਹੈ। ਕੈਨੇਡਾ ਧਰਤੀ ‘ਤੇ ਮਹਾਨ ਦੁਰਲੱਭ ਸਥਾਨਾਂ ਵਿੱਚੋਂ ਇੱਕ ਹੈ। ਦੁਨੀਆਂ
ਨੂੰ ਕੈਨੇਡਾ ਅਤੇ ਕੈਨੇਡੀਅਨਾਂ ‘ਤੇ ਭਰੋਸਾ ਹੈ। ਕੈਨੇਡਾ ਸਰਕਾਰ ਨੂੰ ਵੀ ਕੈਨੇਡਾ ਅਤੇ ਕੈਨੇਡੀਅਨਾਂ ਵਿਸ਼ਵਾਸ ਹੈ।

ਉਨ੍ਹਾਂ ਲਿਬਰਲ ਸਰਕਾਰ ਵੱਲੋਂ ਹੈਲਥਕੇਅਰ ਅਤੇ ਚਾਈਲਡ ਕੇਅਰ ਵਿੱਚ ਨਿਵੇਸ਼ ਕਰਨ, ਬੁਨਿਆਦੀ ਢਾਂਚੇ ਵਿੱਚ ਨਿਵੇਸ਼ ਕਰਨ ਅਤੇ ਬਜ਼ੁਰਗਾਂ, ਵਿਦਿਆਰਥੀਆਂ ਅਤੇ
ਮਿਉਂਸਪੈਲਟੀਆਂ ਨੂੰ ਦਿੱਤੀ ਸਹਾਇਤਾ ਦੀ ਗੱਲ ਕਰਦਿਆਂ ਕਿਹਾ ਕਿ ਅਸੀਂ ਸਕੂਲਾਂ ਵਿੱਚ ਫੂਡ ਪ੍ਰੋਗਰਾਮ ਸ਼ੁਰੂ ਕਰਨ ਅਤੇ ਭਵਿੱਖ ਲਈ ਚੰਗੀਆਂ ਨੌਕਰੀਆਂ ਬਣਾਉਣ ਲਈ ਨਿਵੇਸ਼ ਕਰਨ ਲਈ ਅੱਗੇ ਵਧ ਰਹੇ ਹਾਂ। ਆਪਣੇ ਵਿਰੋਧੀ ਕੰਸਰਵੇਟਿਵਾਂ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਇੱਕੋ ਇਕ ਪ੍ਰੋਗਰਾਮ ਹੈ ਕਿ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਹੂਲਤਾਂ ‘ਤੇ ਕੱਟ
ਲਾਉਣਾ ਅਤੇ ਉਹ ਇਸ ਤਰ੍ਹਾਂ ਦਾ ਵਿਕਾਸ ਕਰਨ ਬਾਰੇ ਸੋਚਦੇ ਹਨ। ਪਰ ਲੋਕ ਜਾਣਦੇ ਹਨ ਕਿ ਭਾਈਚਾਰਾ ਅਤੇ ਇੱਕ ਦੂਜੇ ਲਈ ਇੱਕ ਦੂਜੇ ਲਈ ਖੜ੍ਹਾ ਹੋਣਾ ਹੀ ਵਿਕਾਸ ਪੈਦਾ ਕਰਦਾ ਹੈ ਹੈ। ਇਸ ਲਈ ਹਮੇਸ਼ਾ ਉਹ ਸਰਕਾਰ ਰਹੇਗੀ ਜੋ ਭਾਈਚਾਰਿਆਂ ਲਈ, ਮੌਲਿਕ ਅਧਿਕਾਰਾਂ ਲਈ ਖੜ੍ਹੇਗੀ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਕੰਮ ਕਰਦੇ ਰਹਾਂਗੇ ਕਿ ਹਰ ਕੋਈ ਕੈਨੇਡਾ ਵਿਚ ਸੁਰੱਖਿਅਤ ਢੰਗ ਨਾਲ ਰਹਿਣ ਲਈ ਅਤੇ ਆਪਣੇ ਬੱਚਿਆਂ ਅਤੇ ਪੋਤੇ-ਪੋਤੀਆਂ ਲਈ ਇੱਕ ਬਿਹਤਰ ਭਵਿੱਖ ਬਣਾਉਣ ਲਈ ਆਜ਼ਾਦ ਹੋਵੇ।
ਮੈਂਬਰ ਪਾਰਲੀਮੈਂਟ ਸੁਖ ਧਾਲੀਵਾਲ ਨੇ ਪ੍ਰਧਾਨ ਮੰਤਰੀ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਨੂੰ ਉਦੋਂ ਤੋਂ ਜਾਣਦੇ ਹਨ ਜਦੋਂ ਉਹ ਅਜੇ ਐਮ.ਪੀ. ਵੀ ਨਹੀਂ ਬਣੇ ਸਨ। ਉਹ
ਬਹੁਤ ਮਿਹਨਤੀ ਹਨ ਅਤੇ ਸਭ ਤੋਂ ਵੱਡੀ ਗੱਲ ਕਿ ਉਹ ਹਰ ਕੈਨੇਡੀਅਨ ਦੀ ਪਹੁੰਚ ਵਿਚ ਹਨ। ਉਨ੍ਹਾਂ ਪਾਰਟੀ ਵਿਚ ਸ਼ਾਮਲ ਹੋਏ ਆਪਣੇ ਤਮਾਮ ਸਮਰੱਥਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਤੁਹਾਡੇ ਭਰਪੂਰ ਸਹਿਯੋਗ ਨਾਲ ਹੀ ਅਸੀਂ ਜਸਟਿਨ ਟਰੂਡੋ ਦੀ ਅਗਵਾਈ ਵਿਚ ਇਕ ਵਾਰ ਫੇਰ ਸਰਕਾਰ ਬਣਾਉਣ ਵਿਚ ਸਫਲ ਹੋਵਾਂਗੇ।

Leave a Reply

Your email address will not be published. Required fields are marked *