Headlines

ਢਾਹਾਂ ਪੰਜਾਬੀ ਸਾਹਿਤ ਇਨਾਮਾਂ ਲਈ ਤਿੰਨ ਫਾਈਨਲਿਸਟਾਂ ਦੀ ਚੋਣ ਦਾ ਐਲਾਨ

ਤਿੰਨ ਫਾਈਨਲਿਸਟਾਂ ਵਿਚ ਸ਼ਹਿਜ਼ਾਦ ਅਸਲਮ, ਜਿੰਦਰ ਤੇ ਸੁਰਿੰਦਰ ਨੀਰ ਦੀਆਂ ਪੁਸਤਕਾਂ ਦੀ ਚੋਣ-

ਸਰੀ ( ਦੇ ਪ੍ਰ ਬਿ)- ਢਾਹਾਂ ਪੰਜਾਬੀ ਸਾਹਿਤ ਇਨਾਮਾਂ ਲਈ ਅੱਜ ਸਾਲ 2024 ਦੇ ਤਿੰਨ ਫਾਈਨਲਿਸਟਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ ਹੈ। 25 ਹਜ਼ਾਰ ਡਾਲਰ ਦਾ ਪਹਿਲਾ ਇਨਾਮ ਅਤੇ 10-10 ਹਜ਼ਾਰ ਡਾਲਰ ਦੇ ਦੋ ਦੂਸਰੇ ਇਨਾਮਾਂ ਸਮੇਤ ਕੁਲ 51 ਹਜ਼ਾਰ ਡਾਲਰ ਦੇ ਇਹ ਇਨਾਮ 14 ਨਵੰਬਰ ਨੂੰ ਕਰਵਾਏ ਜਾਣ ਵਾਲੇ ਸਮਾਗਮ ਦੌਰਾਨ ਪ੍ਰਦਾਨ ਕੀਤੇ ਜਾਣਗੇ ਤੇ ਉਸੇ ਦਿਨ ਹੀ ਢਾਹਾਂ ਪੁਰਸਕਾਰ ਦੇ ਪਹਿਲੇ ਤੇ ਦੂਸਰੇ ਇਨਾਮ ਦੇ ਜੇਤੂਆਂ ਦਾ ਐਲਾਨ ਕੀਤਾ ਜਾਵੇਗਾ।
ਪੰਜਾਬੀ ਸਾਹਿਤ ਲਈ 2024 ਦੇ ਢਾਹਾਂ ਇਨਾਮ ਦੇ ਫਾਈਨਲ ਲਈ ਚੁਣੀਆਂ ਗਈਆਂ ਰਚਨਾਵਾਂ ਤੇ ਉਹਨਾਂ ਦੇ ਨਾਵਾਂ ਦਾ ਵੇਰਵਾ ਇਸ ਪ੍ਰਕਾਰ ਹੈ-
1. ਕਹਾਣੀਆਂ ਦੀ ਪੁਸਤਕ- ਜੰਗਲ ਰਾਖੇ ਜਗ ਦੇ, ਲੇਖਕ ਸ਼ਹਿਜ਼ਾਦ ਅਸਲਮ (ਲਾਹੌਰ, ਪੰਜਾਬ, ਪਾਕਿਸਤਾਨ)
2. ਕਹਾਣੀਆਂ ਦੀ ਪੁਸਤਕ -ਸੇਫਟੀ ਕਿੱਟ, ਲੇਖਕ ਜਿੰਦਰ (ਜਲੰਧਰ, ਪੰਜਾਬ, ਭਾਰਤ)
3. ਲਘੂ ਕਹਾਣੀਆਂ ਦੀ ਪੁਸਤਕ-ਵਰਜਿਤ, ਲੇਖਕਾ ਸੁਰਿੰਦਰ ਨੀਰ (ਕਸ਼ਮੀਰ, ਭਾਰਤ)
ਜੇਤੂਆਂ ਦੇ ਨਾਵਾਂ ਦਾ ਐਲਾਨ ਅਤੇ ਇਨਾਮ ਵੰਡ ਸਮਾਰੋਹ 14 ਨਵੰਬਰ, 2024 ਨੂੰ  ਨੌਰਥਵਿਊ ਗੋਲਫ ਐਂਡ ਕੰਟਰੀ ਕਲੱਬ ਸਰੀ ਵਿਖੇ ਰੱਖਿਆ ਗਿਆ ਹੈ।

ਉਕਤ ਪੁਸਤਕਾਂ ਦੀ ਚੋਣ ਅਤੇ ਲੇਖਕਾਂ ਦੇ ਨਾਵਾਂ ਦਾ ਐਲਾਨ ਅੱਜ ਸਰੀ ਵਿਚ ਇਕ ਪ੍ਰੈਸ ਕਾਨਫਰੰਸ ਦੌਰਾਨ ਢਾਹਾਂ ਸਾਹਿਤ ਪੁਰਸਕਾਰ ਕਮੇਟੀ ਵਲੋਂ ਕੀਤਾ ਗਿਆ।

ਜਾਣ ਪਛਾਣ-
ਸ਼ਹਿਜ਼ਾਦ ਅਸਲਮ, ‘ਜੰਗਲ ਰਾਖੇ ਜੱਗ ਦੇ’ (ਕਹਾਣੀ ਸੰਗ੍ਰਹਿ )
***ਸ਼ਹਿਜ਼ਾਦ ਅਸਲਮ ਨੇ ਆਪਣੇ ਅਨਪੜ੍ਹ ਮਾ ਪਿ ਆਂ ਅਤੇ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਪੰਜਾਬ ਯੂਨੀਵਰਸਿਟੀ , ਲਹੌਰ ਤੋਂ ਵਕਾਲਤ ਦੀ ਡਿਗਰੀ ਹਾਸਲ ਕੀਤੀ । ਅੱਜ ਕੱਲ੍ਹ ਉਹ ਅਦਾਲਤ ਦੇ ਜੱਜ ਵਜੋਂ ਕੰਮ ਕਰ ਰਿਹਾ ਹੈ। ਕਾਨੂੰਨੀ ਖੋਜ ਦੇ ਰੁਝੇਵਿਆਂ ਵਿੱਚ ਅਸਲਮ ਬੋਰੀਅਤ ਦਾ ਸ਼ਿਕਾਰ ਹੋ ਗਿਆ ਸੀ । ਗਲਪ ਲਿਖਣ ਨਾਲ ਉਸ ਦੀ ਬੋਰੀ ਅਤ ਵੀ ਦੂਰ ਹੋਈ ਅਤੇ ਜ਼ਿੰ ਦਗੀ ਜਿਊਣ ਲਈ ਨਵੀਂ ਊਰਜਾ ਵੀ ਪ੍ਰਦਾਨ ਹੋਈ। ਉਸ ਦੇ ਪਹਿਲੇ ਕਹਾਣੀ ਸੰਗ੍ਰਹਿ ‘ਵਾ ਵਰੋਲੇ’ ਨੂੰ ‘ਸੁਲੇਖ ਇਨਾਮ’ ਮਿਲਿਆ। ਦੂਜੇ ਸੰਗ੍ਰਹਿ ‘ਦਰਿ ਆਵਾਂ ਦੇ ਹਾਣੀ ’ ਨੂੰ ਪੰਜਾਬ ਇੰਸਇੰਟੀਚਿਊਟ ਆਫ਼ ਲੈਂਗੁਏਜ, ਆਰਟ ਐਂਡ ਕਲਚਰ, ਲਹੌਰ ਵੱਲੋਂ ਪਹਿ ਲੇ ਇਨਾਮ ਨਾਲ ਸਨਮਾਨਤ ਕੀਤਾ ਗਿ ਆ। ਇਸੇ ਕਿ ਤਾਬ ਨੂੰ ਢਾਹਾਂ ਪ੍ਰਾ ਈਜ਼, 2022 ਦੀ ਛੋਟੀ ਸੂਚੀ ਵਿੱ ਚ ਵੀ ਸ਼ਾਮਲ ਕੀਤਾ ਗਿਆ।

***ਜਿੰਦਰ, ‘ਸੇਫ਼ਟੀ ਕਿੱਟ’ (ਕਹਾ ਣੀ ਸੰਗ੍ਰਹਿ )-
ਜਿੰਦਰ, ਜਲੰਧਰ ਸ਼ਹਿਰ ਦੇ ਰਹਿਣ ਵਾ ਲਾ ਹੈ। ਉਸ ਨੇ ਐਮ.ਏ. ਇੰਗਲਿਸ਼ ਦੀ ਡਿਗਰੀ ਡੀ .ਏ.ਵੀ . ਕਾਲਜ ਜਲੰਧਰ ਤੋਂ ਕੀ ਤੀ । ਉਹ ਪੰਜਾਬ ਸਟੇਟ ਟ੍ਰਾਂਸਟ੍ਰਾਂਪੋਰਟ ਡਿਪਾਰਟਮੈਂਟ ਵਿੱਚੋਂ ਸੇਵਾ -ਮੁਕਤ ਹੋ ਚੁੱਕਾ ਹੈ। ਜਿੰਦਰ 1992 ਤੋਂ ਪੂਰੀ ਤਰ੍ਹਾਂ ਸਾਹਿਤ ਨਾ ਲ ਜੁੜਿਆ। ਹੁਣ ਤਕ ਉਸ ਦੇ 8 ਕਹਾਣੀ ਸੰਗ੍ਰਹਿ , 2 ਸਫ਼ਰਨਾਮੇ, ਸਵੈ-ਜੀਵਨੀ ਅਤੇ ਕੁੱਝ ਕੁ ਹੋਰ ਸਾਹਿ ਤ ਛੱਪ ਚੁੱਕਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿ ਤਸਰ, ਪੰਜਾਬੀ ਯੂਨੀਵਰਸਿਟੀ ਪਟਿਆਲਾ , ਮਹਾਰਾਜਾ ਗੰਗਾ ਸਿੰਘ ਯੂਨੀਵਰਸਿਟੀ ਬੀਕਾ ਨੇਰ ਅਤੇ ਹੋਰ ਕਾਲਜਾਂ ਦੇ ਸਿਲੇਬਸਾਂ ਵਿੱ ਚ ਉਸ ਦੀਆਂ ਕਹਾਣੀ ਆਂ ਸ਼ਾਮਲ ਹਨ। ਉਸ ਦੀਆਂ ਰਚਨਾਵਾਂ ’ਤੇ ਵੱਖ ਵੱਖ ਯੂਨੀਵਰਸਿਟੀ ਆਂ ਵਿੱਚ ਐਮ.ਫਿਲ. ਅਤੇ ਪੀ .ਐਚ.ਡੀ . ਦੇ ਥੀਸਿਸ ਲਿਖੇ ਗਏ ਹਨ। ਉਸ ਦੀਆਂ ਕਹਾਣੀਆਂ ਅਤੇ ਕਹਾਣੀ ਸੰਗ੍ਰਹਿ ਭਾਰਤ ਦੀ ਆਂ ਕਈ ਭਾਸ਼ਾਵਾਂ ਦੇ ਨਾਲ ਨਾਲ ਸ਼ਾਹਮੁਖੀ , ਉਰਦੂ ਅਤੇ ਸਿੰਧੀ ਵਿੱ ਚ ਵੀ ਅਨੁਵਾਦ ਹੋ ਕੇ ਛੱਪ ਚੁੱਕੇ ਹਨ। ਉਹ ਗੁਰਦੇਵ ਸਿੰਘ ਬਿਰਹਾ , ਭੱਠਲ ਕਹਾਣੀ ਅਵਾਰਡ, ਸਾਹਿਤ ਅਕੈਡਮੀ ਦਿੱ ਲੀ ਦਾ ਅਨੁਵਾਦ ਅਵਾਰਡ ਅਤੇ ਹਰਭਜਨ ਸਿੰਘ ਹਲਵਾਰਵੀ ਯਾਦਗਰ ਅਵਾਰਡ ਦਾ ਪ੍ਰਾਪਤ ਕਰਤਾ ਹੈ। ਜਿੰ ਦਰ ਨੂੰ “ਮਸ਼ਹੂਰ ਗ਼ਜ਼ਲਗੋ ਉਲਫ਼ਤ ਬਾਜਵਾ  ਨੇ  ਲਿਖਣ ਵੱਲ ਤੋਰਿਆ।

***ਸੁਰਿੰਦਰ ਨੀਰ, ‘ਟੈਬੂ’ (ਕਹਾ ਣੀ ਸੰਗ੍ਰਹਿ )-
ਸੁਰਿੰਦਰ ਨੀਰ ਤਰਾਲ, ਕਸ਼ਮੀਰ ਦੀ ਲੇਖਿਕਾ ਕਸ਼ਮੀਰੀ , ਡੋਗਰੀ , ਗੋਜਰੀ ਅਤੇ ਉਰਦੂ ਭਾ ਸ਼ਾ ਵਾਂ ਵਿੱ ਚ ਨਿ ਪੁੰਨ ਹੋਣ ਦੇ ਨਾ ਲ ਨਾ ਲ ਪੰਜਾਬੀ , ਹਿੰ ਦੀ ਅਤੇ ਅੰਗਰੇਜ਼ੀ ਦੀ ਮੁਹਾ ਰਤ ਵੀ ਰੱਖਦੀ ਹੈ। ਉਹ ਜੰਮੂ ਅਤੇ ਕਸ਼ਮੀਰ ਸਰਕਾਰ ਦੇ ਸਰਕਾਰੀ ਵਿਭਾਗ ਵਿੱ ਚ ਕਾਰਜਸ਼ੀ ਲ ਹੈ। ਨੀ ਰ ਦੇ ਮਾ ਤਾ ਜੀ ਬੜੀ ਦਿ ਲਚਸਪੀ ਨਾ ਲ ਲੋਕ ਕਥਾ ਵਾਂ ਸੁਣਾ ਉਂਦੇ ਸਨ ਜਿਨ੍ਹਾਂ ਨੇ ਉਸ ਦੇ ਅੰਦਰ ਕਹਾ ਣੀ ਆਂ ਲਿ ਖਣ ਦੀ ਚੇਟਕਾ ਲਾ ਈ। ਉਸ ਨੂੰ ਆਪਣੇ ਸਥਾਪਿਤ ਕਹਾ ਣੀਕਾ ਰ/ਸ਼ਾ ਇਰ ਮਾਮਾ ਜੀ ਤੋਂ ਵੀ ਪ੍ਰੇਰਨਾ ਮਿ ਲੀ ਜਿਸ ਨੇ ਉਸ ਦਾ ਤਖੱਲਸ ‘ਨੀਰ’ ਰੱਖ ਦਿੱ ਤਾ । ਉਸ ਨੇ ਪਹਿ ਲੀ ਕਹਾ ਣੀ ‘ਅੱਖਰਾਂ ਦੀ ਆਬਰੂ’ ਟੈਗੋਰ ਹਾ ਲ, ਸ੍ਰੀ ਨਗਰ ਵਿ ਖੇ ਪੜ੍ਹੀ ਸੀ । ਨੀ ਰ ਦੱਸਦੀ ਹੈ,ਹੈ“ਉੱਥੇ ਹੀ ਸਾ ਹਿਤਕਾ ਰ ਬਲਜੀਤ ਸਿੰਘ ਰੈਨਾ ਨੇ ਉਨ੍ਹਾਂ ਅੱਖਰਾਂ ਦੀ ਆਬਰੂ ਰੱਖਦਿਆਂ ਮੈਨੂੰ ਆਪਣੇ ਜੀਵਨ ਦੀ ਅਤੇ ਸਾ ਹਿਤ ਦੀ ਸਾਥਣ ਬਣਾ ਲਿ ਆ”। ਉਹ ਤਿੰਨ ਨਾਵਲ; ‘ਸ਼ਿਕਾਰਗਾਹ’, ‘ਮਾਇਆ’ ਅਤੇ ‘ਚਸ਼ਮੇ ਬੁਲਬੁਲ’ ਅਤੇ ਤਿੰਨ ਕਹਾ ਣੀ ਸੰਗ੍ਰਹਿ ; ‘ਦਸਤਕ ਦੀ ਉਡੀਕ’, ‘ਖੁੱਲ੍ਹਜਾ ਸਿਮ-ਸਿਮ’ ਅਤੇ ‘ਟੈਬੂ’ ਪ੍ਰਕਾਸ਼ਿ ਤ ਕਰਵਾ ਚੁੱਕੀ ਹੈ। ਉਹ ਕਈ ਸਾ ਹਿ ਤਕ ਸਭਾ ਵਾਂ ਨਾਲ ਸੰਬੰਧਿ ਤ ਹੈ। ਉਸ ਨੂੰ ਪੰਜਾਬੀ ਯੂਨੀਵਰਸਿ ਟੀ , ਪਟਿਆਲਾ ਵੱਲੋਂ ‘ਜੰਮੂ ਅਤੇ ਕਸ਼ਮੀ ਰ ਦੇ ਉੱਘੇ ਪੰਜਾਬੀ ਲੇਖਕ’, ਜੰਮੂ ਅਤੇ ਕਸ਼ਮੀਰ ਅਕੈਡਮੀ ਆਫ਼ ਆਰਟ, ਕਲਚਰ ਐਂਡ ਭਾਸ਼ਾ ਵੱਲੋਂ ‘ਸਰਵੋਤਮ ਪੁਸਤਕ ਪੁਰਸਕਾਰ’ ਸਮੇਤ ਹੋਰ ਵੀ ਪੁਰਸਕਾਰ ਮਿ ਲੇ ਹਨ।

 

Leave a Reply

Your email address will not be published. Required fields are marked *