ਸਸਕਾਰ 18 ਸਤੰਬਰ ਬੁੱਧਵਾਰ ਨੂੰ ਰਿਵਰਸਾਈਡ ਸ਼ਮਸ਼ਾਨ ਘਾਟ ਡੈਲਟਾ ਵਿਖੇ ਹੋਵੇਗਾ-
ਵੈਨਕੂਵਰ (ਡਾ. ਗੁਰਵਿੰਦਰ ਸਿੰਘ)- ਕੈਨੇਡਾ ‘ਚ ਲੰਮੇ ਸਮੇਂ ਤੋਂ ਪੰਜਾਬੀ ਸਾਹਿਤ ਨੂੰ ਸਮਰਪਿਤ ਲੇਖਿਕਾ ਅਤੇ ਅਧਿਆਪਕਾ ਬੀਬੀ ਬਰਜਿੰਦਰ ਕੌਰ ਢਿੱਲੋਂ ਬੀਤੇ ਦਿਨੇ ਸਦੀਵੀ ਵਿਛੋੜਾ ਦੇ ਗਏ ਹਨ। ਉਹਨਾਂ ਦਾ ਅੰਤਿਮ ਸਸਕਾਰ 18 ਸਤੰਬਰ ਦਿਨ ਬੁੱਧਵਾਰ ਨੂੰ ਬਾਅਦ ਦੁਪਹਿਰ ਢਾਈ ਵਜੇ ਰਿਵਰਸਾਈਡ ਸਮਸ਼ਾਨ ਘਾਟ ਡੈਲਟਾ ਵਿਖੇ ਹੋਵੇਗਾ ਅਤੇ ਉਪਰੰਤ ਖਾਲਸਾ ਦੀਵਾਨ ਸੁਸਾਇਟੀ ਰੌਸ ਸਟਰੀਟ ਹੋਵੇਗੀ। ਪਿਛਲੀ ਅੱਧੀ ਸਦੀ ਤੋਂ ਪੰਜਾਬੀ ਸਾਹਿਤ ਨਾਲ ਜੁੜੇ ਹੋਏ ਬਰਜਿੰਦਰ ਕੌਰ ਢਿੱਲੋ ਸੱਚੀ-ਸੁੱਚੀ ਨੇਕ ਦਿਲ ਸ਼ਖਸੀਅਤ ਸਨ। ਬੇਹਦ ਮਿਲਣਸਾਰ ਸੁਭਾਅ ਦੇ ਮਾਲਕ ਅਤੇ ਦੂਸਰਿਆਂ ਨੂੰ ਹਮੇਸ਼ਾ ਹੱਲਾਸ਼ੇਰੀ ਦੇਣ ਵਾਲੇ ਢਿੱਲੋਂ ਭੈਣ ਜੀ ਅੱਜ ਸਾਡੇ ਵਿਚਕਾਰ ਨਹੀਂ, ਪਰ ਉਹਨਾਂ ਦੀਆਂ ਯਾਦਾਂ ਸਦਾ ਹੀ ਕਾਇਮ ਰਹਿਣਗੀਆਂ। ਮੈਨੂੰ ਚੇਤਾ ਹੈ ਕਿ ਪਹਿਲੀ ਵਾਰ 2001 ਦੌਰਾਨ ਰੇਡੀਓ ‘ਤੇ ਉਹਨਾਂ ਨੇ ਆਪਣੀ ਲਿਖਤ ਕਲੱਟਰ ਦਾ ਭੂਤ ਸਾਂਝੀ ਕੀਤੀ। ਉਦੋਂ ਤੋਂ ਐਸੀ ਸਾਂਝ ਬਣੀ, ਹਮੇਸ਼ਾ ਹੀ ਪਿਆਰ ਸਤਿਕਾਰ ਦੀ ਸਾਂਝ ਕਾਇਮ ਰਹੀ।ਦਿਲੋਂ ਸ਼ਰਧਾਂਜਲੀ ਭੇਟ ਕਰਦੇ ਹੋਏ ਬੀਬੀ ਬਰਜਿੰਦਰ ਕੌਰ ਢਿੱਲੋਂ ਦੀ ਸਾਹਿਤਕ ਦੇਣ ਨੂੰ ਨਮਨ ਕਰਦੇ ਹਾਂ।