ਸਰੀ- ਸ਼ੇਰੇ ਪੰਜਾਬ ਰੇਡੀਓ ਦੇ ਹੋਸਟ ਜਸਬੀਰ ਸਿੰਘ ਰੋਮਾਣਾ ਨੁੂੰ ਉਦੋਂ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ ਮਹਿੰਦਰ ਸਿੰਘ ਰੋਮਾਣਾ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 91 ਵਰਿਆਂ ਦੇ ਸਨ। ਸਧਾਰਣ ਕਿਸਾਨ ਪਰਿਵਾਰ ਵਿਚ ਪੈਦਾ ਹੋਏ ਸ ਮਹਿੰਦਰ ਸਿੰਘ ਰੋਮਾਣਾ ਤਖ਼ਤ ਸ੍ਰੀ ਪਟਨਾ ਸਾਹਿਬ ਦੇ ਸਾਬਕਾ ਪ੍ਰਧਾਨ ਤੋਂ ਇਲਾਵਾ ਰਾਜਸੀ ਤੇ ਸਮਾਜਿਕ ਕਾਰਕੁੰਨ ਵਜੋਂ ਸਰਗਰਮ ਰਹੇ । ਉਹ ਆਪਣੇ ਪਿੱਛੇ ਤਿੰਨ ਸਪੁੱਤਰ ਜਸਬੀਰ ਸਿੰਘ ਰੋਮਾਣਾ, ਐਡਵੋਕੇਟ ਰਾਜਿੰਦਰ ਸਿੰਘ ਰੋਮਾਣਾ ਤੇ ਸੰਦੀਪ ਸਿੰਘ ਰੋਮਾਣਾ ਤੋਂ ਇਲਾਵਾ ਵੱਡਾ ਬਾਗ ਪਰਿਵਾਰ ਛੱਡ ਗਏ ਹਨ। ਪਰਿਵਾਰ ਨਾਲ ਦੁਖ ਪ੍ਰਗਟ ਕਰਨ ਲਈ ਸ ਜਸਬੀਰ ਸਿੰਘ ਰੋਮਾਣਾ ਨਾਲ ਫੋਨ ਨੰਬਰ 604 727 0007 ਤੇ ਸੰਪਰਕ ਕੀਤਾ ਜਾ ਸਕਦਾ ਹੈ।
ਪਰਿਵਾਰ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਵਰਗੀ ਮਹਿੰਦਰ ਸਿੰਘ ਰੋਮਾਣਾ ਨਮਿਤ ਪਾਠ ਦਾ ਭੋਗ ਤੇ ਅੰਤਿਮ ਅਰਦਾਸ 25 ਸਤੰਬਰ ਦਿਨ ਬੁੱਧਵਾਰ ਨੂੰ ਗੁਰਦੁਆਰਾ ਗੋਦੜੀ ਸਾਹਿਬ, ਕੋਟਕਪੁਰਾ ਰੋਡ ਫਰੀਦਕੋਟ ਵਿਖੇ ਬਾਦ ਦੁਪਹਿਰ ਹੋਵੇਗੀ।