Headlines

ਸਿੱਖ ਵਿਦਵਾਨ ਹਰਿੰਦਰ ਸਿੰਘ ਦਾ ਗੁਰਦੁਆਰਾ ਬਰੁੱਕਸਾਈਡ ਵਿਖੇ ਸਨਮਾਨ

ਸਰੀ (ਸੁਰਿੰਦਰ ਸਿੰਘ ਜੱਬਲ):- ਵਿਦਵਾਨ ਲੇਖਕ ਤੇ ਬੁਲਾਰੇ ਸ. ਹਰਿੰਦਰ ਸਿੰਘ ਜੋ ਕਿ 5 ਸਤੰਬਰ ਤੋਂ ਕੈਨੇਡਾ ਅਮਰੀਕਾ ਵਿਚ ਆਪਣੀ ਇਕ ਪੁਸਤਕ  “Jewels from Sikh Wisdom” ਸਿੱਖ ਸੰਗਤ ਨਾਲ ਸਾਂਝੀ ਕਰ ਰਹੇ ਸਨ। ਇਸੇ ਪੁਸਤਕ ਦੇ ਸੰਬੰਧ ਵਿਚ ਉਹ ‘ਹਰਪ੍ਰੀਤ ਸਿੰਘ ਟੀ.ਵੀ. ਸ਼ੋਅ’ ਤੇ ਸ੍ਰੋਤਿਆਂ ਸੇ ਸਨਮੁੱਖ ਵੀ ਹੋਏ। ਸ. ਹਰਪ੍ਰੀਤ ਸਿੰਘ  ਦੇ ਯਤਨਾਂ ਸਦਕੇ 15 ਸਤੰਬਰ ਦਿਨ ਐਤਵਾਰ ਸ. ਹਰਿੰਦਰ ਸਿੰਘ ਗੁਰਦੁਆਰਾ ਸਾਹਿਬ ਬਰੁੱਕਸਾਈਡ ਵਿਚ ਸਟੇਜ ਤੋੰ ਸੰਗਤ ਦੇ ਰੂਬਰੂ ਹੋਏ। ਸਿੱਖ ਧਰਮ ਦੇ ਮੁਢਲੇ ਅਸੂਲਾਂ ਉਤੇ ਆਪਣੇ ਬਚਨਾਂ ਤੇ ਸਲਾਈਡ ਸ਼ੋਅ ਰਾਹੀ ਗਿਆਨ ਭਰਪੂਰ ਰੌਸ਼ਨੀ ਪਾਈ।ਨਿਤਾਪ੍ਰਤੀ ਜੀਵਨ ਵਿਚ ਵਰਤੇ ਜਾਣ ਵਾਲੇ ਸੰਕੇਤਕ ਸ਼ਬਦ ਅਤੇ ਸਿੱਖ ਅਸੂਲਾਂ ਉੱਤੇ ਆਪਣੇ ਵਿਚਾਰ ਵੀ ਸੰਗਤ ਨਾਲ ਸਾਂਝੇ ਕੀਤੇ। ਵਾਰਤਾਲਾਪ ਦਾ ਟਾਈਮ ਪੂਰਾ ਹੋਣ ਉਪਰੰਤ ਗੁਰਦੁਆਰਾ ਸਾਹਿਬ ਬਰੁੱਕਸਈਡ ਦੀ ਸ੍ਰਪਰੱਸਤ ਕੈਨੇਡੀਅਨ ਰਾਮਗੜ੍ਹੀਆ ਸੁਸਾਇਟੀ ਦੀ ਸਮੁੱਚੀ ਪ੍ਰਬੰਧਕ ਕਮੇਟੀ ਵਲੋਂ ਸਿਰੋਪਾ ਭੇਟ ਕਰ ਕੇ ਸ. ਹਰਿੰਦਰ ਸਿੰਘ ਜੀ ਦਾ ਮਾਣ ਸਤਿਕਾਰ ਕੀਤਾ ਅਤੇ ਚਾਹਵਾਨ ਸੱਜਨਾਂ ਨੇ ਇਸ ਪੁਸਤਕ ਨੂੰ ਖਰੀਦ ਕੇ ਲੇਖਕ ਦਾ ਉਤਸ਼ਾਹ ਵਧਾਇਆ।

Leave a Reply

Your email address will not be published. Required fields are marked *