Headlines

ਬੀ. ਸੀ. ਦੀ ਸਿੱਖਿਆ ਮੰਤਰੀ ਰਚਨਾ ਸਿੰਘ ਵੱਲੋਂ ਵੱਖ-ਵੱਖ ਸ਼ਖਸੀਅਤਾਂ ਦਾ ਸਨਮਾਨ

ਸਨਮਾਨ ਪ੍ਰਾਪਤ ਕਰਨ ਵਾਲਿਆਂ ’ਚ ਕਮਲਜੀਤ ਸਿੰਘ ਥਿੰਦ, ਗਿਆਨ ਸਿੰਘ ਸੰਧੂ, ਡਾ: ਨਿਆਜ਼ੀ ਅਤੇ ਅਰਵਿੰਦਰ ਬੱਬਰ ਸ਼ਾਮਿਲ-

ਵੈਨਕੂਵਰ,  (ਮਲਕੀਤ ਸਿੰਘ)-ਵੱਖ-ਵੱਖ ਖੇਤਰਾਂ ’ਚ ਫਖਰਯੋਗ ਭੂਮਿਕਾਵਾਂ ਨਿਭਾਉਣ ਵਾਲੀਆਂ ਕੁਝ ਮਾਣਮੱਤੀਆਂ ਸ਼ਖਸੀਅਤਾਂ ਦੇ ਸਨਮਾਨ ਸਮਾਰੋਹ ਸਬੰਧੀ ਆਯੋਜਿਤ ਇਕ ਸੰਖੇਪ ਪ੍ਰੰਤੂ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਸੂਬੇ ਦੀ ਸਿੱਖਿਆ ਮੰਤਰੀ ਰਚਨਾ ਸਿੰਘ ਵੱਲੋਂ  ਉੱਨਾਂ ਨੂੰ   ਯਾਦਗਾਰੀ ਚਿੰਨ੍ਹ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।ਸਨਮਾਨ ਪ੍ਰਾਪਤ ਕਰਨ ਵਾਲਿਆਂ ’ਚ ਜਲਿਆਂ ਵਾਲਾ ਬਾਗ ਦੇ ਇਤਿਹਾਸ ਨੂੰ ਕੈਨੇਡਾ ਦੀ ਧਰਤੀ ’ਤੇ ਜਿਉਂਦਾ ਰੱਖਣ ਲਈ ਆਪਣੇ ਪੱਧਰ ’ਤੇ ਜਦੋਂ-ਜਹਿਦ ਕਰਨ ਵਾਲੇ ਉਘੇ ਪੱਤਰਕਾਰ ਅਤੇ ਸਾਹਿਤਕਾਰ ਕਮਲਜੀਤ ਸਿੰਘ ਥਿੰਦ, ਗਿਆਨ ਸਿੰਘ ਸੰਧੂ, ਡਾ: ਨਾਜੀਆ ਨਿਆਜ਼ੀ ਅਤੇ ਅਰਵਿੰਦਰ ਬੱਬਰ ਆਦਿ ਦੇ ਨਾਮ ਜ਼ਿਕਰਯੋਗ ਹਨ।

Leave a Reply

Your email address will not be published. Required fields are marked *