ਸਰੀ ( ਸਵੈਚ)- ਪ੍ਰੋਗਰੈਸਿਵ ਆਰਟ ਕਲੱਬ ਸਰੀ ਵੱਲੋਂ ਨਾਟਕਕਾਰ ਭਾਅ ਜੀ ਗੁਰਸ਼ਰਨ ਸਿੰਘ ਨੂੰ ਸਮਰਪਿਤ ਪ੍ਰੋਗਰਾਮ ਕੀਤਾ ਜਾ ਰਿਹਾ ਹੈ ਜਿਸ ਵਿੱਚ ਕੈਨੇਡੀਅਨ ਜ਼ਿੰਦਗੀ, ਭਾਰਤੀਆਂ ਦਾ ਕੈਨੇਡਾ ਵਿੱਚ ਇਤਿਹਾਸ, ਪ੍ਰਵਾਸ ਵਿੱਚ ਆਉਂਦੀਆਂ ਮੁਸ਼ਕਲਾਂ, ਕੈਨੇਡਾ ਦੀ ਜ਼ਿੰਦਗੀ ਦਾ ਕੱਚ ਸੱਚ, ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਰੂਬਰੂ ਕਰਨ ਵਾਲਾ ਨਾਟਕ ‘ਜੰਨਤ’ ਲੋਕਲ ਕਲਾਕਾਰਾਂ ਵਲੋਂ ਪੇਸ਼ ਕੀਤਾ ਜਾ ਰਿਹਾ ਹੈ। ਇਸ ਨੂੰ ਨਾਟਕਕਾਰ ਪਰਮਿੰਦਰ ਸਵੈਚ ਵੱਲੋਂ ਲਿਖਿਆ ਤੇ ਡਾ. ਜਸਕਰਨ ਦੀ ਡਾਇਰੈਕਸ਼ਨ ਹੇਠ ਤਿਆਰ ਕੀਤਾ ਗਿਆ ਹੈ। ਇਸ ਦੀ ਟਿਕਟ ਸਿਰਫ਼ $15 ਡਾਲਰ ਹੈ। ਇਹ ਸਰੀ ਆਰਟ ਸੈਂਟਰ (ਬੀਅਰ ਕਰੀਕ ਪਾਰਕ) ਦੀ ਮੇਨ ਸਟੇਜ ‘ਤੇ 11 ਅਕਤੂਬਰ ਦਿਨ ਸ਼ੁੱਕਰਵਾਰ ਸ਼ਾਮ ਦੇ 6:30 ਵਜੇ ਪੇਸ਼ ਕੀਤਾ ਜਾਵੇਗਾ। ਤੁਸੀਂ ਲੋਕਲ ਕਲਾਕਾਰਾਂ ਦੀ ਹੌਸਲਾ ਅਫ਼ਜਾਈ ਤੇ ਇੱਥੋਂ ਦੀ ਜ਼ਿੰਦਗੀ ਦੇ ਉਤਰਾਵਾਂ ਚੜ੍ਹਾਵਾਂ ਦੇ ਰੂ ਬਰੂ ਹੋਣ ਲਈ ਜ਼ਰੂਰ ਪਹੁੰਚੋ। ਜੇ ਕੋਈ ਵੀ ਵਿਦਿਆਰਥੀ ਟਿਕਟ ਖ੍ਰੀਦਣ ਤੋਂ ਅਸਮਰੱਥ ਹੋਵੇ, ਉਹ ਪਹਿਲਾਂ ਸਾਨੂੰ ਆਪਣਾ ਨਾਂ ਤੇ ਫੋਨ ਨੰ ਲਿਖਾ ਦੇਵੇ ਤੇ ਉਸ ਦਿਨ ਟਿਕਟ ਉੱਥੋਂ ਜਾ ਕੇ ਫਰੀ ਲੈ ਸਕਦਾ ਹੈ। ਟਿਕਟਾਂ ਖ੍ਰੀਦਣ ਲਈ ਫ਼ੋਨ ਕਰ ਸਕਦੇ ਹੋ :~
604 760 4794 ਪਰਮਿੰਦਰ ਸਵੈਚ
604 339 7439 ਸੰਤੋਖ ਢੇਸੀ
ਇਸ ਤੋਂ ਇਲਾਵਾ prosper pharmacy
#3-12818 72 Ave
Surrey BC
ਤੋਂ ਵੀ ਲੈ ਸਕਦੇ ਹੋ।