Headlines

ਮਿਸ਼ਨ ਸਿਟੀ ਪੀਜ਼ਾ ਨੇ ਕਰਵਾਇਆ ਪਵਿੱਤਰ ਲਸੋਈ ਦਾ ਲਾਈਵ ਸ਼ੋਅ

ਮਿਸ਼ਨ ( ਦੇ ਪ੍ਰ ਬਿ)-ਸਿਟੀ ਪੀਜ਼ਾ ਮਿਸ਼ਨ ਵਲੋਂ ਬੀਤੀ 13 ਸਤੰਬਰ ਨੂੰ ਉਭਰਦੇ ਗਾਇਕ ਪਵਿੱਤਰ ਲਸੋਈ ਦਾ ਲਾਈਵ ਸ਼ੋਅ ਕਲਾਰਕ ਥੀਏਟਰ ਮਿਸ਼ਨ ਵਿਖੇ ਧੂਮਧਾਮ ਨਾਲ ਕਰਵਾਇਆ ਗਿਆ। ਇਸ ਮੌਕੇ ਪਵਿੱਤਰ ਲਸੋਈ ਨੇ ਆਪਣੇ ਹਿੱਟ ਗੀਤਾਂ-ਸ਼ਰੀਕਾ, ਜੈਮਸਨ, ਟੋਰਾਂਟੋ ਵਾਲੀਏ, ਤੇਰਾ ਦੂਰ ਨੀ ਕੈਨੇਡਾ ਸਮੇਤ ਕਈ ਹੋਰ ਹਿੱਟ ਗੀਤ ਗਾਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ। ਇਸ ਮੌਕੇ ਸਿਟੀ ਕੌਂਸਲਰ ਜੈਗ ਗਿੱਲ ਨੇ ਗਾਇਕ ਤੇ ਮੇਲਾ ਪ੍ਰਬੰਧਕਾਂ ਲੱਖੀ ਲਸੋਈ , ਗੁਰਦੀਪ ਪੰਧੇਰ ਤੇ ਹੋਰਾਂ ਦਾ ਵਿਸ਼ੇਸ਼ ਸਨਮਾਨ ਕੀਤਾ। ਲਾਈਵ ਸ਼ੋਅ ਦੀ ਸਫਲਤਾ ਲਈ ਮਿਸ਼ਨ ਸਿਟੀ ਪੀਜ਼ਾ ਦੇ ਮਾਲਕ ਪਰਮਜੀਤ ਗਿੱਲ ਨੇ ਦਰਸ਼ਕਾਂ ਤੇ ਮਹਿਮਾਨਾਂ ਦਾ ਧੰਨਵਾਦ ਕੀਤਾ।

Leave a Reply

Your email address will not be published. Required fields are marked *