ਸਰੀ ( ਦੇ ਪ੍ਰ ਬਿ)- ਬੀਤੇ ਦਿਨ ਸਰੀ-ਨਿਊਟਨ ਸੈਂਟਰ ਵਿਚ 13428-72 ਐਵਨਿਊ ਵਿਖੇ ਮੱਖਣ ਫਿਸ਼, ਪੀਜ਼ਾ, ਸਵੀਟਸ ਰੈਸਟੋਰੈਂਟ ਦੀ ਗਰੈਂਡ ਓਪਨਿੰਗ ਧੂਮਧਾਮ ਨਾਲ ਕੀਤੀ ਗਈ। ਇਸ ਮੌਕੇ ਆਏ ਮਹਿਮਾਨਾਂ ਦਾ ਰੈਸਟੋਰੈਂਟ ਦੇ ਮਾਲਕ ਤੇਗਜੋਤ ਸਿੰਘ ਬੱਲ ਤੇ ਆਤਮਜੀਤ ਸਿੰਘ ਬੱਲ ਵਲੋਂ ਨਿੱਘਾ ਸਵਾਗਤ ਕੀਤਾ ਗਿਆ। ਗਰੈਂਡ ਓਪਨਿੰਗ ਦੀ ਰਸਮ ਬੀ ਸੀ ਕੰਸਰਵੇਟਿਵ ਆਗੂ ਜੌਹਨ ਰਸਟੈਡ ਤੇ ਹੋਰਾਂ ਵਲੋਂ ਕੀਤੀ ਗਈ। ਇਸ ਮੌਕੇ ਮਹਿਮਾਨਾਂ ਲਈ ਖਾਣ ਪੀਣ ਤੇ ਵਿਸ਼ੇਸ਼ ਪਕਵਾਨਾਂ ਦਾ ਪ੍ਰਬੰਧ ਕੀਤਾ ਗਿਆ ਸੀ ਜਿਸਦਾ ਮਹਿਮਾਨਾਂ ਨੇ ਭਰਪੂਰ ਆਨੰਦ ਮਾਣਿਆ। ਜ਼ਿਕਰਯੋਗ ਹੈ ਕਿ ਇਹ ਰੈਸਟੋਰੈਂਟ ਦੇ ਮਾਲਕ ਤੇਗਜੋਤ ਬੱਲ ਸਰੀ ਨਿਊਟਨ ਤੋਂ ਬੀ ਸੀ ਕੰਸਰਵੇਟਿਵ ਦੇ ਉਮੀਦਵਾਰ ਵੀ ਹਨ। ਉਹਨਾਂ ਇਸ ਮੌਕੇ ਆਏ ਮਹਿਮਾਨਾਂ ਨੂੰ ਬੀ ਸੀ ਚੋਣਾਂ ਵਿਚ ਬੀ ਸੀ ਕੰਸਰਵੇਟਿਵ ਵਾਸਤੇ ਵੋਟਾਂ ਦੀ ਅਪੀਲ ਵੀ ਕੀਤੀ।