Headlines

ਸਿੱਖ ਯੂਥ ਸਪੋਰਟਸ ਸੁਸਾਇਟੀ ਸਰੀ ਵਲੋਂ ਲੰਚ ਤੇ ਸਨਮਾਨ ਸਮਾਗਮ

ਸਰੀ ( ਮਾਂਗਟ)- ਬੀਤੇ ਦਿਨ ਸਿੱਖ ਯੂਥ ਸਪੋਰਟਸ ਸੁਸਾਇਟੀ ਵਲੋਂ ਟੂਰਨਾਮੈਂਟ ਦੀ ਸਫਲਤਾ ਲਈ ਆਪਣੇ ਸਹਿਯੋਗੀਆਂ, ਸਪਾਂਸਰਾਂ ਤੇ ਮੀਡੀਆ ਕਰਮੀਆਂ ਦੇ ਮਾਣ ਵਿਚ ਦੁਪਹਿਰ ਦੇ ਖਾਣੇ ਅਤੇ ਸਨਮਾਨ ਸਮਾਗਮ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਸੁਸਾਇਟੀ ਦੇ ਪ੍ਰਧਾਨ ਰਘਬੀਰ ਸਿੰਘ ਨਿੱਝਰ ਤੇ ਉਹਨਾਂ ਨਾਲ ਐਗਜੈਕਟਿਵ ਮੈਂਬਰ ਬੋਬ ਚੀਮਾ, ਮਿੰਦੀ ਵਿਰਕ, ਰਣਵੀਰ ਨਿੱਝਰ, ਹਰਨੇਕ ਸਿੰਘ ਔਜਲਾ, ਹਰਮਨ ਸਿੰਘ ਬਰਾੜ,  ਗੁਰਜੰਟ ਸਿੰਘ ਸੰਧੂ (ਹਿਲਟਨ ਸੀਕਿਊਰਿਟੀ), ਇਕਬਾਲ ਸਿੰਘ ਮਾਨ, ਸੁਖ ਖਹਿਰਾ, ਜਰਨੈਲ ਸਿੰਘ ਖਹਿਰਾ, ਜਰਨੈਲ ਸਿੰਘ ਸਰਾਏ, ਬਿਲਾ ਔਜਲਾ, ਜੋਗਿੰਦਰ ਸਿੰਘ ਚਾਹਲ, ਬਲਕਾਰ ਸਿੰਘ ਸਹੋਤਾ, ਊਧਮ ਸਿੰਘ ਹੁੰਦਲ, ਭੁਪਿੰਦਰ ਸਿੰਘ ਮੰਡ, ਹਰਜਿੰਦਰ ਸਿੰਘ ਢੰਡਵਾੜ ਆਦਿ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਤੇ ਉਹਨਾਂ ਵਲੋਂ ਮਿਲੇ ਸਹਿਯੋਗ ਲਈ ਧੰਨਵਾਦ ਕੀਤਾ। ਇਸ ਮੌਕੇ ਸੁਸਾਇਟੀ ਦੇ ਵਿਸ਼ੇਸ਼ ਸਹਿਯੋਗੀ ਸਤਨਾਮ ਸਿੰਘ ਜੌਹਲ, ਗੁਰਦਾਵਰ ਸਿੰਘ ਸਹੋਤਾ,ਸੋਨੀ ਝਾਵਰ, ਤਾਰਾ ਗਿੱਲ, ਪੰਮੀ ਬਾਈ, ਜਗਜੀਤ ਸਿੰਘ ਦੋਸਾਂਝ, ਬਲਰਾਜ ਸਿੰਘ, ਜਸਵਿੰਦਰ ਸਿੰਘ ਗਿੱਲ, ਜਵਾਹਰ ਸਿੰਘ ਪੱਡਾ ਤੇ ਹੋਰ ਹਾਜ਼ਰ ਸਨ। ਇਸ ਮੌਕੇ ਮੰਚ ਸੰਚਾਲਕ ਊਧਮ ਸਿੰਘ ਹੁੰਦਲ ਨੇ ਸੁਸਾਇਟੀ ਵਲੋਂ ਹਰ ਸਾਲ ਕਰਵਾਏ ਜਾਂਦੇ ਸਿੱਖ ਸਪੋਰਟਸ ਫੈਸਟੀਵਲ ਬਾਰੇ ਜਾਣਕਾਰੀ ਦਿੰਦਿਆਂ  ਇਸ ਟੂਰਨਾਮੈਂਟ ਨੂੰ ਬੁਲੰਦੀਆਂ ਤੇ ਲਿਜਾਣ ਵਿਚ ਸਹਿਯੋਗ ਦੇਣ ਵਾਲੇ ਸਪਾਂਸਰਾਂ ਦਾ ਵਿਸ਼ੇਸ਼ ਜ਼ਿਕਰ ਕੀਤਾ। ਸੁਸਾਇਟੀ ਵਲੋਂ ਮੁੱਖ ਸਪਾਂਸਰਾਂ ਤੋਂ ਇਲਾਵਾ ਇਸ ਮੌਕੇ ਹਾਜ਼ਰ ਪੱਤਰਕਾਰ ਸੰਤੋਖ ਸਿੰਘ ਮੰਡੇਰ, ਅੰਗਰੇਜ ਸਿੰਘ ਬਰਾੜ, ਮਹੇਸ਼ਇੰਦਰ ਸਿੰਘ ਮਾਂਗਟ ਤੇ ਹੋਰਾਂ ਦਾ ਸਨਮਾਨ ਕੀਤਾ ਗਿਆ। ਸੁਸਾਇਟੀ ਵਲੋਂ ਟੂਰਨਾਮੈਂਟ ਦੌਰਾਨ ਸਰੀ ਸਿਟੀ ਕੌਂਸਲ, ਪੁਲਿਸ ਵਿਭਾਗ, ਸਰੀ ਬਾਈਲਾਅਜ ਅਤੇ ਹਿਲਟਨ ਸੀਕਿਊਰਿਟੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ।

Leave a Reply

Your email address will not be published. Required fields are marked *