Headlines

ਪਿੰਡ ਲਲਤੋਂ ਕਲਾਂ ਤੇ ਲਲਤੋਂ ਖੁਰਦ ਵਾਸੀਆਂ ਦਾ ਸਾਲਾਨਾ ਇਕੱਠ 6 ਅਕਤੂਬਰ ਨੂੰ

ਸਰੀ ( ਦੇ ਪ੍ਰ ਬਿ)- ਜਿਲਾ ਲੁਧਿਆਣਾ ਦੇ ਪਿੰਡ ਲਲਤੋਂ ਕਲਾਂ ਤੇ ਲਲਤੋਂ ਖੁਰਦ ਦੇ ਵਾਸੀਆਂ ਦਾ ਸਾਲਾਨਾ ਇਕੱਠ 6 ਅਕਤੂਬਰ 2024 ਨੂੰ ਗੁਰਦੁਆਰਾ ਖਾਲਸਾ ਦੀਵਾਨ ਸੁਸਾਇਟੀ ਯੌਰਕ ਸੈਂਟਰ ਸਰੀ ਵਿਖੇ ਰੱਖਿਆ ਗਿਆ ਹੈ। ਇਸ ਸਬੰਧੀ ਦਵਿੰਦਰ ਗਰੇਵਾਲ ਵਲੋਂ ਭੇਜੀ ਗਈ ਜਾਣਕਾਰੀ ਮੁਤਾਬਿਕ ਸਾਲਾਨਾ ਇਕੱਠ ਦੇ ਸਬੰਧ ਵਿਚ ਗੁਰਦੁਆਰਾ ਸਾਹਿਬ 103, 7938-128 ਸਟਰੀਟ ਯੌਰਕ ਸੈਂਟਰ ਸਰੀ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦਾ ਪ੍ਰਕਾਸ਼ 4 ਅਕਤੂਬਰ ਦਿਨ ਸ਼ੁਕਰਵਾਰ ਨੂੰ ਸਵੇਰੇ 9 ਵਜੇ ਕੀਤਾ ਜਾਵੇਗਾ ਜਿਸਦੇ ਭੋਗ 6 ਅਕਤੂਬਰ ਦਿਨ ਐਤਵਾਰ ਨੂੰ ਸਵੇਰੇ 10 ਵਜੇ ਪਾਏ ਜਾਣਗੇ। ਤਿੰਨੇ ਦਿਨ ਲੰਗਰਾਂ ਦੀ ਸੇਵਾ ਸਮੂਹ ਪਿੰਡ ਨਿਵਾਸੀਆਂ ਵਲੋਂ ਕੀਤੀ ਜਾਵੇਗੀ। ਦੋਵਾਂ ਪਿੰਡਾਂ ਦੀਆਂ ਧੀਆਂ ਭੈਣਾਂ ਅਤੇ ਸਮੂਹ ਨਿਵਾਸੀਆਂ ਨੂੰ ਪਰਿਵਾਰਾਂ ਸਮੇਤ ਤਿੰਨੇ ਦਿਨ ਪਹੁੰਚਣ ਦੀ ਅਪੀਲ ਕੀਤੀ ਗਈ ਹੈ। ਹੋਰ ਜਾਣਕਾਰੀ ਲਈ ਅਜੈਬ ਸਿੰਘ ਗਰੇਵਾਲ ਨਾਲ ਫੋਨ ਨੰਬਰ 604-582-0268, ਨਰਦੀਪ ਸਿੰਘ ਗਰੇਵਾਲ 778-680-3453 ਜਾਂ ਸਿਕੰਦਰ ਸਿੰਘ ਨਾਲ ਫੋਨ ਨੰਬਰ 778-682-1513 ਤੇ ਸੰਪਰਕ ਕੀਤਾ ਜਾ ਸਕਦਾ ਹੈ।

Leave a Reply

Your email address will not be published. Required fields are marked *