Headlines

ਪੰਜਾਬ ਭਵਨ ਸਰੀ ਕੈਨੇਡਾ ਵਲੋਂ ਦੋ ਰੋਜ਼ਾ ਅੰਤਰਰਾਸ਼ਟਰੀ ਕਾਨਫਰੰਸ ਸਬੰਧੀ ਜ਼ੋਰਦਾਰ ਤਿਆਰੀਆਂ

16 ਅਤੇ 17 ਨਵੰਬਰ ਨੂੰ ਹੋਣ ਵਾਲੀ ਵਿਸ਼ਵ ਪੱਧਰੀ ਕਾਨਫਰੰਸ ਇਤਹਾਸਿਕ ਹੋਵੇਗੀ -ਸੁੱਖੀ ਬਾਠ
ਸਰੀ, 20 ਸਤੰਬਰ  (ਸਤੀਸ਼ ਜੌੜਾ) -ਪੰਜਾਬ ਭਵਨ ਸਰੀ ਕੈਨੇਡਾ ਵੱਲੋਂ ਜਿਲ੍ਹਾ ਸੰਗਰੂਰ ਦੇ ਮਸਤੂਆਣਾ ਸਾਹਿਬ ਵਿਖੇ ਸੁੱਖੀ ਬਾਠ ਦੀ ਅਗਵਾਈ ਹੇਠ ਸਵਰਗੀ ਸ. ਅਰਜਨ ਸਿੰਘ ਬਾਠ ਯਾਦਗਾਰੀ ਕਰਵਾਈ ਜਾ ਰਹੀ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਸਾਹਿਤਕ ਕਾਨਫਰੰਸ ਸਬੰਧੀ ਤਿਆਰੀਆਂ ਸ਼ੁਰੂ ਹੋ ਚੁੱਕੀਆਂ ਹਨ ਜਿਸ ਤਹਿਤ  ਅਧਿਆਪਕਾ ਵਲੋਂ ਬੱਚਿਆਂ ਨੂੰ ਗਾਈਲਾਈਨਜ਼ ਤਹਿਤ ਸਮਾਂ ਸਾਰਨੀ ਅਤੇ ਸ਼ਰਤਾਂ  ਲਾਗੂ ਕਰਵਾਉਣ ਸਬੰਧੀ ਜਾਣਕਾਰੀ ਦਿੱਤੀ ਜਾ ਰਹੀ ਹੈ ਅਤੇ ਕਾਨਫਰੰਸ ਸਬੰਧੀ ਵੱਖ ਵੱਖ ਸਕੂਲਾਂ ਵਿੱਚ ਪੋਸਟਰ ਰਿਲੀਜ਼ ਕੀਤੇ ਜਾ ਰਹੇ ਹਨ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪ੍ਰੋਜੈਕਟ ਦੇ ਇੰਚਾਰਜ ਸ.ਉਂਕਾਰ ਸਿੰਘ ਤੇਜੇ ਨੇ ਦੱਸਿਆ ਕਿ
ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਜੀ ਦੀ ਅਗਵਾਈ ਹੇਠ ਕਾਰਵਾਈ ਜਾ ਰਹੀ ਅੰਤਰਰਾਸ਼ਟਰੀ ਕਾਨਫਰੰਸ ਸਬੰਧੀ ਬੀਤੇ ਦਿਨੀਂ
* ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਜਿਲ੍ਹਾ ਸੰਗਰੂਰ ਦੇ ਪ੍ਰਿੰਸੀਪਲ ਸ਼੍ਰੀ ਮੁਨੀਸ਼ ਵਰਮਾਂ ਤੇ ਸਮੂਹ ਸਟਾਫ ਵੱਲੋਂ ਵਿਦਿਆਰਥੀਆਂ ਨੂੰ ਕਾਨਫਰੰਸ ਸਬੰਧੀ ਜਾਣਕਾਰੀ ਦਿੰਦਿਆਂ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ।
ਇਸੇ ਤਰ੍ਹਾਂ
* ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਧਨੋਏ ਕਲਾਂ ਅਟਾਰੀ ਅੰਮ੍ਰਿਤਸਰ ਵਿਖੇ ਨਵੀਆਂ ਕਲਮਾਂ ਨਵੀਂ ਉਡਾਣ ਪ੍ਰੋਜੈਕਟ ਨਾਲ ਜੋੜਨ ਲਈ ਬੱਚਿਆਂ ਨੂੰ ਸਕੂਲ ਇੰਚਾਰਜ ਮੈਡਮ ਅਮਨਦੀਪ ਕੌਰ ਦੀ ਅਗਵਾਈ ਹੇਠ ਪ੍ਰੇਰਿਤ ਕੀਤਾ ਗਿਆ।
* ਅਧਿਆਪਕ ਡਾਇਟ ਸ਼੍ਰੀ ਫਤਿਹਗੜ੍ਹ ਸਾਹਿਬ ਵਿਖੇ ਮੁੱਖ ਸੰਪਾਦਕ ਕੁਲਦੀਪ ਸਿੰਘ ਦੀਪ ਦੀ ਅਗਵਾਈ ਹੇਠ ਜਾਰੀ  ਗਾਈਲਾਈਨਜ਼ ਸਬੰਧੀ  ਵਿਚਾਰ ਚਰਚਾ ਕੀਤੀ ਗਈ।
* ਸਰਕਾਰੀ ਪ੍ਰਾਇਮਰੀ ਸਕੂਲ ਆਲਮਪੁਰ ਦੇ ਹੈੱਡ ਸ਼੍ਰੀਮਤੀ ਗੀਤਾ ਜਿੰਦਲ ਦੀ ਅਗਵਾਈ ਹੇਠ ਅਵਤਾਰ ਸਿੰਘ ਚੋਟੀਆ ਨੇ ਸਮੂਹ ਸਟਾਫ ਅਤੇ ਬੱਚਿਆਂ ਨੂੰ ਕਾਨਫਰੰਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਨੂੰ ਪ੍ਰੇਰਿਤ ਕੀਤਾ ਗਿਆ।
* ਸਰਕਾਰੀ ਐਲੀਮੈਂਟਰੀ ਸਮਾਰਟ ਸਕੂਲ ਅਹਿਮਦਪੁਰ ‘ਚ ਗਾਈਡ ਅਧਿਆਪਕ ਮਨਦੀਪ ਹੈਪੀ ਜੋਸ਼ਨ ਵਲੋਂ ਬੱਚਿਆਂ ਨੂੰ ਕਾਨਫਰੰਸ ਸਬੰਧੀ ਭਰਪੂਰ ਜਾਣਕਾਰੀ ਮੁੱਹਈਆ ਕਾਰਵਾਈ ਗਈ।

Leave a Reply

Your email address will not be published. Required fields are marked *