Headlines

ਦਰੱਖ਼ਤ ਤੇ ਬੂਟੇ ਸਾਨੂੰ ਆਕਸੀਜ਼ਨ , ਫਲ, ਫੁੱਲ , ਛਾਵਾਂ ਤੇ ਠੰਡੀਆਂ ਹਵਾਵਾਂ ਪ੍ਰਦਾਨ ਕਰਦੇ ਹਨ – ਸੁੱਖੀ ਬਾਠ 

ਸਰੀ, 20 ਸਤੰਬਰ (ਸਤੀਸ਼ ਜੌੜਾ) -ਵਾਤਾਵਰਣ ਦੀ ਸੰਭਾਲ ਸੰਭਾਲ ਲਈ ਸਾਨੂੰ ਛੋਟੇ ਛੋਟੇ ਉਪਰਾਲੇ ਕਰਨ ਦੀ ਲੋੜ ਹੈ ਕਿਉਕਿ ਜੇਕਰ ਦਰਖਤਾਂ ਦੀ ਕਟਾਈ ਦੀ ਰਫਤਾਰ ਇਸੇ ਤਰ੍ਹਾਂ ਜਾਰੀ ਰਹੀ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਬਹੁਤ ਵੱਡੀਆਂ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਵੇਗਾ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ਼੍ਰੀ ਸੁੱਖੀ ਬਾਠ ਨੇ ਆਪਣੀ ਪੰਜਾਬ ਫੇਰੀ ਦੌਰਾਨ ਤਰਨਤਾਰਨ ਟੀਮ ਵੱਲੋਂ ਉਨ੍ਹਾਂ ਦਿੱਤੇ ਗਏ  ਪੌਦੇ ਲਈ ਧੰਨਵਾਦ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਪੌਦੇ ਸਾਨੂੰ ਜਿੱਥੇ ਔਕਸੀਜਨ ਪ੍ਰਦਾਨ ਕਰਦੇ ਹਨ ਉੱਥੇ ਸਾਨੂੰ ਫਲ, ਫੁੱਲ , ਸਬਜ਼ੀਆਂ , ਠੰਡੀਆਂ ਛਾਵਾਂ ਅਤੇ ਹਵਾਵਾਂ ਦਾ ਅਨੰਦ ਦਿੰਦੇ ਹਨ।
ਸੁੱਖੀ ਬਾਠ ਨੇ ਕਿਹਾ ਕਿ ਮਨੁੱਖ ਦੀ ਜਿੰਦਗੀ ਕੁੱਦਰਤ ਨਾਲ ਸਾਂਝ ਪਾ ਕੇ ਚੱਲਦੀ ਹੈ ਜੇਕਰ ਅਸੀਂ ਕੁਦਰਤ ਵਲੋਂ ਬਖਸ਼ੇ ਪੌਦਿਆਂ ਨੂੰ ਅਣਗੌਲਿਆ ਕਰਦੇ ਹਾਂ ਤਾਂ ਮਨੁੱਖ ਨੂੰ ਵੱਡਾ ਨੁਕਸਾਨ ਝੱਲਣਾ ਪੈ ਸਕਦਾ ਹੈ।
ਸੁੱਖੀ ਬਾਠ ਨੇ ਕਿਹਾ ਕਿ ਆਓ ਕੁਦਰਤ ਨਾਲ ਸਾਂਝ ਪਾਉਣ ਲਈ ਦਰਖਤਾਂ , ਫੁੱਲਾਂ ਅਤੇ ਪੰਛੀਆਂ ਨਾਲ ਗੱਲਾਂ ਕਰੀਏ, ਬਾਤਾਂ ਪਾਈਏ ਇਹ ਤੁਹਾਡੀਆਂ ਗੱਲਾਂ ਦਾ ਜਵਾਬ ਜਰੂਰ ਦੇਣਗੇ। ਕੁਦਰਤ ਨਾਲ ਖਿਲਵਾੜ ਕਰਨ ਵਾਲੇ ਹਮੇਸ਼ਾ ਉਜੜਦੇ ਹੀ ਦੇਖੇ ਗਏ ਹਨ।
ਸੁੱਖੀ ਨੇ ਕਿਹਾ ਕਿ ਪਸ਼ੂ , ਪੰਛੀ ਅਤੇ ਕੁਦਰਤ ਵੱਲੋਂ ਬਖਸ਼ੀ ਕਾਇਆਨਾਤ ਸਾਡੀ ਜਿੰਦਗੀ ਦਾ ਅਹਿਮ ਹਿੱਸਾ ਹਨ ਜਿਸਦਾ ਮਨੁੱਖ ਦੀ ਜਿੰਦਗੀ ਨਾਲ ਅਹਿਮ ਯੋਗਦਾਨ ਹੈ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਦੇ ਜਨਮ ਦਿਨ ਮੌਕੇ ਇੱਕ ਪੌਦਾ ਜਰੂਰ ਲਗਾਉਣਾ ਚਾਹੀਦਾ ਹੈ ਜਿਸ ਨਾਲ ਸਾਨੂੰ ਭਵਿਖ ਵਿੱਚ ਬਹੁਤ ਫਾਇਦੇ ਦੇਣਗੇ।

Leave a Reply

Your email address will not be published. Required fields are marked *