Headlines

ਪੰਜਾਬੀ ਸਾਹਿਤ ਸਭਾ ਵਿਕਟੋਰੀਆ ਵਲੋਂ ਬਲਦੇਵ ਰਾਹੀ ਦਾ ਵਿਸ਼ੇਸ਼ ਸਨਮਾਨ

ਵਿਕਟੋਰੀਆ ( ਵਿਰਕ)-ਪੰਜਾਬੀ ਸਾਹਿਤ ਸਭਾ ਵਿਕਟੋਰੀਆ ਦੇ ਮਹੀਨਾਵਾਰ ਕਵੀ ਦਰਬਾਰ ਵਿੱਚ ਇਸ ਵਾਰ ਬਲਦੇਵ ਰਾਹੀ  ਹੋਰਾਂ ਨੇ ਉਚੇਚੇ ਤੌਰ ਤੇ ਸ਼ਿਰਕਤ ਕੀਤੀ। ਰਾਹੀ ਸਾਹਿਬ ਜਲੰਧਰ ਦੂਰਦਰਸ਼ਨ ਨਾਲ ਲੰਮਾ ਸਮਾਂ ਜੁੜੇ ਰਹੇ ਹਨ। ਉਹ ਇੱਕ ਚੰਗੇ ਬੁਲਾਰੇ, ਗੀਤਕਾਰ ਅਤੇ ਐਂਕਰ ਦੇ ਤੌਰ ਤੇ ਜਾਣੇ ਜਾਂਦੇ ਹਨ। ਰਾਹੀ ਸਾਹਿਬ ਲੰਮਾ ਸਮਾਂ ਕੁਲਦੀਪ ਮਾਣਕ ਸਾਹਿਬ ਅਤੇ ਹੋਰ ਅਦਾਕਾਰਾਂ ਨਾਲ ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਉਂਦੇ ਰਹੇ ਹਨ। ਪੰਜਾਬੀ ਸਾਹਿਤ ਸਭਾ ਵਿਕਟੋਰੀਆ ਦੇ ਮੈਂਬਰ ਉਹਨਾਂ ਦਾ ਫੁਲਾਂ ਦੇ ਗੁਲਦਸਤਾਂ ਅਤੇ ਫੁਲਕਾਰੀ ਨਾਲ ਸਨਮਾਣ ਕਰਕੇ ਖੁਸ਼ੀ ਮਹਿਸੂਸ ਕਰ ਰਹੇ ਹਨ। ਇਸ ਵਾਰ ਕਵੀ ਦਰਬਾਰ ਵਿੱਚ ਕਵਿਤਾਵਾਂ, ਗਜ਼ਲ, ਗੀਤ ਅਤੇ ਵਿਚਾਰ ਸਾਂਝੇ ਕਰਨ ਵਾਲੇ ਸਤਿਕਾਰਯੋਗ ਵੀਰਾਂ ਭੈਣਾਂ ਵਿੱਚ ਡਾਕਟਰ ਮੇਜਰ ਸਿੰਘ ਤਤਲਾ, ਜਗੀਰ ਵਿਰਕ, ਕਰਤਾਰ ਸਿੱਧੂ, ਕਰਨਲ ਜਗਦੀਸ਼ ਬੈਂਸ, ਰਜਿੰਦਰ ਗਿੱਲ, ਪਰਮਿੰਦਰ ਕੌਰ ਵਿਰਕ, ਬਲਦੇਵ ਕੌਰ ਸ਼ੇਖੋ, ਰਤਨ ਕੌਰ ਹੀਰਾ, ਅਮ੍ਰਿਤ ਲਾਲ ਵਧਾਨ, ਅਮਰਪਾਲ ਸਿੰਘ ਢਿੱਲੋ, ਅਮਰਜੀਤ ਕੌਰ ਢਿੱਲੋ, ਅਮਰਜੀਤ ਕੌਰ ਧਾਲੀਵਾਲ, ਰੁਬੀਨਾ ਵਿਰਕ, ਵਿਨੋਦ ਭਾਰਦਵਾਜ ਅਤੇ ਅਨਿਲ ਕਪੂਰ ਹਾਜਿਰ ਸਨ।
ਪੰਜਾਬੀ ਸਾਹਿਤ ਸਭਾ ਵਿਕਟੋਰੀਆ ਦਾ ਇਕੱਠ ਹਰੇਕ ਮਹੀਨੇ ਦੇ ਦੂਸਰੇ ਐਤਵਾਰ ਪਰਕ ਸੈਂਟਰ ਵਿੱਚ ਸ਼ਾਮ ਨੂੰ 4-6 ਦਰਮਿਆਨ ਹੁੰਦਾ ਹੈ।

Leave a Reply

Your email address will not be published. Required fields are marked *