ਸਰੀ ( ਦੇ ਪ੍ਰ ਬਿ)- ਵੈਨਕੂਵਰ ਨਿਵਾਸੀ ਸ ਜਗਜੀਤ ਸਿੰਘ ਭਾਰਜ ਨੂੰ ਉਦੋ ਗਹਿਰਾ ਸਦਮਾ ਪੁੱਜਾ ਜਦੋਂ ਉਹਨਾਂ ਦੇ ਸਤਿਕਾਰਯੋਗ ਪਿਤਾ ਸ ਚੰਨਣ ਸਿੰਘ ਭਾਰਜ ਸਦੀਵੀ ਵਿਛੋੜਾ ਦੇ ਗਏ। ਉਹ ਲਗਪਗ 83 ਸਾਲ ਦੇ ਸਨ। ਸਵਰਗੀ ਚੰਨਣ ਸਿੰਘ ਭਾਰਜ ਦੀ ਮ੍ਰਿਤਕ ਦੇਹ ਦਾ ਅੰਤਿਮ ਸੰਸਕਾਰ ਮਿਤੀ 22 ਸਤੰਬਰ ਦਿਨ ਐਤਵਾਰ ਨੂੰ ਦੁਪਹਿਰ 12.30 ਵਜੇ ਰਿਵਰਸਾਈਡ ਫਿਊਨਰਲ ਹੋਮ ਡੈਲਟਾ ਵਿਖੇ ਕੀਤਾ ਜਾਵੇਗਾ। ਉਪਰੰਤ ਭੋਗ ਤੇ ਅੰਤਿਮ ਅਰਦਾਸ ਗੁਰਦੁਆਰਾ ਸਾਹਿਬ ਬਰੁਕਸਾਈਡ 8365-140 ਸਟਰੀਟ ਸਰੀ ਵਿਖੇ ਬਾਦ ਦੁਪਹਿਰ 2.30 ਵਜੇ ਹੋਵੇਗੀ। ਪਰਿਵਾਰ ਨਾਲ ਹਮਦਰਦੀ ਲਈ ਉਹਨਾਂ ਦੇ ਸਪੁੱਤਰ ਜਗਜੀਤ ਸਿੰਘ ਨਾਲ ਫੋਨ ਨੰਬਰ 604-771-6321 ਜਾਂ ਉਹਨਾਂ ਦੇ ਦਾਮਾਦ ਉਂਕਾਰ ਸਿੰਘ ਨਾਲ ਫੋਨ ਨੰਬਰ 604-780-7206 ਉਪਰ ਸੰਪਰਕ ਕੀਤਾ ਜਾ ਸਕਦਾ ਹੈ।