ਕੈਲਗਰੀ ( ਦਲਵੀਰ ਜੱਲੋਵਾਲੀਆ)- ਯੂਨਾਈਟਡ ਫ਼ੀਲਡ ਹਾਕੀ ਕਲੱਬ ਕੈਲਗਰੀ ਨਾਲ ਸਬੰਧਿਤ ਤਿੰਨ ਹਾਕੀ ਖਿਡਾਰੀਆਂ ਹਰਕ ਪਲਾਹਾ, ਅਨਮੋਲ ਝੱਲੀ ਅਤੇ ਸ਼ਾਨ ਬਰਾੜ ਨੂੰ ਕੈਨੇਡਾ ਦੀ ਅੰਡਰ-17 ਟੀਮ ਵਿੱਚ ਚੁਣਿਆ ਗਿਆ ਹੈ। ਉਹ ਮਲੇਸ਼ੀਆ ਵਿੱਚ 29 ਅਕਤੂਬਰ ਤੋਂ 10 ਨਵੰਬਰ ਤੱਕ ਹੋਣ ਵਾਲੇ ਕੌਮਾਂਤਰੀ ਟੂਰਨਾਮੈਂਟ ਵਿਚ ਭਾਗ ਲੈਣਗੇ।
ਯੂਨਾਈਟਡ ਫੀਲਡ ਹਾਕੀ ਕਲੱਬ ਕੈਲਗਰੀ ਨੇ ਇਹਨਾਂ ਤਿੰਨ ਖਿਡਾਰੀਆਂ ਦੀ ਕੌਮੀ ਟੀਮ ਵਿਚ ਚੋਣ ਤੇ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਹੈ ਕਿ ਇਹ ਸਿਰਫ਼ ਸਾਡੀਆਂ ਸਖਤ ਮਿਹਨਤ ਦਾ ਸਿਰਜਿਆ ਹੋਇਆ ਸਪਨਾ ਨਹੀਂ, ਸਗੋਂ ਕੋਚ ਮਨਦੀਪ ਝੱਲੀ ਅਤੇ ਸੁਰਿੰਦਰ ਸਿੰਘ ਦੀ 10 ਸਾਲ ਤੋਂ ਸਮਰਪਣ ਭਾਵਨਾ ਨਾਲ ਬੱਚਿਆਂ ਨੂੰ ਦਿੱਤੀ ਜਾ ਰਹੀ ਸਿਖਲਾਈ ਦਾ ਨਤੀਜਾ ਹੈ।
ਜ਼ਿਕਰਯੋਗ ਹੈ ਕਿ ਕਲੱਬ ਦੇ 7 ਸ ਖਿਡਾਰੀ ਇਸੇ ਸਾਲ ਕੈਨੇਡਾ ਦੀ ਅੰਡਰ-16 ਨੈਸ਼ਨਲ ਚੈਂਪੀਅਨਸ਼ਿਪ ਵਿੱਚ ਅਲਬਰਟਾ ਦੀ ਨੁਮਾਇੰਦਗੀ ਕਰ ਚੁੱਕੇ ਹਨ।
ਯੂਨਾਈਟਡ ਫ਼ੀਲਡ ਹਾਕੀ ਕਲੱਬ ਕੈਲਗਰੀ ਦੀ ਇੱਕ ਗੈਰ-ਮੁਨਾਫਾ ਸੰਸਥਾ ਹੈ ਜੋ ਬੱਚਿਆਂ ਨੂੰ ਕੌਮੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਹਾਕੀ ਸਿਤਾਰੇ ਬਣਾਉਣ ਵਿੱਚ ਦਿਨ-ਰਾਤ ਇੱਕ ਕਰ ਰਹੀ ਹੈ। ਇਹ ਸਫਲਤਾ ਸਿਰਫ਼ ਸਾਡੇ ਖਿਡਾਰੀਆਂ ਦੀ ਹੀ ਨਹੀਂ, ਸਗੋਂ ਸਾਡੇ ਮਾਪਿਆਂ, ਮੈਂਬਰਾਂ, ਅਤੇ ਸਪਾਂਸਰਾਂ ਦੀ ਵੀ ਹੈ।
ਅਗਰ ਤੁਸੀਂ ਵੀ ਆਪਣੇ ਬੱਚਿਆਂ ਨੂੰ ਹਾਕੀ ਨਾਲ ਜੋੜਨ ਲਈ ਤਿਆਰ ਹੋ ? ਤਾਂ ਅੱਜ ਹੀ ਸਾਡੇ ਨਾਲ ਸੰਪਰਕ ਕਰੋ ।
ਫੋਨ ਨੰਬਰ 403-973-1012