Headlines

ਪੰਜਾਬ ਭਵਨ ਸਰੀ ਦੇ ”ਨਵੀਆਂ ਕਲਮਾਂ ਨਵੀਂ ਉਡਾਣ” ਪ੍ਰੋਜੈਕਟ ਦਾ ਇੱਕ ਸਾਲ ਦਾ ਸਫ਼ਰ 

-ਸਤੀਸ਼ ਜੌੜਾ ਦੀ ਖਾਸ ਰਿਪੋਰਟ –
ਸਰੀ- ਪੰਜਾਬ ਭਵਨ ਸਰੀ ਕੈਨੇਡਾ ਦੇ ਸੰਸਥਾਪਕ ਸ੍ਰੀ ਸੁੱਖੀ ਬਾਠ ਵਲੋਂ  ਸ਼ੁਰੂ ਕੀਤਾ ਪ੍ਰੋਜੈਕਟ ਨਵੀਆਂ ਕਲਮਾਂ ਨਵੀਂ ਉਡਾਣ ਜੋ ਕਿ ਅੱਜ ਤੋਂ ਪੂਰਾ ਇੱਕ ਸਾਲ ਪਹਿਲਾਂ ਬੱਚਿਆਂ ਦੀਆਂ ਲਿਖਤਾਂ ਦੀ ਇੱਕ ਕਿਤਾਬ ਤੋਂ ਸ਼ੁਰੂ ਹੋਇਆ ਤੇ ਅੱਜ 35 ਕਿਤਾਬਾਂ ਪੰਜਾਬ ,ਰਾਜਸਥਾਨ ਅਤੇ 5 ਕਿਤਾਬਾਂ ਪਾਕਿਸਤਾਨ ਵਿੱਚ ਛਪ ਕੇ ਲੋਕ ਅਰਪਣ ਹੋ ਚੁੱਕੀਆਂ ਹਨ ਅਤੇ ਤਕਰੀਬਨ 15 ਹੋਰ ਕਿਤਾਬਾਂ ਛਪਾਈ ਅਧੀਨ ਹਨ। ਇਸ ਪ੍ਰੋਜੈਕਟ ਦੇ ਇੰਚਾਰਜ ਉਂਕਾਰ ਸਿੰਘ ਤੇਜੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਪਹਿਲੀ ਕਿਤਾਬ 20 ਸਤੰਬਰ 2023 ਨੂੰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਆਲੋਵਾਲ ਜ਼ਿਲ੍ਹਾ ਪਟਿਆਲਾ ਵਿਖੇ ਬਾਠ ਸਾਬ ਦੀ ਹਾਜ਼ਰੀ ਵਿੱਚ ਲੋਕ ਅਰਪਣ ਕੀਤੀ ਗਈ ਜਿਸ ਵਿੱਚ 10 ਜ਼ਿਲਿਆਂ ਦੇ 29 ਸਕੂਲ ਅਤੇ 87 ਰਚਨਾਵਾਂ ਸ਼ਾਮਿਲ ਸਨ। ਇਥੋਂ ਹੀ ਪ੍ਰੋਜੈਕਟ ਦਾ ਮੁੱਢ ਬੰਨ੍ਹਿਆ ਗਿਆ ਤੇ ਬਾਠ ਸਾਬ ਵੱਲੋਂ ਸਾਰੇ ਜ਼ਿਲਿਆਂ ਵਿੱਚ ਲੱਗਭਗ 100 ਭਾਗਾਂ ਵਿੱਚ ਇਹ ਕਿਤਾਬ ਛਾਪਣ ਦਾ ਐਲਾਨ ਕੀਤਾ ਗਿਆ। ਪਹਿਲੇ ਸਮਾਗਮ ਤੇ ਪਹੁੰਚੇ ਮੈਡਮ ਅੰਜਨਾ ਮੈਨਨ ਜੀ ਬਰਨਾਲਾ ਵੱਲੋਂ ਦੂਜੀ ਕਿਤਾਬ ਦੀ ਜਿੰਮੇਵਾਰੀ ਲਈ ਗਈ ਤੇ 14 ਦਸੰਬਰ 2023 ਨੂੰ 41 ਸਕੂਲਾਂ ਦੇ 90 ਵਿਦਿਆਰਥੀਆਂ ਦੀ ਕਿਤਾਬ ਤਰਕਸ਼ੀਲ ਭਵਨ ਬਰਨਾਲਾ ਵਿਖੇ ਲੋਕ ਅਰਪਣ ਕੀਤੀ। ਜ਼ਿਲ੍ਹਾ ਬਠਿੰਡਾ ਤੋਂ ਗੁਰਵਿੰਦਰ ਸਿੰਘ ਕਾਂਗੜ ਜੀ ਦੀ ਸੰਪਾਦਨਾ ਹੇਠ 31 ਸਕੂਲਾਂ ਦੇ 89 ਵਿਦਿਆਰਥੀਆਂ ਦੀ ਕਿਤਾਬ ਸ. ਪ. ਸਕੂਲ ਆਦਮਪੁਰਾ ਜ਼ਿਲ੍ਹਾ ਬਠਿੰਡਾ ਵਿਖੇ 15 ਦਸੰਬਰ 2023 ਨੂੰ ਲੋਕ ਅਰਪਣ ਕੀਤੀ। ਸਫ਼ਰ ਚਲਦਾ ਗਿਆ l ਅੱਗੇ ਨਵੀਆਂ ਟੀਮਾਂ ਬਣੀਆਂ ਤੇ 28 ਫਰਵਰੀ 2024 ਨੂੰ  ਚੌਥੀ ਕਿਤਾਬ ਜ਼ਿਲ੍ਹਾ ਮੋਗਾ ਤੋਂ ਬਲਜੀਤ ਸਿੰਘ ਸੇਖਾਂ ਜੀ ਦੀ ਸੰਪਾਦਨਾ ਹੇਠ 35 ਸਕੂਲਾਂ ਦੇ 79 ਵਿਦਿਆਰਥੀਆਂ ਦੀਆਂ ਲਿਖਤਾਂ ਦੀ ਕਿਤਾਬ ਆਰ ਕੇ ਐੱਸ ਸੀ. ਸੈ. ਸਕੂਲ ਮੋਗਾ ਵਿਖੇ ਲੋਕ ਅਰਪਣ ਕੀਤੀ ਗਈ। 1 ਮਾਰਚ 2024 ਨੂੰ ਪੰਜਵੀਂ ਕਿਤਾਬ ਜ਼ਿਲ੍ਹਾ ਮਾਲੇਰਕੋਟਲਾ ਤੋਂ ਮਾਸਟਰ ਲਖਵਿੰਦਰ ਸਿੰਘ ਜੀ ਦੀ ਸੰਪਾਦਨਾ ਹੇਠ 37 ਸਕੂਲਾਂ ਦੇ 87 ਵਿਦਿਆਰਥੀਆਂ ਦੀਆਂ ਲਿਖਤਾਂ ਦੀ ਕਿਤਾਬ ਸ. ਪ. ਸਕੂਲ ਇਬਰਾਹੀਮਪੁਰਾ ਵਿਖੇ ਲੋਕ ਅਰਪਣ ਕੀਤੀ ਗਈ। ਛੇਵਾਂ ਭਾਗ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਮੈਡਮ ਗੁਰਜੀਤ ਕੌਰ ਅਜਨਾਲਾ ਜੀ ਦੀ ਸੰਪਾਦਨਾ ਹੇਠ 35 ਸਕੂਲਾਂ ਦੇ 83 ਵਿਦਿਆਰਥੀਆਂ ਦੀ ਲਿਖੀ ਕਿਤਾਬ 25 ਫਰਵਰੀ 2024 ਨੂੰ ਖਾਲਸਾ ਕਾਲਜ ਕੁੜੀਆਂ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੋਕ ਅਰਪਣ ਹੋਈ। ਸੱਤਵਾਂ ਭਾਗ ਜ਼ਿਲੇ ਸੰਗਰੂਰ ਦੀ ਵਾਰੀ ਆਈ l ਸ. ਅਵਤਾਰ ਸਿੰਘ ਜੀ ਦੀ ਸੰਪਾਦਨਾ ਹੇਠ ਇਥੋਂ ਦੇ 35 ਸਕੂਲਾਂ ਦੇ 87 ਵਿਦਿਆਰਥੀਆਂ ਦੀਆਂ ਰਚਨਾਵਾਂ ਦੀ ਕਿਤਾਬ 23 ਫਰਵਰੀ 2024 ਨੂੰ ਅਕਾਲ ਕਾਲਜ ਮਸਤੂਆਣਾ ਸਾਹਿਬ ਵਿਖੇ ਲੋਕ ਅਰਪਣ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਭਾਗ ਅੱਠ ਜ਼ਿਲ੍ਹਾ ਗੁਰਦਾਸਪੁਰ ਤੋਂ ਡਾ. ਸਤਿੰਦਰ ਕੌਰ ਕਾਹਲੋਂ ਜੀ ਦੀ ਸੰਪਾਦਨਾ ਹੇਠ 33 ਸਕੂਲਾਂ ਦੇ 87 ਵਿਦਿਆਰਥੀਆਂ ਦੀਆਂ ਰਚਨਾਵਾਂ ਇਕੱਤਰ ਕਰਕੇ ਮਿਤੀ 13 ਜੂਨ 2024 ਨੂੰ ਐੱਸ ਐੱਲ ਬਾਵਾ ਡੀ ਏ ਵੀ ਕਾਲਜ ਬਟਾਲਾ ਵਿਖੇ ਲੋਕ ਅਰਪਣ ਕੀਤੀ ਗਈ। ਸਫ਼ਰ ਚਲਦਾ ਰਿਹਾ, ਕਾਫਲਾ ਵਧਦਾ ਰਿਹਾ l ਭਾਗ ਨੌਂ ਜ਼ਿਲ੍ਹਾ ਮੋਹਾਲੀ ਤੋਂ ਡਾ. ਸੁਰਿੰਦਰ ਕੁਮਾਰ ਜ਼ਿੰਦਲ ਜੀ ਵੱਲੋਂ ਸੰਪਾਦਿਤ ਕੀਤਾ ਗਿਆ, ਜਿਸ ਵਿੱਚ 35 ਸਕੂਲਾਂ ਦੇ 86 ਵਿਦਿਆਰਥੀਆਂ ਦੀ ਕਿਤਾਬ ਸਵਾਮੀ ਵਿਵੇਕਾਨੰਦ ਕਾਲਜ ਬਨੂੜ ਵਿਖੇ ਮਿਤੀ 20 ਅਗਸਤ 2024 ਨੂੰ ਲੋਕ ਅਰਪਣ ਕੀਤਾ ਗਿਆ। ਇਸ ਤੋਂ ਬਾਅਦ ਭਾਗ ਦਸ ਮੈਡਮ ਪਰਮਜੀਤ ਕੌਰ ਸਰਾਂ ਜੀ ਵੱਲੋਂ ਸੰਪਾਦਿਤ ਕਰਨ ਦੀ ਸੇਵਾ ਨਿਭਾਈ ਗਈ l ਇਸ ਕਿਤਾਬ ਵਿੱਚ ਲੱਗਭਗ 25 ਸਕੂਲਾਂ ਦੇ 70 ਵਿਦਿਆਰਥੀ ਸ਼ਾਮਿਲ ਸਨ। ਇਹ ਕਿਤਾਬ ਮਿਤੀ 29 ਅਗਸਤ 2024 ਸ. ਸ. ਸ. ਸ. ਲੜਕੀਆਂ ਕੋਟਕਪੂਰਾ ਵਿਖੇ ਲੋਕ ਅਰਪਣ ਕੀਤੀ ਗਈ। ਭਾਗ ਗਿਆਰਾਂ ਜ਼ਿਲ੍ਹਾ ਪਠਾਨਕੋਟ ਤੋਂ ਡਾ. ਰੁਪਿੰਦਰਜੀਤ ਕੌਰ ਗਿੱਲ ਵੱਲੋਂ ਸੰਪਾਦਿਤ ਕੀਤਾ ਗਿਆ। ਜਿਸ ਵਿੱਚ ਤਕਰੀਬਨ 33  ਸਕੂਲਾਂ ਦੇ 90 ਵਿਦਿਆਰਥੀ ਸ਼ਾਮਿਲ ਸਨ। ਭਾਗ ਬਾਰਾਂ ਸ੍ਰੀ ਮੁਕਤਸਰ ਸਾਹਿਬ ਤੋਂ ਗੌਰਵਮੀਤ ਸਿੰਘ ਜੋਸਨ ਜੀ ਵੱਲੋਂ 36 ਸਕੂਲਾਂ ਦੇ 87 ਵਿਦਿਆਰਥੀਆਂ ਦੀਆਂ ਰਚਨਾਵਾਂ ਇੱਕਤਰ ਕਰਕੇ ਸ. ਸ. ਸ. ਸਕੂਲ ਮੰਡੀ ਹਰਜੀ ਮਲੋਟ ਵਿਖੇ 06 ਜੂਨ 2024 ਨੂੰ ਕਿਤਾਬ ਲੋਕ ਅਰਪਣ ਕੀਤੀ ਗਈ। ਅੱਗੇ ਭਾਗ ਤੇਰਾਂ ਜ਼ਿਲ੍ਹਾ ਮਾਨਸਾ ਤੋਂ ਮੈਡਮ ਰਮਨੀਤ ਕੌਰ ਚਾਨੀ ਵੱਲੋਂ 32 ਸਕੂਲਾਂ ਦੇ 86 ਵਿਦਿਆਰਥੀਆਂ ਦੀਆਂ ਰਚਨਾਵਾਂ ਇਕੱਤਰ ਕੀਤੀਆਂ ਗਈਆਂ ਤੇ ਮਿਤੀ 8 ਜੂਨ 2024 ਗੁਰੂ ਨਾਨਕ ਕਾਲਜ ਬੁਢਲਾਡਾ ਵਿਖੇ ਕਿਤਾਬ ਲੋਕ ਅਰਪਣ ਕੀਤੀ ਗਈ।
ਭਾਗ ਚੌਦਾਂ ਸ਼ਹੀਦ ਭਗਤ ਸਿੰਘ ਨਗਰ ਜ਼ਿਲੇ ਦੇ 35 ਸਕੂਲਾਂ ਦੇ 85 ਵਿਦਿਆਰਥੀਆਂ ਦੀਆਂ ਰਚਨਾਵਾਂ ਦੀ ਸੰਪਾਦਨਾਂ ਸ੍ਰੀ ਅਜੈ ਖਟਕੜ ਜੀ ਵੱਲੋਂ ਕੀਤੀ ਗਈ ਅਤੇ ਸ. ਸ. ਸ. ਸਕੂਲ ਕਾਹਮਾ ਵਿਖੇ ਮਿਤੀ 10 ਜੂਨ 2024 ਨੂੰ ਕਿਤਾਬ ਲੋਕ ਅਰਪਣ ਕੀਤੀ ਗਈ। ਇਸ ਤੋਂ ਬਾਅਦ ਭਾਗ ਪੰਦਰਾਂ ਡਾ. ਵੀਨਾ ਅਰੋੜਾ ਜੀ ਵੱਲੋਂ ਸੰਪਾਦਿਤ ਕੀਤਾ ਗਿਆ ਜਿਸ ਵਿੱਚ 22 ਸਕੂਲਾਂ ਦੇ 83 ਵਿਦਿਆਰਥੀ ਸ਼ਾਮਿਲ ਸੀ ਜੋ ਕਿ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿਖੇ ਮਿਤੀ 25 ਅਗਸਤ 2024 ਨੂੰ ਲੋਕ ਅਰਪਣ ਕੀਤੀ ਗਈ। ਅੱਗੇ ਸਫ਼ਰ ਵਧਦਾ ਗਿਆ l ਭਾਗ ਸੋਲਾਂ ਜ਼ਿਲ੍ਹਾ ਹੁਸ਼ਿਆਰਪੁਰ ਦੇ 45 ਸਕੂਲਾਂ ਦੇ 87 ਵਿਦਿਆਰਥੀਆਂ ਦੀ ਕਿਤਾਬ ਪ੍ਰਦੀਪ ਸਿੰਘ ਮੌਜੀ ਜੀ ਦੀ ਸੰਪਾਦਨਾ ਹੇਠ ਮਿਤੀ 10 ਜੂਨ 2024 ਨੂੰ ਜੀ ਜੀ ਡੀ ਐੱਸ ਡੀ ਕਾਲਜ ਹਰਿਆਣਾ ਹੁਸ਼ਿਆਰਪੁਰ ਵਿਖੇ ਲੋਕ ਅਰਪਣ ਕੀਤੀ ਗਈ। ਭਾਗ ਸਤਾਰਾਂ ਦੀ ਸੰਪਾਦਨਾ ਡਾ. ਨਿਰਮ ਜੋਸਨ ਜੀ ਦੇ ਹਿੱਸੇ ਤਰਨਤਾਰਨ ਤੋਂ ਆਈ ਜਿਸ ਵਿੱਚ 21 ਸਕੂਲਾਂ ਦੇ 90 ਵਿਦਿਆਰਥੀ ਸ਼ਾਮਿਲ ਸੀ ਤੇ ਮਿਤੀ 22 ਅਗਸਤ 2024 ਨੂੰ ਸੇਵਾ ਦੇਵੀ ਕਾਲਜ ਆਫ ਐਜੂਕੇਸ਼ਨ ਤਰਨਤਾਰਨ ਸਾਹਿਬ ਵਿਖੇ ਕਿਤਾਬ ਲੋਕ ਅਰਪਣ ਕੀਤੀ ਗਈ। ਭਾਗ ਅਠਾਰਾਂ ਜ਼ਿਲ੍ਹਾ ਫਾਜ਼ਿਲਕਾ ਮਿਤੀ 28 ਅਗਸਤ 2024 ਨੂੰ  ਵਿਜ਼ਡਮ ਕਾਨਵੈਂਟ ਸਕੂਲ ਫਾਜ਼ਿਲਕਾ ਵਿਖੇ ਲੋਕ ਅਰਪਣ ਹੋਈ ਜਿਸ ਵਿੱਚ 35  ਸਕੂਲਾਂ ਦੇ 89 ਵਿਦਿਆਰਥੀਆਂ ਦੀਆਂ ਰਚਨਾਵਾਂ ਸਨ l ਇਸ ਕਿਤਾਬ ਨੂੰ ਸੰਪਾਦਿਤ ਕਰਨ ਦੀ ਸੇਵਾ ਮੈਡਮ ਸੋਨੀਆ ਬਜਾਜ ਜੀ ਵੱਲੋਂ ਨਿਭਾਈ ਗਈ। ਭਾਗ ਉੱਨੀ ਜ਼ਿਲ੍ਹਾ ਫਿਰੋਜ਼ਪੁਰ ਤੋਂ ਡਾ. ਅਮਰ ਜੋਤੀ ਮਾਂਗਟ ਜੀ ਦੁਆਰਾ ਸੰਪਾਦਿਤ ਕੀਤੀ ਗਈ, ਜਿਸ ਵਿੱਚ 62 ਸਕੂਲਾਂ ਦੇ 99 ਵਿਦਿਆਰਥੀ ਸ਼ਾਮਿਲ ਸਨ ਤੇ ਕਿਤਾਬ ਮਿਤੀ 29 ਅਗਸਤ 2024 ਨੂੰ ਦੇਵ ਸਮਾਜ ਮਾਡਲ ਸੀਨੀਅਰ ਸੈਕੰਡਰੀ ਸਕੂਲ ਫਿਰੋਜ਼ਪੁਰ ਵਿਖੇ ਲੋਕ ਅਰਪਣ ਕੀਤੀ ਗਈ। ਇਸੇ ਲੜੀ ਤਹਿਤ ਭਾਗ 20 ਦੀ ਸੰਪਾਦਨਾ ਜ਼ਿਲ੍ਹਾ ਲੁਧਿਆਣਾ ਤੋਂ ਡਾ. ਸੁਖਪਾਲ ਕੌਰ ਸਮਰਾਲਾ ਵੱਲੋਂ ਕਰਦੇ ਹੋਏ 43 ਸਕੂਲਾਂ ਦੀਆਂ 95 ਰਚਨਾਵਾਂ ਇੱਕਤਰ ਕੀਤੀਆਂ ਗਈਆਂ ਅਤੇ ਮਿਤੀ 27 ਅਗਸਤ 2024 ਨੂੰ ਸ. ਸ. ਸ. ਸ. ਸਕੂਲ ਕੰਨਿਆ ਸਮਰਾਲਾ ਵਿਖੇ ਲੋਕ ਅਰਪਣ ਕੀਤੀ ਗਈ। ਭਾਗ ਇੱਕੀ ਜ਼ਿਲ੍ਹਾ ਰੂਪਨਗਰ ਤੋਂ ਗੁਰਿੰਦਰ ਸਿੰਘ ਕਲਸੀ ਜੀ ਦੀ ਸੰਪਾਦਨਾ ਹੇਠ 38 ਸਕੂਲਾਂ ਦੇ 85  ਵਿਦਿਆਰਥੀਆਂ ਦੀ ਕਿਤਾਬ ਮਿਤੀ 15 ਅਗਸਤ 2024 ਨੂੰ ਬੀ. ਪੀ. ਈ.ਓ. ਦਫਤਰ ਰੋਪੜ 2 ਵਿਖੇ ਲੋਕ ਅਰਪਣ ਕੀਤੀ ਗਈ। ਭਾਗ ਬਾਈ ਦੀ ਸੰਪਾਦਨਾ ਡਾ. ਕੁਲਦੀਪ ਸਿੰਘ ਦੀਪ ਜ਼ਿਲ੍ਹਾ ਫਤਹਿਗੜ੍ਹ ਸਾਹਿਬ ਤੋਂ ਤਿਆਰ ਕੀਤੀ ਗਈ ਜਿਸ ਵਿੱਚ ਲੱਗਭਗ 35 ਸਕੂਲਾਂ ਦੇ 90 ਵਿਦਿਆਰਥੀਆਂ ਦੀਆਂ ਰਚਨਾਵਾਂ ਸ਼ਾਮਿਲ ਹਨ ਜੋ ਕਿ ਜਲਦੀ ਲੋਕ ਅਰਪਣ ਕੀਤੀ ਜਾਵੇਗੀ। ਭਾਗ 23 ਜ਼ਿਲ੍ਹਾ ਕਪੂਰਥਲਾ ਤੋਂ ਮੈਡਮ ਰਜਨੀ ਵਾਲੀਆ ਜੀ ਵੱਲੋਂ ਤਿਆਰ ਕੀਤੀ ਜਾ ਰਹੀ ਹੈ ਜੋ ਕੇ ਛਪਾਈ ਅਧੀਨ ਹੈ। ਭਾਗ ਚੌਵੀ ਗੁਰਵਿੰਦਰ ਸਿੰਘ ਸਿੱਧੂ ਜੀ ਵੱਲੋਂ ਜ਼ਿਲ੍ਹਾ ਬਠਿੰਡਾ 2 ਤੋਂ 46 ਸਕੂਲਾਂ ਦੇ 88 ਵਿਦਿਆਰਥੀਆਂ ਦੀਆਂ ਰਚਨਾਵਾਂ ਇਕੱਤਰ ਕਰਕੇ ਮਿਤੀ 16 ਅਗਸਤ 2024 ਨੂੰ ਡੀ ਏ ਵੀ ਕਾਲਜ ਬਠਿੰਡਾ ਵਿਖੇ ਲੋਕ ਅਰਪਣ ਕੀਤੀ ਗਈ। ਇਸ ਉਪਰਾਲੇ ਤਹਿਤ ਭਾਗ ਪੱਚੀ ਜੋ ਕਿ ਪੰਜਾਬ ਦੇ ਪ੍ਰਾਇਮਰੀ ਪੱਧਰ ਦੇ ਵਿਦਿਆਰਥੀਆਂ ਦੀ ਕਿਤਾਬ ਗੁਰਮੀਤ ਸਿੰਘ ਨਿਰਮਾਣ ਜੀ ਦੀ ਸੰਪਾਦਨਾ ਹੇਠ 15 ਜ਼ਿਲਿਆਂ ਦੇ 50  ਸਕੂਲਾਂ ਤੋਂ 93 ਵਿਦਿਆਰਥੀਆਂ ਦੀਆਂ ਰਚਨਾਵਾਂ ਇੱਕਤਰ ਕਰਕੇ ਮਿਤੀ 31 ਅਗਸਤ 2024 ਨੂੰ ਡਾਇਟ ਨਾਭਾ ਵਿਖੇ ਲੋਕ ਅਰਪਣ ਕੀਤੀ ਗਈ। ਪੰਜਾਬ ਤੋਂ ਅੱਗੇ ਭਾਗ ਛੱਬੀ ਰਾਜਸਥਾਨ ਦੇ ਗੰਗਾਨਗਰ ਤੋਂ ਸੰਪਾਦਕ ਰਾਜੇਂਦਰ ਸਿੰਘ ਸਹੁ ਜੀ ਵੱਲੋਂ 50 ਸਕੂਲਾਂ ਤੋਂ 94  ਵਿਦਿਆਰਥੀਆਂ ਦੀਆਂ ਰਚਨਾਵਾਂ ਦੀ ਕਿਤਾਬ ਮਿਤੀ 18 ਅਗਸਤ 2024 ਨੂੰ ਸ੍ਰੀ ਗੁਰੂ ਨਾਨਕ ਕੰਨਿਆ ਪੀ. ਜੀ. ਕਾਲਜ ਸ੍ਰੀ ਗੰਗਾਨਗਰ ਰਾਜਸਥਾਨ ਵਿਖੇ ਲੋਕ ਅਰਪਣ ਕੀਤੀ ਗਈ। ਭਾਗ ਸਤਾਈ ਪਟਿਆਲਾ ਜ਼ਿਲੇ ਦੀ ਦੂਜੀ ਕਿਤਾਬ ਜਸਵੰਤ ਸਿੰਘ ਜਵੰਦਾ ਜੀ ਵੱਲੋਂ 36 ਸਕੂਲਾਂ ਦੇ 91 ਵਿਦਿਆਰਥੀਆਂ ਦੀਆਂ ਰਚਨਾਵਾਂ ਇੱਕਤਰ ਕਰਕੇ ਛਪਾਈ ਗਈ ਜੋ ਕਿ ਜਲਦੀ ਲੋਕ ਅਰਪਣ ਹੋ ਜਾਵੇਗੀ । ਭਾਗ ਅਠਾਈ ਬਠਿੰਡਾ ਤੋਂ ਤੀਜੀ ਕਿਤਾਬ ਮੈਡਮ ਦਮਨਜੀਤ ਕੌਰ ਜੀ ਦੀ ਸੰਪਾਦਨਾ ਹੇਠ 37 ਸਕੂਲਾਂ ਦੇ 90 ਵਿਦਿਆਰਥੀਆਂ ਦੀਆਂ ਰਚਨਾਵਾਂ ਇਕੱਤਰ ਕਰਕੇ ਮਿਤੀ 17 ਅਗਸਤ 2024 ਨੂੰ ਡਾਕਟਰ ਹੋਮਜ਼ ਅਕੈਡਮੀ ਜੀਦਾ ਬਠਿੰਡਾ ਵਿਖੇ ਲੋਕ ਅਰਪਣ ਕੀਤੀ ਗਈ। ਬਰਨਾਲਾ ਜ਼ਿਲੇ ਤੋਂ ਦੂਜੀ ਕਿਤਾਬ ਭਾਗ ਉਨੱਤੀ ਜੋ ਕਿ ਮੈਡਮ ਜਸਪ੍ਰੀਤ ਬੱਬੂ ਜੀ ਵੱਲੋਂ 41ਸਕੂਲਾਂ ਦੇ 90ਵਿਦਿਆਰਥੀਆਂ ਦੀਆਂ ਰਚਨਾਵਾਂ ਦੀ ਕਿਤਾਬ ਮਿਤੀ 21 ਅਗਸਤ 2024 ਨੂੰ ਐੱਸ ਐੱਸ ਡੀ ਕਾਲਜ ਬਰਨਾਲਾ ਵਿਖੇ ਲੋਕ ਅਰਪਣ ਕੀਤੀ ਗਈ। ਭਾਗ ਤੀਹ ਜ਼ਿਲ੍ਹਾ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਦੂਜੀ ਕਿਤਾਬ ਮੈਡਮ ਰਾਜਵਿੰਦਰ ਕੌਰ ਸੰਧੂ ਜੀ ਦੀ ਸੰਪਾਦਨਾ ਹੇਠ 36 ਸਕੂਲਾਂ ਦੇ 86 ਵਿਦਿਆਰਥੀਆਂ ਦੀ ਕਿਤਾਬ ਮਿਤੀ 22 ਅਗਸਤ 2024 ਨੂੰ ਗ੍ਰੇਟ ਇੰਡੀਆ ਪ੍ਰੇਜ਼ੀਡੈਂਸੀ ਸਕੂਲ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਲੋਕ ਅਰਪਣ ਕੀਤੀ ਗਈ। ਅੱਗੇ ਭਾਗ ਇਕੱਤੀ ਜ਼ਿਲ੍ਹਾ ਮਾਲੇਰਕੋਟਲਾ ਤੋਂ ਕਮਲਜੀਤ ਸਿੰਘ ਮਤੋਈ ਜੀ ਦੀ ਸੰਪਾਦਨਾ ਹੇਠ ਛਪਾਈ ਅਧੀਨ ਹੈ। ਭਾਗ ਬੱਤੀ ਜ਼ਿਲ੍ਹਾ ਗੁਰਦਾਸਪੁਰ ਤੋਂ ਕਿਤਾਬ ਦੂਜੀ ਰਣਜੀਤ ਕੌਰ ਬਾਜਵਾ ਜੀ ਦੀ ਸੰਪਾਦਨਾ ਹੇਠ 52 ਸਕੂਲਾਂ ਦੇ 103  ਵਿਦਿਆਰਥੀਆਂ ਦੀਆਂ ਰਚਨਾਵਾਂ ਨਾਲ ਸ਼ਿੰਗਾਰੀ ਕਿਤਾਬ ਮਿਤੀ 14 ਅਗਸਤ ਨੂੰ ਬੀ ਯੂ ਸੀ ਕਾਲਜ ਬਟਾਲਾ ਵਿਖੇ ਲੋਕ ਅਰਪਣ ਕੀਤੀ ਗਈ। ਭਾਗ ਤੇਤੀ ਪੰਜਾਬ ਤੋਂ ਬਾਹਰ ਗੰਗਾਨਗਰ ਰਾਜਸਥਾਨ ਤੋਂ ਡਾ. ਨਵਦੀਪ ਕੌਰ ਸਰਪੰਚ ਜੀ ਦੀ ਸੰਪਾਦਨਾ ਹੇਠ 23 ਸਕੂਲਾਂ ਦੇ 88  ਵਿਦਿਆਰਥੀਆਂ ਦੀਆਂ ਰਚਨਾਵਾਂ ਮਿਤੀ 18 ਅਗਸਤ 2024 ਨੂੰ ਸ੍ਰੀ ਗੁਰੂ ਨਾਨਕ ਖਾਲਸਾ ਸੀਨੀਅਰ ਸੈਕੰਡਰੀ ਸਕੂਲ ਸ੍ਰੀ ਗੰਗਾਨਗਰ ਰਾਜਸਥਾਨ ਵਿਖੇ ਲੋਕ ਅਰਪਣ ਕੀਤੀ ਗਈ। ਭਾਰਤ ਤੋਂ ਬਾਹਰ ਪਾਕਿਸਤਾਨ ਵਿੱਚ ਵੀ ਮਿਤੀ 23/08/2024 ਅਤੇ 24/08/2024 ਨੂੰ ਯੂਸਿਫ਼ ਪੰਜਾਬੀ ਜੀ ਅਤੇ ਉਹਨਾਂ ਦੀਆਂ ਟੀਮਾਂ ਦੀ ਅਗਵਾਈ ਵਿੱਚ 5 ਕਿਤਾਬਾਂ ਲੋਕ ਅਰਪਣ ਕੀਤੀਆਂ ਗਈਆਂ। ਤਕਰੀਬਨ ਦਸ ਕਿਤਾਬਾਂ ਹੋਰ ਛਪਾਈ ਅਧੀਨ ਹਨ। ਇੱਕ ਸਾਲ ਦੇ ਸਫ਼ਰ ਦੌਰਾਨ ਉਪਰ ਦੱਸੇ ਅਨੁਸਾਰ ਪੈਂਤੀ ਕਿਤਾਬਾਂ ਲੋਕ ਅਰਪਣ ਤੇ ਦਸ ਕਿਤਾਬਾਂ ਛਪਾਈ ਅਧੀਨ ਤੇ ਕਿਤਾਬਾਂ ਤੋਂ ਅੱਗੇ ਹਰ ਜ਼ਿਲੇ ਦੇ ਬੱਚਿਆਂ ਦੀਆਂ ਰਚਨਾਵਾਂ ਦੀ ਵੀਡੀਓ ਰਿਕਾਰਡਿੰਗ ਕਰਵਾ ਦਿੱਤੀ ਗਈ ਹੈ ਜੋ ਕਿ ਜਲਦੀ ਚੜ੍ਹਦੀਕਲਾ ਟਾਈਮ ਟੀ ਵੀ ਅਤੇ ਸਾਂਝਾ ਟੀ ਵੀ ਕਨੇਡਾ ਤੇ ਹਫ਼ਤਾਵਾਰੀ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਏ। ਇਸੇ ਸਾਲ 16-17 ਨਵੰਬਰ 2024 ਨੂੰ ਦੋ ਰੋਜ਼ਾ ਅੰਤਰਰਾਸ਼ਟਰੀ ਬਾਲ ਲੇਖਕ ਕਾਨਫਰੰਸ ਕਰਵਾਈ ਜਾ ਰਹੀ ਹੈ l ਗੱਲਬਾਤ ਦੌਰਾਨ ਸ੍ਰੀ ਤੇਜੇ ਨੇ ਦੱਸਿਆ ਕਿ ਇਸ ਸਾਰੇ ਪ੍ਰੋਜੈਕਟ ਡਾ ਖਰਚਾ ਸ੍ਰੀ ਸੁੱਖੀ ਬਾਠ ਜੀ ਵੱਲੋਂ ਕੀਤਾ ਜਾ ਰਿਹਾ ਹੈ। ਨਾਲ ਹੀ ਉਹਨਾਂ ਦੱਸਿਆ ਕਿ ਪੰਜਾਬ ਤੋਂ ਬਾਹਰ ਇਹ ਪ੍ਰੋਜੈਕਟ ਮਹਾਰਾਸ਼ਟਰ, ਹਰਿਆਣਾ, ਹਿਮਾਚਲ ਪ੍ਰਦੇਸ਼, ਦਿੱਲੀ ਅਤੇ ਭਾਰਤ ਤੋਂ ਬਾਹਰ ਪਾਕਿਸਤਾਨ, ਕਨੇਡਾ, ਆਸਟ੍ਰੇਲੀਆ, ਇੰਗਲੈਂਡ, ਇਟਲੀ ਅਤੇ ਅਮਰੀਕਾ ਵਿੱਚ ਵੀ ਚੱਲ ਰਿਹਾ ਹੈ। ਉਂਕਾਰ ਸਿੰਘ ਤੇਜੇ ਵੱਲੋਂ ਪ੍ਰੋਜੈਕਟ ਇੰਚਾਰਜ ਦੀ ਜਿੰਮੇਵਾਰੀ ਮਿਲਣ ਤੇ ਸੁੱਖੀ ਬਾਠ ਜੀ ਦਾ ਜਿੱਥੇ ਧੰਨਵਾਦ ਕੀਤਾ ਗਿਆ ਉਥੇ ਹੀ ਇਸ ਪ੍ਰੋਜੈਕਟ ਨਾਲ ਜੁੜੇ ਤਕਰੀਬਨ 178 ਮੈਂਬਰਾਂ  ਦੇ ਸਹਿਯੋਗ ਦੀ ਸ਼ਲਾਘਾ ਕੀਤੀ ਗਈ ਜਿੰਨ੍ਹਾਂ ਦੀ ਬਦੋਲਤ ਇਹ ਪ੍ਰੋਜੈਕਟ ਇੱਕ ਸਾਲ ਵਿੱਚ ਕਿਥੋਂ ਕਿੱਥੇ ਪਹੁੰਚਿਆl ਇਸ ਲਈ ਸਾਰੇ ਟੀਮ ਵਿੱਚ ਕੰਮ ਕਰ ਰਹੇ ਮੈਂਬਰਾਂ ਦਿਲੋਂ ਧੰਨਵਾਦ।

Leave a Reply

Your email address will not be published. Required fields are marked *