Headlines

ਪ੍ਰਸਿੱਧ ਬਿਜਨਸਮੈਨ ਦਰਸ਼ਨ ਸਿੰਘ ਧਾਲੀਵਾਲ ਦੀ ਬੇਟੀ ਦਾ ਧੂਮਧਾਮ ਨਾਲ ਵਿਆਹ

ਦੇਸ਼-ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਮਹਿਮਾਨਾਂ ਨੇ ਸ਼ਮੂਲੀਅਤ ਕੀਤੀ-

ਮਿਲਵਾਕੀ ( ਦੇ ਪ੍ਰ ਬਿ)- ਬੀਤੀ 14 ਸਤੰਬਰ ਨੂੰ ਅਮਰੀਕਾ ਦੇ ਪ੍ਰਸਿੱਧ ਪੰਜਾਬੀ ਬਿਜਨਸਮੈਨ ਸ ਦਰਸ਼ਨ ਸਿੰਘ ਧਾਲੀਵਾਲ ਤੇ  ਸ੍ਰੀਮਤੀ ਡੈਬਰਾ ਧਾਲੀਵਾਲ ਦੀ ਸਪੁੱਤਰੀ ਸਿਮਰਤ ਕੌਰ ਦਾ ਸ਼ੁਭ ਵਿਆਹ ਕਾਕਾ ਮੈਕਸਵੈਲ ਨਥੈਨੀਅਲ ਨਾਲ ਗੁਰ ਮਰਿਆਦਾ ਅਨੁਸਾਰ ਮਿਲਵਾਕੀ ਸਥਿਤ ਉਹਨਾਂ ਦੇ ਗ੍ਰਹਿ ਵਿਖੇ ਹੋਇਆ। ਇਸ ਮੌਕੇ ਅਮਰੀਕਾ, ਕੈਨੇਡਾ, ਇੰਗਲੈਂਡ ਤੇ ਭਾਰਤ ਸਮੇਤ ਦੇਸ਼ ਵਿਦੇਸ਼ ਤੋਂ ਵੱਡੀ ਗਿਣਤੀ ਵਿਚ ਮਹਿਮਾਨਾਂ ਨੇ ਹਾਜ਼ਰੀ ਭਰੀ ਤੇ ਨਵ ਵਿਆਹੀ ਜੋੜੀ ਨੂੰ ਅਸ਼ੀਰਵਾਦ ਦਿੱਤਾ।  ਮਹਿਮਾਨਾਂ ਦਾ ਸਵਾਗਤ ਕਰਨ ਵਾਲਿਆਂ ਵਿਚ ਸ ਦਰਸ਼ਨ ਸਿੰਘ ਧਾਲੀਵਾਲ ਨਾਲ ਉਹਨਾਂ ਦੇ ਭਰਾ ਸ ਸੁਰਜੀਤ ਸਿੰਘ ਰੱਖੜਾ ਸਾਬਕਾ ਮੰਤਰੀ ਅਤੇ ਚਰਨਜੀਤ ਸਿੰਘ ਧਾਲੀਵਾਲ ਤੇ ਹੋਰ ਪਰਿਵਾਰਕ ਮੈਂਬਰ ਤੇ ਰਿਸ਼ਤੇਦਾਰ ਸ਼ਾਮਿਲ ਸਨ। ਵਿਆਹ ਸਮਾਗਮ ਵਿਚ ਪੰਜਾਬ ਤੋਂ ਸਾਬਕਾ ਸਿੱਖਿਆ ਮੰਤਰੀ ਤੇ ਸੀਨੀਅਰ ਅਕਾਲੀ ਆਗੂ ਡਾ ਦਲਜੀਤ ਸਿੰਘ ਚੀਮਾ, ਸ ਸਤਨਾਮ ਸਿੰਘ ਸੰਧੂ ਰਾਜ ਸਭਾ ਮੈਂਬਰ ਤੇ ਚਾਂਸਲਰ ਚੰਡੀਗੜ ਯੂਨੀਵਰਸਿਟੀ, ਵੈਨਕੂਵਰ ਤੋਂ ਸੁਰਜੀਤ ਸਿੰਘ ਮਾਧੋਪੁਰੀ, ਜਸਮੇਰ ਸਿੰਘ ਕੁਲਾਰ, ਚਰਨਜੀਤ ਸਿੰਘ ਬਾਠ, ਅਮਰ ਸਿੰਘ ਭੁੱਲਰ, ਬਾਬਾ ਭੁਪਿੰਦਰ ਸਿੰਘ ਪਟਿਆਲਾਵਾਲੇ, ਭਾਈ ਰਣਜੀਤ ਸਿੰਘ ਦਿੱਲੀ ਵਾਲੇ ਤੇ ਸੰਤ ਦਲਜੀਤ ਸਿੰਘ ਸ਼ਿਕਾਗੋਵਾਲੇ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਤਿੰਨ ਦਿਨ ਚੱਲੇ ਵਿਆਹ ਸਮਾਗਮ ਦੌਰਾਨ ਉਘੇ ਗਾਇਕ ਕਲਾਕਾਰ ਗੁਰਨਾਮ ਭੁਲਰ, ਮਿਸ ਪੂਜਾ ਤੇ ਗਗਨ ਕੋਕਰੀ ਨੇ ਗੀਤ ਸੰਗੀਤ ਨਾਲ ਮੇਲੀਆਂ ਦਾ ਭਰਪੂਰ ਮਨੋਰੰਜਨ ਕੀਤਾ।

 

Leave a Reply

Your email address will not be published. Required fields are marked *