ਐਡਮਿੰਟਨ (ਗੁਰਪ੍ਰੀਤ ਸਿੰਘ)-ਐਡਮਿੰਟਨ ਸ਼ਹਿਰ ‘ਚ ਵਸਦੇ ਮਾਝਾ ਖੇਤਰ ਦੇ ਪਰਿਵਾਰਾਂ ਦੀ ਆਪਸੀ ਜਾਣ- ਪਛਾਣ, ਮੇਲ -ਮਿਲਾਪ ਦੀ ਸਾਲਾਨਾ ‘ਮਾਝਾ ਮਿਲਣੀ’ ਇਸ ਵਾਰ 13 ਅਕਤੂਬਰ ਦਿਨ ਐਤਵਾਰ ਨੂੰ ਸਥਾਨਕ ਮਹਾਰਾਜਾ ਬੈਂਕੁਇਟ ਹਾਲ ਵਿੱਚ ਹੋ ਰਹੀ ਹੈ।
ਸਮਾਗਮ ਸਬੰਧੀ ਹੋਈ ਵਿਸ਼ੇਸ਼ ਮੀਟਿੰਗ ‘ਚ ਜਾਣਕਾਰੀ ਦਿੰਦਿਆ ਹਰਜੀਤ ਸਿੰਘ ਸੰਧੂ ਨੇ ਦੱਸਿਆ ਕਿ ਇਸ ਵਾਰ ‘ਥੈਂਕਸ ਗਿਵਿੰਗ’ ਦੇ ਲੌਂਗ ਵੀਕੈਂਡ ਮੌਕੇ 13 ਅਕਤੂਬਰ ਦਿਨ ਐਤਵਾਰ ਨੂੰ ਹੋ ਰਹੀ ਸਾਲਾਨਾ ਪਰਿਵਾਰਕ ‘ਮਾਝਾ ਮਿਲਣੀ’ ਦੌਰਾਨ ਆਪਸੀ ਜਾਣ ਪਛਾਣ ਤੋਂ ਇਲਾਵਾ ਸੱਭਿਆਚਾਰਕ ਪ੍ਰੋਗਰਾਮ, ਗੀਤ ਸੰਗੀਤ, ਗਿੱਧਾ- ਭੰਗੜਾ, ਵੰਨਗੀਆਂ ਪੇਸ਼ ਕੀਤੀਆਂ ਜਾਣਗੀਆ। ਇਸ ਤੋਂ ਇਲਾਵਾ ਪੰਜਾਬੀ ਭਾਈਚਾਰੇ ਨਾਲ ਸਬੰਧਤ ਵਿਸ਼ੇਸ਼ ਸ਼ਖਸ਼ੀਅਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਉਨ੍ਹਾਂ ਸਮੂਹ ਮੈਂਬਰਾਂ ਤੇ ਮਾਝੇ ਇਲਾਕੇ ਨਾਲ ਸੰਬੰਧਤ ਭਾਈਚਾਰੇ ਨੂੰ ਪਰਿਵਾਰ ਸਮੇਤ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਦਾ ਸਦਾ ਦਿੱਤਾ। ਇਸ ਮੋਕੇ ਚਾਹ ਪਕੌੜਿਆਂ ਤੋਂ ਇਲਾਵਾ ਰਾਤ ਦੇ ਖਾਣੇ ਦਾ ਵਿਸ਼ੇਸ਼ ਪ੍ਰਬੰਧ ਹੋਵੇਗਾ।
ਇਸ ਮੌਕੇ ਮਿੰਟੂ ਕਾਹਲੋਂ, ਲਾਟ ਭਿੰਡਰ, ਮਨਜੀਤ ਸਿੰਘ ਫੇਰੂਮਾਨ, ਰਣਜੀਤ ਬਾਠ, ਜਸਵੀਰ ਸਿੰਘ, ਸੁਖੀ ਰੰਧਾਵਾ, ਜਗਸ਼ਰਨ ਸਿੰਘ ਮਾਹਲ, ਹਰਪਿੰਦਰ ਸਿੰਘ ਸੰਧੂ ਸਮੇਤ ਹੋਰ ਮੈਂਬਰ ਵੀ ਸ਼ਾਮਲ ਸਨ।