Headlines

ਆਇਆ ਪ੍ਰੀਤਾ, ਗਿਆ ਪ੍ਰੀਤਾ ਤੇ ਸਦਾ ਲਈ ਤੁਰ ਗਿਆ ਪ੍ਰੀਤਾ…

ਸਰੀ (ਸੰਤੋਖ ਸਿੰਘ ਮੰਡੇਰ)- ਪੰਜਾਬ ਦੀ ਖੇਡ ਕਬੱਡੀ ਦਾ ਨਾਮਵਰ, ਕਪੂਰਥਲਾ ਜਿਲੇ ਦੀ ਕਬੱਡੀ ਟੀਮ ਦਾ ਮਸ਼ਹੂਰ ਖਿਡਾਰੀ ਸ੍ਰ ਪ੍ਰੀਤਮ ਸਿੰਘ ਨਡਾਲਾ, ਕਬੱਡੀ ਖੇਡ ਖੇਤਰ ਤੇ ਪ੍ਰੀਵਾਰ ਨੂੰ ਸਦਾ ਲਈ ਅੱਲਵਿਦਾ ਕਹਿ ਕੇ ਤੁਰ ਗਿਆ ਹੈ| ਪੰਜਾਬ ਕਬੱਡੀ ਚੈਂਪੀਅਨਸਿ਼ਪ ਦੇ ਸਲਾਨਾ ਮੈਚਾਂ ਅਤੇ ਪੰਜਾਬ ਦੇ ਪੇਡੂ ਖੇਡ ਮੇਲਿਆਂ ਵਿਚ ਪ੍ਰੀਤਾ 20 ਸਾਲ ਛਾਇਆ ਰਿਹਾ| ਪ੍ਰੀਤਮ ਸਿੰਘ ਭਾਰਤੀ ਬੀ ਐਸ ਐਫ ਵਿਚ ਜੈਵਲਿਨ ਥਰੋ ਦਾ ਨਾਮੀ ਐਥਲੀਟ ਵੀ ਸੀ| ਸਰੀ ਨਿਵਾਸੀ ਕਬੱਡੀ ਖਿਡਾਰੀ ਤੇ ਪ੍ਰਬੰਧਕ ਸਰਦਾਰ ਜਵਾਹਰ ਸਿੰਘ ਸੰਘਾ ਦੇ ਘਰ ਉਨ੍ਹਾਂ ਦੇ ਬੇਟੀ ਹੈ ਜਿਸ ਕੋਲ ਉਹ ਅਕਸਰ ਆਉਦੇ ਜਾਂਦੇ ਰਹਿੰਦੇ ਸਨ| ਪੰਜਾਬ ਦੇ ਕਬੱਡੀ ਖੇਡ ਮੇਲਿਆਂ ਦੇ ਬਾਦਸ਼ਾਹ, 1944 ਵਿਚ ਜਨਮੇ ਸਰਦਾਰ ਪ੍ਰੀਤਮ ਸਿੰਘ 80 ਸਾਲ ਦੀ ਉਮੱਰ ਭੋਗ ਕੇ ਜਲੰਧਰ-ਪੰਜਾਬ, ਦੇ ਇਕ ਨਿਜੀ ਹਸਪਤਾਲ ਵਿਚ ਸਵਰਗ ਸਿਧਾਰ ਗਏ ਹਨ| ਸੰਘਾ ਪ੍ਰੀਵਾਰ ਨਾਲ ਦੁੱਖ ਸਾਝਾ ਕਰਨ ਲਈ ਜਵਾਹਰ ਸਿੰਘ ਨਾਲ ਫੋਨ ਨੰਬਰ: 604-700-6000 ਉਪੱਰ ਸੰਪਰਕ ਕੀਤਾ ਜਾ ਸਕਦਾ ਹੈ|