Headlines

ਦੇਸ਼ ਭਗਤ ਬਾਬਾ ਸੁੱਚਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ ਚੋਹਲਾ ਸਾਹਿਬ ਦੇ ਨਵੇਂ ਗੇਟ ਦਾ ਉਦਘਾਟਨ

ਸੇਵਮੁਕਤ ਡੀਆਈਜੀ ਚਰਨਜੀਤ ਸਿੰਘ ਬਰਾੜ ਵਲੋਂ ਆਪਣੇ ਨਾਨਾ ਜੀ ਦੀ ਯਾਦ ਵਿੱਚ ਬਣਵਾ ਕੇ ਦਿੱਤਾ ਗਿਆ ਸਕੂਲ ਨੂੰ ਸ਼ਾਨਦਾਰ ਗੇਟ –
ਰਾਕੇਸ਼ ਨਈਅਰ
ਚੋਹਲਾ ਸਾਹਿਬ/ਤਰਨਤਾਰਨ,24 ਸਤੰਬਰ -ਸਾਡੇ ਦੇਸ਼ ਦੀ ਅਜ਼ਾਦੀ ਦੀ ਲੜਾਈ ਦਾ ਬਹੁਤ ਮਾਨਮੱਤਾ ਇਤਿਹਾਸ ਹੈ,ਜਿਸ ਵਿੱਚ ਹਜ਼ਾਰਾਂ ਦੇਸ਼ ਭਗਤਾਂ ਨੇ ਆਪਣੇ ਲਹੂ ਡੋਲ੍ਹ,ਗਲੇ ‘ਚ ਫਾਂਸੀ ਦੇ ਫੰਦੇ ਪਵਾ ਅਤੇ ਉਮਰ ਕੈਦ ਕੱਟ ਕੇ ਹਿੱਸੇ ਪਾਏ ਹਨ।ਇਤਿਹਾਸਕ ਕਸਬਾ ਚੋਹਲਾ ਸਾਹਿਬ ਦੇ ਦੇਸ਼ ਭਗਤ ਬਾਬਾ ਸੁੱਚਾ ਸਿੰਘ,ਜਿਨਾਂ ਨੇ ਅੰਗਰੇਜ਼ ਸਰਕਾਰ ਨਾਲ ਮੱਥਾ ਲਾ ਕੇ ਅਜਾਦੀ ਦੀ ਲੜਾਈ ਵਿੱਚ ਆਪਣਾ ਹਿੱਸਾ ਪਾਉਂਦੇ ਹੋਏ ਦੋ ਵਾਰ ਕਾਲੇ ਪਾਣੀ ਦੀ ਸਜਾ ਅਤੇ ਆਪਣੀ ਜਾਇਦਾਦ ਜਬਤ ਕਰਵਾ ਕੇ ਅਨੇਕਾਂ ਕਸ਼ਟ ਝੱਲ ਕੇ ਅਜਾਦ ਭਾਰਤ ਦਾ ਸੁਪਨਾ ਸਕਾਰ ਹੁੰਦੇ ਵੇਖਿਆ ਹੈ।ਇਹ ਵਿਚਾਰ ਮਾਨਯੋਗ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਤਰਨ ਤਾਰਨ ਨੇ ਰਿਟਾਇਰਡ ਡੀਜੀਆਈ ਸ.ਚਰਨਜੀਤ ਸਿੰਘ ਬਰਾੜ ਵੱਲੋਂ ਆਪਣੇ ਨਾਨਾ ਜੀ ਦੀ ਯਾਦ ਨੂੰ ਸਮਰਪਿਤ ਦੇਸ਼ ਭਗਤ ਸੁੱਚਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ(ਮੁੰਡੇ) ਚੋਹਲਾ ਸਾਹਿਬ ਦੇ ਨਵੇਂ ਬਣਵਾ ਕੇ ਦਿੱਤੇ ਗਏ ਸ਼ਾਨਦਾਰ ਮੇਨ ਗੇਟ ਦੇ ਉਦਘਾਟਨ ਸਮਾਰੋਹ ਸਮੇਂ ਕਹੇ।ਇਸ ਮੌਕੇ ‘ਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:) ਤਰਨ ਤਾਰਨ ਸ੍ਰੀ ਰਾਜੇਸ਼ ਕੁਮਾਰ ਵਲੋਂ ਨਵੇ ਬਣੇ ਗੇਟ ਦਾ ਉਦਘਾਟਨ ਆਪਣੇ ਕਰ ਕਮਲਾ ਨਾਲ ਕਰਕੇ ਲੋਕ ਅਰਪਿਤ ਕੀਤਾ ਗਿਆ।ਇਸ ਮੌਕੇ ‘ਤੇ ਦਾਨੀ ਸੱਜਣ ਰਿਟਾਇਰਡ ਡੀਆਈਜੀ ਚਰਨਜੀਤ ਸਿੰਘ ਬਰਾੜ ਨੇ ਦੇਸ਼ ਭਗਤ ਸੁੱਚਾ ਸਿੰਘ ਦੇ ਜੀਵਨ ਬਾਰੇ ਵਿਸਥਾਰ ਨਾਲ ਦੱਸਿਆ ਅਤੇ ਡਿਪਟੀ ਡੀਈਓ ਸਾਹਿਬ ਸ੍ਰੀ ਸੁਰਿੰਦਰ ਕੁਮਾਰ ਨੇ ਸਰਕਾਰ ਦੀ ਇਸ ਨੀਤੀ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਸਾਡੇ ਸਕੂਲਾਂ ਦੇ ਨਾਮ ਦੇਸ਼ ਭਗਤਾਂ ਦੇ ਨਾਮ’ ਤੇ ਤਬਦੀਲ ਕੀਤੇ ਜਾ ਰਹੇ ਹਨ।ਇਸ ਨਾਲ ਬੱਚਿਆਂ ਨੂੰ ਅਪਣੇ ਗੌਰਵਮਈ ਇਤਿਹਾਸ ਦੀ ਜਾਣਕਾਰੀ ਮਿਲਦੀ ਹੈ।ਇਸ ਮੌਕੇ ‘ਤੇ ਬੀਈਈਓ ਸਾਹਿਬ ਸ੍ਰੀ ਅਸ਼ਵਨੀ ਮਰਵਾਹ,ਜ਼ਿਲ੍ਹਾ ਰਿਸੋਰਸ ਕੋਆਰਡੀਨੇਟਰ ਅਨੂਪ ਸਿੰਘ ਮੈਨੀ,ਨੋਡਲ ਅਫ਼ਸਰ ਗੁਰਮੀਤ ਸਿੰਘ ਖਾਲਸਾ,ਗੁਰਦੀਪ ਸਿੰਘ ਸੀਐੱਚਟੀ,ਰਸ਼ਪਾਲ ਸਿੰਘ ਸੀਐੱਚਟੀ, ਨਿਰਮਲਜੀਤ ਸਿੰਘ ਸੀਐੱਚਟੀ ਵੀ ਵਿਸ਼ੇਸ਼ ਤੌਰ’ ਤੇ ਸ਼ਾਮਿਲ ਹੋਏ। ਸਮਾਗਮ ਦੇ ਅਖੀਰ ਵਿੱਚ ਸਕੂਲ ਦੇ ਸੀਐੱਚਟੀ ਸੁਖਵਿੰਦਰ ਸਿੰਘ ਧਾਮੀ ਨੇ ਵਿਭਾਗ ਨੂੰ ਸਕੂਲ ਦਾ ਨਾਮ ਤਬਦੀਲ ਕਰਨ,ਸਕੂਲ ਦੀ ਨਵੀ ਦਿੱਖ ਲਈ ਚਰਨਜੀਤ ਸਿੰਘ ਬਰਾੜ ਸਾਹਿਬ ਵੱਲੋਂ ਬਣਵਾ ਕੇ ਦਿੱਤੇ ਗਏ ਗੇਟ ਲਈ ਧੰਨਵਾਦ ਕਰਦੇ ਹੋਏ ਦੱਸਿਆ ਕਿ ਇਸ ਸ਼ਾਨਦਾਰ ਗੇਟ ਲਈ ਸਾਰੀ ਰਾਸ਼ੀ ਜ਼ੋ ਤਕਰੀਬਨ 2.50 ਲੱਖ ਰੁਪਏ ਹੈ ਰਿਟਾਇਰਡ ਡੀਜੀਆਈ ਚਰਨਜੀਤ ਸਿੰਘ ਬਰਾੜ ਨੇ ਆਪਣੀ ਨੇਕ ਕਮਾਈ ਵਿਚੋਂ ਖਰਚ ਕੀਤੀ ਹੈ।ਇਸ ਮੌਕੇ ਸਕੂਲ ਮੁਖੀ ਵੱਲੋਂ ਇਕੱਤਰ ਹੋਏ ਸੱਜਣਾਂ ਨੂੰ ਬੇਨਤੀ ਕੀਤੀ ਗਈ ਕਿ ਉਹ ਵੱਧ ਤੋਂ ਵੱਧ ਦਾਨ ਸਕੂਲ ਨੂੰ ਦੇਣ ਤਾਂ ਜੋ ਸਕੂਲ ਵਿੱਚ ਹੋਰ ਲੋੜੀਂਦੇ ਸੁਧਾਰ ਕਰਵਾਏ ਜਾ ਸਕਣ। ਇਸ ਮੌਕੇ ‘ਤੇ ਸਕੂਲ ਸਟਾਫ ਵੱਲੋਂ ਆਏ ਅਫਸਰ ਸਾਹਿਬਾਨ,ਦਾਨੀ ਸੱਜਣ ਰਿਟਾਇਰਡ ਡੀਆਈਜੀ ਚਰਨਜੀਤ ਸਿੰਘ ਬਰਾੜ ਅਤੇ ਪਤਵੰਤੇ ਸੱਜਣਾਂ ਨੂੰ ਸਨਮਾਨਿਤ ਕਰਦੇ ਹੋਏ ਸਨਮਾਨ ਚਿੰਨ੍ਹ ਭੇਟ ਕੀਤੇ ਗਏ ਅਤੇ ਬੱਚਿਆਂ ਨੂੰ ਮਠਿਆਈ ਵੰਡੀ ਗਈ। ਇਸ ਮੌਕੇ’ ਤੇ ਸਾਬਕਾ ਸਰਪੰਚ ਲਖਬੀਰ ਸਿੰਘ,ਸਾਬਕਾ ਸਰਪੰਚ ਅਮਰੀਕ ਸਿੰਘ, ਅਮਰੀਕ ਸਿੰਘ ਚੋਹਲਾ ਖੁਰਦ,ਅਵਤਾਰ ਸਿੰਘ ਗਿੱਲ,ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਕੇਵਲ ਚੋਹਲਾ,ਅੰਗਰੇਜ਼ ਸਿੰਘ,ਸੁਖਬੀਰ ਸਿੰਘ ਪੰਨੂ,ਡਾਕਟਰ ਨਿਰਭੈ ਸਿੰਘ,ਜਗਦੀਸ਼ ਸਿੰਘ ਜੀਣਾ,ਗੁਰਮੇਲ ਸਿੰਘ ਫੋਜੀ,ਨੰਬਰਦਾਰ ਕੁਲਬੀਰ ਸਿੰਘ, ਸਰਬਜੀਤ ਸਿੰਘ ਸਾਬੀ,ਕਵਲ ਬਿੱਲਾ,ਜੱਸਾ ਸਿੰਘ,  ਤਰਸੇਮ ਸਿੰਘ ਮੈਂਬਰ, ਹਰਜਿੰਦਰ ਸਿੰਘ ਆੜਤੀਆ,ਡਾ.ਜਤਿੰਦਰ ਸਿੰਘ,ਮਨਜਿੰਦਰ ਸਿੰਘ ਲਾਟੀ,ਹਰਦੇਵ ਸਿੰਘ ਆੜਤੀਆ,ਦਿਲਬਰ ਸਿੰਘ,ਰਾਜਵਿੰਦਰ ਸਿੰਘ ਠੇਕੇਦਾਰ,ਐਸਐਮਸੀ ਕਮੇਟੀ ਦੇ ਚੇਅਰਪਰਸਨ ਸ੍ਰੀਮਤੀ ਨੀਤੂ,ਪੁਨੀਤ ਕੌਰ,ਰਮਨ ਕੌਰ, ਹਰਮਨਪ੍ਰੀਤ ਸਿੰਘ ਐੱਚਟੀ,ਹਰਵਿੰਦਰ ਸਿੰਘ ਐੱਚਟੀ,ਇੰਦਰਦੀਪ ਸਿੰਘ ਐੱਚਟੀ,ਗੌਰਵ ਗੁਪਤਾ,ਪੂਰਨ ਸਿੰਘ, ਸੁਖਜੀਤ ਕੌਰ,ਸਰੋਜ ਰਾਣੀ,ਰਮਨਪ੍ਰੀਤ ਕੌਰ, ਮਨਜਿੰਦਰ ਕੌਰ, ਦਵਿੰਦਰ ਕੌਰ,ਹਰਜੀਤ ਕੌਰ,ਕੁਲਦੀਪ ਸਿੰਘ, ਨਵਜੋਤ ਕੌਰ ਕੁਲਵਿੰਦਰ ਸਿੰਘ,ਪੂਜਾ ਰਾਣੀ,ਅਵਤਾਰ ਸਿੰਘ ਜਗਜੀਤ ਕੌਰ,ਸੁਖਰਾਜ ਕੌਰ ਬਲਪ੍ਰੀਤ ਕੌਰ, ਜਸਵੰਤ ਕੌਰ ਆਂਗਣਵਾੜੀ ਵਰਕਰ ਵਿਸ਼ੇਸ਼ ਤੌਰ ‘ਤੇ ਸ਼ਾਮਿਲ ਹੋਏ।
ਫੋਟੋ ਕੈਪਸ਼ਨ: ਦੇਸ਼ ਭਗਤ ਸੁੱਚਾ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ (ਮੁੰਡੇ) ਚੋਹਲਾ ਸਾਹਿਬ ਦਾ ਨਵਾਂ ਬਣਾਇਆ ਗਿਆ ਸ਼ਾਨਦਾਰ ਗੇਟ ਅਤੇ ਨਵੇਂ ਬਣੇ ਗੇਟ ਦਾ ਉਦਘਾਟਨ ਕਰਦੇ ਹੋਏ ਜ਼ਿਲ੍ਹਾ ਸਿੱਖਿਆ ਅਫ਼ਸਰ (ਐ:) ਰਜੇਸ਼ ਕੁਮਾਰ। ਜ਼ਿਲ੍ਹਾ ਸਿੱਖਿਆ ਅਫ਼ਸਰ ਰਜੇਸ਼ ਕੁਮਾਰ ਨੂੰ ਸਨਮਾਨਿਤ ਕਰਦੇ ਹੋਏ ਦਾਨੀ ਸੱਜਣ ਰਿਟਾਇਰਡ ਡੀਆਈਜੀ ਚਰਨਜੀਤ ਸਿੰਘ ਬਰਾੜ,ਸਕੂਲ ਮੁਖੀ ਸੁਖਵਿੰਦਰ ਸਿੰਘ ਧਾਮੀ,’ਆਪ’ ਆਗੂ ਕੇਵਲ ਚੋਹਲਾ,ਸਾਬਕਾ ਸਰਪੰਚ ਅਮਰੀਕ ਸਿੰਘ ਤੇ ਹੋਰ।(ਫੋਟੋ:ਨਈਅਰ ਪੱਤਰਕਾਰ,ਚੋਹਲਾ ਸਾਹਿਬ)

Leave a Reply

Your email address will not be published. Required fields are marked *